ਮੁੰਬਈ ਦੇ ਸਮੁੰਦਰ 'ਚ ਫਸੀ ਕਿਸ਼ਤੀ 'ਚੋਂ 14 ਲਾਸ਼ਾਂ ਬਰਾਮਦ , ਹੁਣ ਤੱਕ 84 ਲੋਕਾਂ ਨੂੰ ਬਚਾਇਆ 

By  Shanker Badra May 19th 2021 02:39 PM

ਮੁੰਬਈ : ਚੱਕਰਵਾਤੀ ਤੂਫ਼ਾਨ ਤੌਕਤੇ ਕਾਰਨ ਹੋਈ ਤਬਾਹੀ ਨੂੰ ਲੈ ਕੇ ਲਗਾਤਾਰ ਖ਼ਬਰਾਂ ਸਾਹਮਣੇ ਆ ਰਹੀਆਂ ਹਨ। ਅਰਬ ਸਾਗਰ ਮੁੰਬਈ ਦੇ ਤੱਟ ਵਿਚ ਚੱਕਰਵਾਤੀ ਤੂਫ਼ਾਨ ਤੌਕਤੇ (TAUKTAE) ਆਉਣਕਾਰਨ ਲੰਬੀ ਕਿਸ਼ਤੀ ਪੀ. 305 ਦੇ ਡੁੱਬਣ ਤੋਂ ਬਾਅਦ 14 ਲਾਸ਼ਾਂ ਬਰਾਮਦ ਕੀਤੀਆਂ ਗਈਆਂ ਹਨ।

14 bodies brought back to Mumbai two days after barge P-305 sank due to Cylone Tauktae ਮੁੰਬਈ ਦੇ ਸਮੁੰਦਰ 'ਚ ਫਸੀ ਕਿਸ਼ਤੀ 'ਚੋਂ 14 ਲਾਸ਼ਾਂ ਬਰਾਮਦ , ਹੁਣ ਤੱਕ 84 ਲੋਕਾਂ ਨੂੰ ਬਚਾਇਆ

ਪੜ੍ਹੋ ਹੋਰ ਖ਼ਬਰਾਂ : ਅੰਮ੍ਰਿਤਸਰ 'ਚ 2 ਨਿਹੰਗਾਂ ਨੇ ਫਾਈਨਾਂਸ ਕੰਪਨੀ ਦੇ ਕਰਿੰਦੇ ਦਾ ਕਿਰਪਾਨ ਨਾਲ ਗੁੱਟ ਵੱਢ ਕੇ ਲੁੱਟੀ ਨਕਦੀ  

ਹਾਲਾਂਕਿ, ਰਾਹਤ ਦੀ ਗੱਲ ਇਹ ਹੈ ਕਿ ਹੁਣ ਤੱਕ 184 ਲੋਕਾਂ ਨੂੰ ਬਚਾਇਆ ਗਿਆ ਹੈ। ਭਾਲ ਅਤੇ ਬਚਾਅ ਕਾਰਜ ਅਜੇ ਵੀ ਜਾਰੀ ਹਨ। ਨੇਵੀ ਅਧਿਕਾਰੀ ਮਨੋਜ ਝਾਅ ਨੇ 14 ਲਾਸ਼ਾਂ ਦੇ ਬਰਾਮਦ ਹੋਣ ਦੀ ਪੁਸ਼ਟੀ ਕੀਤੀ ਹੈ। ਜਦਕਿ ਮਹਾਰਾਸ਼ਟਰ, ਗੁਜਰਾਤ ਵਿੱਚ ਹੁਣ ਤੱਕ ਆਏ ਤੂਫਾਨ ਕਾਰਨ 63 ਮੌਤਾਂ ਦਰਜ ਕੀਤੀਆਂ ਗਈਆਂ ਹਨ।

ਦੱਸ ਦਈਏ ਕਿ ਚੱਕਰਵਾਤੀ ਤੂਫ਼ਾਨ ਤੌਕਤੇ ਕਾਰਨ ਇਹ ਕਿਸ਼ਤੀਬਰਜ ਮੁੰਬਈ ਤੋਂ ਕੁਝ ਦੂਰੀ 'ਤੇ ਅਰਬ ਸਾਗਰ ਵਿਚ ਫਸ ਗਈ ਸੀ। ਲੋਕਾਂ ਨੂੰ ਤੇਲ ਰਿੰਗ ਦੇ ਨੇੜੇ ਇਸ ਬਰਜ ਤੋਂ ਬਾਹਰ ਕੱਢਣ ਦਾ ਕੰਮ ਕੀਤਾ ਜਾ ਰਿਹਾ ਸੀ, ਇਸ ਵਿਚ ਇੰਡੀਅਨ ਨੇਵੀ, ਕੋਸਟ ਗਾਰਡ ਸਮੇਤ ਕਈ ਏਜੰਸੀਆਂ ਜੁਟੀਆਂ ਹੋਈਆਂ ਸਨ।

14 bodies brought back to Mumbai two days after barge P-305 sank due to Cylone Tauktae ਮੁੰਬਈ ਦੇ ਸਮੁੰਦਰ 'ਚ ਫਸੀ ਕਿਸ਼ਤੀ 'ਚੋਂ 14 ਲਾਸ਼ਾਂ ਬਰਾਮਦ , ਹੁਣ ਤੱਕ 84 ਲੋਕਾਂ ਨੂੰ ਬਚਾਇਆ

ਅਰਬ ਸਾਗਰ ਵਿੱਚ ਓਏਨਜੀਸੀ ਦੇ ਤੇਲ ਰਿੰਗ ਦੇ ਨੇੜੇ ਖੜੀ ਲੰਬੀ ਕਿਸ਼ਤੀ ਪੀ -305 ਦੀ ਇੱਕ ਕੰਪਨੀ ਫੋਂਕਨ ਦੁਆਰਾ ਇਸ ਨੂੰ ਲੈ ਕੇ ਇੱਕ ਬਿਆਨ ਵੀ ਜਾਰੀ ਕੀਤਾ ਗਿਆ ਹੈ। ਕੰਪਨੀ ਦਾ ਦਾਅਵਾ ਹੈ ਕਿ ਇਹ ਪਿਛਲੇ ਪੰਜ ਦਹਾਕਿਆਂ ਵਿਚ ਆਇਆ ਹੈ, ਸਭ ਤੋਂ ਭਿਆਨਕ ਤੂਫਾਨ ਜਿਸਨੇ ਬਹੁਤ ਜ਼ਿਆਦਾ ਤਬਾਹੀ ਮਚਾਈ ਹੈ।

14 bodies brought back to Mumbai two days after barge P-305 sank due to Cylone Tauktae ਮੁੰਬਈ ਦੇ ਸਮੁੰਦਰ 'ਚ ਫਸੀ ਕਿਸ਼ਤੀ 'ਚੋਂ 14 ਲਾਸ਼ਾਂ ਬਰਾਮਦ , ਹੁਣ ਤੱਕ 84 ਲੋਕਾਂ ਨੂੰ ਬਚਾਇਆ

ਪੜ੍ਹੋ ਹੋਰ ਖ਼ਬਰਾਂ : ਭਾਰਤ 'ਚਪਹਿਲੀ ਵਾਰ ਪਿਛਲੇ 24 ਘੰਟਿਆਂ ਦੌਰਾਨ 4529 ਮੌਤਾਂ , 2.67 ਲੱਖ ਨਵੇਂ ਕੇਸ

ਕੰਪਨੀ ਦੇ ਅਨੁਸਾਰ ਜਦੋਂ ਸੋਮਵਾਰ ਨੂੰ ਬਰਜ ਤੋਂ ਤੂਫਾਨ ਬਾਰੇ ਜਾਣਕਾਰੀ ਦਿੱਤੀ ਗਈ ਤਾਂ ਇਸ ਲੰਬੀ ਕਿਸ਼ਤੀ ਵਿੱਚ ਕੁੱਲ 261 ਲੋਕ ਸਨ। ਹੁਣ ਤੱਕ 184 ਲੋਕਾਂ ਨੂੰ ਉਥੋਂ ਬਚਾ ਲਿਆ ਗਿਆ ਹੈ। ਨੇਵੀ ਦੀ ਸਹਾਇਤਾ ਨਾਲ ਵੱਡੇ ਪੱਧਰ 'ਤੇ ਬਚਾਅ ਮੁਹਿੰਮ ਵੀ ਚੱਲ ਰਹੀ ਹੈ। ਪਿਛਲੇ ਦਿਨ ਤੋਂ ਹੀ ਇੱਥੇ ਨੇਵੀ ਵੱਲੋਂ ਬਚਾਅ ਅਤੇ ਰਾਹਤ ਅਭਿਆਨ ਚਲਾਏ ਜਾ ਰਹੇ ਸਨ।

-PTCNews

Related Post