ਦੇਸ਼ ਭਰ 'ਚ ਕੋਰੋਨਾ ਦੇ 1549 ਮਰੀਜ਼ਾਂ ਦੀ ਪੁਸ਼ਟੀ, 31 ਲੋਕਾਂ ਦੀ ਹੋਈ ਮੌਤ

By  Ravinder Singh March 21st 2022 09:44 AM

ਨਵੀਂ ਦਿੱਲੀ: ਭਾਰਤ ਵਿੱਚ ਕੋਰੋਨਾ ਵਾਇਰਸ ਦੇ ਮਰੀਜ਼ਾਂ ਦੀ ਗਿਰਾਵਟ ਨਾਲ ਰਾਹਤ ਮਿਲ ਰਹੀ ਹੈ। ਭਾਰਤ ਵਿੱਚ ਪਿਛਲੇ 24 ਘੰਟੇ ਵਿੱਚ ਕੋਰੋਨਾ ਵਾਇਰਸ ਦੇ ਕੁੱਲ 1,549 ਨਵੇਂ ਮਾਮਲੇ ਦਰਜ ਕੀਤੇ ਗਏ ਹਨ ਜੋ ਕਿ ਕੱਲ੍ਹ ਤੋਂ 12 ਫ਼ੀਸਦੀ ਘੱਟ ਹੈ। ਭਾਰਤ ਵਿੱਚ ਕੋਰੋਨਾ ਮਰੀਜ਼ਾਂ ਦੀ ਗਿਰਾਵਟ ਦੇਖਦੇ ਹੋਏ ਕੇਂਦਰ ਸਰਕਾਰ ਅਤੇ ਸੂਬਾ ਸਰਕਾਰਾਂ ਨੇ ਪਾਬੰਦੀਆਂ ਵਿੱਚ ਛੋਟਾਂ ਦੇ ਦਿੱਤੀਆਂ ਹਨ। ਦੇਸ਼ ਭਰ 'ਚ ਕੋਰੋਨਾ ਦੇ 1549 ਮਰੀਜ਼ਾਂ ਦੀ ਹੋਈ ਪੁਸ਼ਟੀ, 31 ਲੋਕਾਂ ਦੀ ਹੋਈ ਮੌਤ ਇਸ ਨਾਲ ਜ਼ਿੰਦਗੀ ਮੁੜ ਪਟੜੀ ਉਤੇ ਪਰਤ ਰਹੀ ਹੈ। ਇਸ ਦੇ ਉਲ਼ਟ ਚੀਨ ਤੇ ਯੂਰਪੀ ਦੇਸ਼ਾਂ ਵਿੱਚ ਵਧ ਰਹੇ ਮਰੀਜ਼ਾਂ ਕਾਰਨ ਭਾਰਤ ਵਿੱਚ ਮੁੜ ਚਿੰਤਾ ਵੀ ਵਧ ਰਹੀ ਹੈ। ਕੇਂਦਰ ਸਰਕਾਰ ਨੇ ਸੂਬਾ ਸਰਕਾਰਾਂ ਨੂੰ ਚੌਕਸ ਰਹਿਣ ਦੀ ਵੀ ਹਦਾਇਤ ਦਿੱਤੀ ਹੈ। ਉਥੇ ਹੀ ਕੋਰੋਨਾ ਵਾਇਰਸ ਨਾਲ 31 ਲੋਕਾਂ ਦੀ ਮੌਤ ਹੋ ਗਈ ਹੈ। ਇਸ ਦੇ ਨਾਲ ਹੀ ਹੁਣ ਤੱਕ ਭਾਰਤ ਵਿੱਚ ਕੋਵਿਡ ਨਾਲ ਮਰਨ ਵਾਲਿਆਂ ਦਾ ਅੰਕੜਾ 516,510 ਪੁੱਜ ਗਿਆ ਹੈ, ਜਦਕਿ ਕੁੱਲ 42,467,774 ਲੋਕ ਇਸ ਵਾਇਰਸ ਨਾਲ ਹੁਣ ਤੱਕ ਠੀਕ ਹੋਏ ਹਨ। ਦੇਸ਼ ਭਰ 'ਚ ਕੋਰੋਨਾ ਦੇ 1549 ਮਰੀਜ਼ਾਂ ਦੀ ਹੋਈ ਪੁਸ਼ਟੀ, 31 ਲੋਕਾਂ ਦੀ ਹੋਈ ਮੌਤਪਿਛਲੇ 24 ਘੰਟੇ ਵਿੱਚ ਰੋਜ਼ਾਨਾ ਪਾਜ਼ੇਟਿਵ ਦਰ 0.40 ਫ਼ੀਸਦੀ ਅਤੇ ਹਫਤਾਵਾਰੀ ਪਾਜ਼ੇਟਿਵ ਦਰ 0.40 ਦਰਜ ਕੀਤੀ ਗਈ ਹੈ। ਕੋਰੋਨਾ ਨਾਲ ਪਿਛਲੇ 24 ਘੰਟੇ ਵਿੱਚ 2,652 ਲੋਕ ਠੀਕ ਹੋਏ ਹਨ ਤੇ ਰਿਕਵਰੀ ਦਰ ਵਰਤਮਾਨ ਵਿੱਛ 98.74 ਰਹੀ ਹੈ। ਹੁਣ ਤੱਕ ਕੁੱਲ 42,467,774 ਲੋਕ ਇਸ ਵਾਇਰਸ ਨੂੰ ਮਾਤ ਦੇ ਚੁੱਕੇ ਹਨ। ਜਦਕਿ ਕੋਰੋਨਾ ਵਾਇਰਸ ਦੇ ਦੇਸ਼ ਵਿੱਚ ਇਸ ਸਮੇਂ 25,106 ਐਕਟਿਵ ਮਾਮਲੇ ਹਨ। ਦੇਸ਼ ਭਰ 'ਚ ਕੋਰੋਨਾ ਦੇ 1549 ਮਰੀਜ਼ਾਂ ਦੀ ਹੋਈ ਪੁਸ਼ਟੀ, 31 ਲੋਕਾਂ ਦੀ ਹੋਈ ਮੌਤ ਦੇਸ਼ ਪੱਧਰੀ ਟੀਕਾਕਰਨ ਮੁਹਿੰਮ ਤਹਿਤ ਹੁਣ ਤੱਕ 181.24 ਕਰੋੜ ਵੈਕਸੀਨ ਦੀ ਖ਼ੁਰਾਕ ਦਿੱਤੀ ਜਾ ਚੁੱਕੀ ਹੈ। ਪਿਛਲੇ 24 ਘੰਟੇ ਵਿੱਚ 2,97,285 ਲੋਕਾਂ ਨੂੰ ਕੋਰੋਨਾ ਦੀ ਵੈਕਸੀਨ ਦਿੱਤੀ ਗਈ ਹੈ। ਸਰਕਾਰੀ ਅੰਕੜਿਆਂ ਅਨੁਸਾਰ ਹੁਣ ਤੱਕ 78.30 ਕਰੋੜ ਲੋਕਾਂ ਦਾ ਕੋਰੋਨਾ ਟੈਸ ਹੋਇਆ ਹੈ। ਪਿਛਲੇ 24 ਘੰਟੇ ਵਿੱਚ 3,84,499 ਲੋਕਾਂ ਨੇ ਕੋਰੋਨਾ ਟੈਸਟ ਕਰਵਾਇਆ ਹੈ। ਇਹ ਵੀ ਪੜ੍ਹੋ : ਭਗਵੰਤ ਸਿੰਘ ਮਾਨ 12ਵੀਂ ਪਾਸ, ਵਿਧਾਇਕਾਂ ਦੀ ਵਿਦਿਅਕ ਯੋਗਤਾ 'ਤੇ ਪੈਣੀ ਝਾਤ

Related Post