ਗੜ੍ਹਚਿਰੋਲੀ 'ਚ ਪੁਲਿਸ ਅਤੇ ਨਕਸਲੀਆਂ ਵਿਚਾਲੇ ਹੋਏ ਮੁਕਾਬਲੇ 'ਚ 13 ਨਕਸਲੀ ਢੇਰ  

By  Shanker Badra May 21st 2021 02:08 PM

ਮਹਾਰਾਸ਼ਟਰ :ਮਹਾਰਾਸ਼ਟਰ ਦੇ ਗੜ੍ਹਚਿਰੋਲੀ ਦੇ ਜੰਗਲ ਵਿੱਚ ਨਕਸਲੀਆਂ ਦੇ ਖਿਲਾਫ਼ ਪੁਲਿਸ ਕਾਰਵਾਈ ਵਿੱਚ ਪੁਲਿਸ ਨੂੰ ਸ਼ੁੱਕਰਵਾਰ ਨੂੰ ਵੱਡੀ ਸਫ਼ਲਤਾ ਮਿਲੀ ਹੈ। ਪੁਲਿਸ ਅਤੇ ਨਕਸਲੀਆਂ ਵਿਚਾਲੇ ਮੁਕਾਬਲਾ ਹੋਇਆ ,ਜਿਸ ਵਿਚ 13 ਨਕਸਲੀਆਂ ਦੇ ਮਾਰੇ ਜਾਣ ਦੀ ਖ਼ਬਰ ਹੈ। [caption id="attachment_499135" align="aligncenter" width="300"]13 Naxals killed in encounter in Maharashtra's Gadchiroli, search operation underway ਗੜ੍ਹਚਿਰੋਲੀ 'ਚ ਪੁਲਿਸ ਅਤੇ ਨਕਸਲੀਆਂ ਵਿਚਾਲੇ ਹੋਏ ਮੁਕਾਬਲੇ 'ਚ 13 ਨਕਸਲੀ ਢੇਰ[/caption] ਪੜ੍ਹੋ ਹੋਰ ਖ਼ਬਰਾਂ : ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਆਇਆ ਜੇਲ੍ਹ 'ਚੋਂ ਬਾਹਰ , ਜਾਣੋਂ ਕਿਉਂ ਗੜ੍ਹਚਿਰੋਲੀਦੇ ਡੀਆਈਜੀ ਸੰਦੀਪ ਪਾਟਿਲਨੇ ਦੱਸਿਆ ਕਿ ਘੱਟੋ -ਘੱਟ 13 ਨਕਸਲੀਆਂ ਨੂੰ ਢੇਰ ਕਰ ਦਿੱਤਾ ਗਿਆ ਹੈ। ਪੁਲਿਸ ਦੀ ਇਹ ਕਾਰਵਾਈ ਏਟਪੱਲੀ ਦੇ ਜੰਗਲ ਵਾਲੇ ਖੇਤਰ ਵਿਚ ਹੋਈ ਹੈ। ਮੀਡੀਆ ਰਿਪੋਰਟਾਂ ਅਨੁਸਾਰ ਨਕਸਲੀਆਂਖਿਲਾਫ ਇਹ ਮੁਹਿੰਮ ਘਨਟਦ ਵਿੱਚ ਚੱਲ ਰਹੀ ਹੈ, ਜਿਸ ਨੂੰ ਪੁਲਿਸ ਦੀ ਸੀ -60 ਯੂਨਿਟ ਅੰਜ਼ਾਮ ਦੇ ਰਹੀ ਹੈ। [caption id="attachment_499136" align="aligncenter" width="300"]13 Naxals killed in encounter in Maharashtra's Gadchiroli, search operation underway ਗੜ੍ਹਚਿਰੋਲੀ 'ਚ ਪੁਲਿਸ ਅਤੇ ਨਕਸਲੀਆਂ ਵਿਚਾਲੇ ਹੋਏ ਮੁਕਾਬਲੇ 'ਚ 13 ਨਕਸਲੀ ਢੇਰ[/caption] ਸੂਤਰਾਂ ਨੇ ਦੱਸਿਆ ਕਿ ਕਾਸਨਸੂਰ ਦਾਲਮ ਦੇ ਨਕਸਲੀਆਂ ਨੇ ਤੇਂਦੂ ਪੱਤੇ ਦੇ ਠੇਕੇ ਨੂੰ ਲੈ ਕੇ ਪਿੰਡ ਵਾਸੀਆਂ ਨਾਲ ਮੀਟਿੰਗ ਕਰਨ ਲਈ ਆਏ ਸੀ। ਦੱਸਿਆ ਜਾ ਰਿਹਾ ਹੈ ਕਿ ਪੁਲਿਸ ਟੀਮ ਨੂੰ ਇਲਾਕੇ ਵਿਚ ਨਕਸਲੀਆਂ ਬਾਰੇ ਜਾਣਕਾਰੀ ਮਿਲੀ ਸੀ। ਜਿਸ ਤੋਂ ਬਾਅਦ ਪੁਲਿਸ ਦੀ ਸੀ -60 ਕਮਾਂਡੋ ਟੀਮ ਨੇ ਤਲਾਸ਼ੀ ਮੁਹਿੰਮ ਚਲਾਈ। [caption id="attachment_499134" align="aligncenter" width="300"]13 Naxals killed in encounter in Maharashtra's Gadchiroli, search operation underway ਗੜ੍ਹਚਿਰੋਲੀ 'ਚ ਪੁਲਿਸ ਅਤੇ ਨਕਸਲੀਆਂ ਵਿਚਾਲੇ ਹੋਏ ਮੁਕਾਬਲੇ 'ਚ 13 ਨਕਸਲੀ ਢੇਰ[/caption] ਇਸ ਦੌਰਾਨ ਨਕਸਲਵਾਦੀਆਂ ਨੇ ਪੁਲਿਸ ਟੀਮ 'ਤੇ ਹਮਲਾ ਕੀਤਾ ਅਤੇ ਫਿਰ ਮੁੱਠਭੇੜ ਸ਼ੁਰੂ ਹੋ ਗਈ।ਇਸ ਮੁਕਾਬਲੇ ਵਿਚ 13 ਨਕਸਲੀ ਮਾਰੇ ਗਏ ਹਨ, ਜਿਨ੍ਹਾਂ ਦੀਆਂ ਲਾਸ਼ਾਂ ਬਰਾਮਦ ਕਰ ਲਈਆਂ ਗਈਆਂ ਹਨ। ਗੜ੍ਹਚਿਰੌਲੀ ਦੇ ਡੀਆਈਜੀ ਸੰਦੀਪ ਪਾਟਿਲ ਨੇ ਵੀ ਇਸ ਦੀ ਪੁਸ਼ਟੀ ਕੀਤੀ ਹੈ। [caption id="attachment_499133" align="aligncenter" width="300"]13 Naxals killed in encounter in Maharashtra's Gadchiroli, search operation underway ਗੜ੍ਹਚਿਰੋਲੀ 'ਚ ਪੁਲਿਸ ਅਤੇ ਨਕਸਲੀਆਂ ਵਿਚਾਲੇ ਹੋਏ ਮੁਕਾਬਲੇ 'ਚ 13 ਨਕਸਲੀ ਢੇਰ[/caption] ਪੜ੍ਹੋ ਹੋਰ ਖ਼ਬਰਾਂ : ਮੋਗਾ 'ਚ ਇੰਡੀਅਨ ਏਅਰਫੋਰਸ ਦਾ ਮਿੱਗ-21 ਜਹਾਜ਼ ਹੋਇਆ ਕ੍ਰੈਸ਼ ,ਪਾਇਲਟ ਦੀ ਮੌਤ ਹਾਲਾਂਕਿ ਅਜੇ ਤੱਕ ਲਾਸ਼ਾਂ ਦੀ ਪਛਾਣ ਨਹੀਂ ਹੋ ਸਕੀ ਹੈ। ਫਿਲਹਾਲ ਇਲਾਕੇ ਵਿਚ ਇਕ ਪੁਲਿਸ ਟੀਮ ਦੀ ਸਰਚ ਆਪ੍ਰੇਸ਼ਨ ਜਾਰੀ ਹੈ। ਦੱਸ ਦਈਏ ਕਿ ਮਹਾਰਾਸ਼ਟਰ ਦਾ ਗੜਚਿਰੋਲੀ ਖੇਤਰ ਛੱਤੀਸਗੜ੍ਹ ਦੀ ਸਰਹੱਦ ਨਾਲ ਲੱਗਿਆ ਹੋਇਆ ਹੈ। ਇਹ ਸਾਰਾ ਖੇਤਰ ਨਕਸਲ ਪ੍ਰਭਾਵਿਤ ਹੈ। -PTCNews

Related Post