14 ਸਾਲ ਦੀ ਲੜਕੀ ਨੂੰ ਭਜਾ ਕੇ ਲੈ ਗਿਆ ਨੌਜਵਾਨ, ਫਿਰ ਦਿੱਤਾ ਵਾਰਦਾਤ ਨੂੰ ਅੰਜਾਮ 

By  Joshi March 12th 2018 08:13 AM -- Updated: March 12th 2018 10:17 AM

14 YO raped by neighbor : 14 ਸਾਲ ਦੀ ਲੜਕੀ ਨੂੰ ਭਜਾ ਕੇ ਲੈ ਗਿਆ ਨੌਜਵਾਨ, ਫਿਰ ਦਿੱਤਾ ਵਾਰਦਾਤ ਨੂੰ ਅੰਜਾਮ ਅੰਬਾਲਾ 'ਚ 14 ਸਾਲਾ ਲੜਕੀ ਨੂੰ ਭਜਾ ਕੇ ਲਿਜਾਉਣ ਤੋਂ ਬਾਅਦ ਉਸ ਨਾਲ ਬਲਾਤਕਾਰ ਕਰ ਰੇਲਵੇ ਸਟੇਸ਼ਨ 'ਤੇ ਛੱਡ ਜਾਣ ਦੀ ਖਬਰ ਨੇ ਇਨਸਾਨੀਅਤ ਨੂੰ ਇੱਕ ਵਾਰ ਫਿਰ ਸ਼ਰਮਸਾਰ ਕਰ ਦਿੱਤਾ ਹੈ। ਲੜਕੀ ਨਾਲ ਜਬਰ ਜਿਨਾਹ ਕਰ ਉਸਨੂੰ ਅੰਬਾਲਾ ਰੇਲਵੇ ਸਟੇਸ਼ਨ 'ਤੇ ਬਿਠਾ ਕੇ ਉਹ ਆਪ ਕਿਸੇ ਹੋਰ ਰੇਲ ਗੱਡੀ 'ਚ ਬੈਠ ਕੇ ਫਰਾਰ ਹੋ ਗਿਆ। ਇ ਮਾਮਲੇ ਦੀ ਜਾਂਚ ਕਰ ਰਹੇ ਥਾਣਾ ਮੁਖੀ ਨੇ ਜਾਣਕਾਰੀ ਦਿੱਤੀ ਕਿ ਪੀੜਤ ਨਾਬਾਲਗ ਲੜਕੀ ਕਮਲਾ ਦੇ ਬਿਆਨ ਦਰਜ ਕਰ ਲਏ ਗਏ ਹਨ ਅਤੇ ਇਸ ਆਧਾਰਾ 'ਤੇ ਉਸ ਦੀ ਮਾਸੀ ਸਮੇਤ ਤਿੰਨਾਂ ਲੋਕਾਂ 'ਤੇ ਥਾਣਾ ਰਾਮਾਮੰਡੀ 'ਚ ੩੬੬, ੩੭੬ ਤੇ ੩੪ ਆਈ. ਪੀ. ਸੀ. ਤੋਂ ਇਲਾਵਾ ਚਿਲਡਰਨ ਐਕਟ ਦੇ ਤਹਿਤ ਮੁਕੱਦਮਾ ਨੰ. ੪੩ ਦਰਜ ਕਰ ਲਿਆ ਹੈ। ਦੱਸ ਦੇਈਏ ਕਿ ਇਸ ਸੰਬੰਧੀ ਅਜੇ ਕੋਈ ਵੀ ਗ੍ਰਿਫਤਾਰੀ ਨਹੀਂ ਕੀਤੀ ਗਈ ਹੈ। ਮਿਲੀ ਜਾਣਕਾਰੀ ਮੁਤਾਬਕ, ੬ ਮਾਰਚ ਨੂੰ ਪੀੜਤ ਆਪਣੀ ਦਾਦੀ ਲਈ ਆਪਣੀ ਭੂਆ ਦੇ ਘਰ ਤੋਂ ਪਾਣੀ ਲੈਣ ਗਈ ਨੂੰ ਇੱਕ ਔਰਤ ਅਤੇ ਉਸਦੇ ਨਾਲ ਨੌਜਵਾਨ ਨੇ ਮੋਟਰਸਾਈਕਲ 'ਤੇ ਜਬਰਨ ਬਿਠਾ ਲਿਆ ਅਤੇ ਆਪਣੇ ਘਰ ਲੈ ਗਏ। ਉਥੇ ਉਸਨੂੰ ਬੁਹੋਸ਼ ਕਰ ਕੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਇਸ ਪੂਰੇ ਕੰਮ ਨੂੰ ਅੰਜਾਮ ਦੇਣ 'ਚ ਉਸ ਦੀ ਮਾਸੀ, ਜੋ ਕਿ ਰਾਮਾ ਮੰਡੀ 'ਚ ਰਹਿੰਦੀ ਹੈ, ਵੀ ਸ਼ਾਮਲ ਸੀ। ਦਰਅਸਲ, ਪੀੜਤ ਦੀ ਗੁਆਂਢਣ ਆਪਣੇ ਮੁੰਡੇ ਦਾ ਵਿਆਹ ਉਸ ਨਾਲ ਕਰਵਾਉਣਾ ਚਾਹੁੰਦੀ ਸੀ ਪਰ ਅਜਿਹਾ ਨਾ ਹੋ ਪਾਉਣ ਦੀ ਸੂਰਤ 'ਚ ਉਸਨੇ ਬਦਲਾ ਲੈਣ ਲਈ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਹੈ। —PTC News

Related Post