Tue, May 26, 2026
Whatsapp

ਨੌਜਵਾਨ ਨੇ ਕੁੜੀ ਨੂੰ Bike ਪਿਛੇ ਬਿਠਾ ਕੇ ਕੀਤਾ ਖਤਰਨਾਕ ਸਟੰਟ, ਮਸਾਂ ਬਚੀ ਜਾਨ...ਵੀਡੀਓ ਹੋਈ ਵਾਇਰਲ

Couple Bike Stunt Viral Video: ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ, ਜਿਸ 'ਚ ਇੱਕ ਮੁੰਡਾ ਮੋਟਰਸਾਈਕਲ 'ਤੇ ਬੈਠਾ ਹੈ ਅਤੇ ਉਸ ਦੇ ਪਿੱਛੇ ਇੱਕ ਕੁੜੀ ਬੈਠੀ ਹੈ। ਫਿਰ ਉਹ ਅਚਾਨਕ ਤੇਜ਼ ਰਫਤਾਰ ਨਾਲ ਸਟੰਟ ਕਰਦਾ ਹੈ। ਪਰ ਇਸ ਸਟੰਟ ਦਾ ਨਤੀਜਾ ਦੇਖ ਕੇ ਤੁਹਾਡੇ ਰੌਂਗਟੇ ਖੜੇ ਹੋ ਜਾਣਗੇ।

Reported by:  PTC News Desk  Edited by:  KRISHAN KUMAR SHARMA -- May 19th 2024 04:46 PM
ਨੌਜਵਾਨ ਨੇ ਕੁੜੀ ਨੂੰ Bike ਪਿਛੇ ਬਿਠਾ ਕੇ ਕੀਤਾ ਖਤਰਨਾਕ ਸਟੰਟ, ਮਸਾਂ ਬਚੀ ਜਾਨ...ਵੀਡੀਓ ਹੋਈ ਵਾਇਰਲ

ਨੌਜਵਾਨ ਨੇ ਕੁੜੀ ਨੂੰ Bike ਪਿਛੇ ਬਿਠਾ ਕੇ ਕੀਤਾ ਖਤਰਨਾਕ ਸਟੰਟ, ਮਸਾਂ ਬਚੀ ਜਾਨ...ਵੀਡੀਓ ਹੋਈ ਵਾਇਰਲ

Couple Bike Stunt Viral Video: ਮੋਟਰਸਾਈਕਲ 'ਤੇ ਸਟੰਟ ਕਰਨਾ ਕਈ ਵਾਰੀ ਨੌਜਵਾਨਾਂ ਨੂੰ ਅਜਿਹਾ ਭਾਰੀ ਪੈਂਦਾ ਹੈ ਕਿ ਵੇਖਣ ਵਾਲੀਆਂ ਦੀਆਂ ਉਂਗਲਾਂ ਦੰਦਾਂ ਹੇਠ ਆ ਜਾਂਦੀਆਂ ਹਨ। ਅਜਿਹੀ ਹੀ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ, ਜਿਸ 'ਚ ਇੱਕ ਮੁੰਡਾ ਅਜਿਹੀ ਹੀ ਹਰਕਤ ਕਰਦਾ ਨਜ਼ਰ ਆ ਰਿਹਾ ਹੈ। ਇੱਕ ਮੁੰਡਾ ਮੋਟਰਸਾਈਕਲ 'ਤੇ ਬੈਠਾ ਹੈ ਅਤੇ ਉਸ ਦੇ ਪਿੱਛੇ ਇੱਕ ਕੁੜੀ ਬੈਠੀ ਹੈ। ਫਿਰ ਉਹ ਅਚਾਨਕ ਤੇਜ਼ ਰਫਤਾਰ ਨਾਲ ਸਟੰਟ ਕਰਦਾ ਹੈ। ਪਰ ਇਸ ਸਟੰਟ ਦਾ ਨਤੀਜਾ ਦੇਖ ਕੇ ਤੁਹਾਡੇ ਰੌਂਗਟੇ ਖੜੇ ਹੋ ਜਾਣਗੇ।

ਕਿਉਂਕਿ ਇੰਸਟਾਗ੍ਰਾਮ ਅਕਾਊਂਟ @tumoto.vzla 'ਤੇ ਇਕ ਵੀਡੀਓ ਪੋਸਟ ਕੀਤੀ ਗਈ ਹੈ ਜੋ ਹੈਰਾਨ ਕਰਨ ਵਾਲੀ ਹੈ। ਦਸ ਦਈਏ ਕਿ ਉਸ ਵੀਡੀਓ 'ਚ ਇਕ ਜੋੜਾ ਮੋਟਰਸਾਈਕਲ 'ਤੇ ਬੈਠਾ ਹੈ। ਮੁੰਡਾ ਮੋਟਰਸਾਈਕਲ ਚਲਾ ਰਿਹਾ ਹੈ, ਜਦਕਿ ਕੁੜੀ ਉਸ ਦੇ ਪਿੱਛੇ ਬੈਠੀ ਹੈ। ਪਰ ਅਚਾਨਕ ਮੁੰਡਾ ਸਟੰਟ ਕਰਨਾ ਸ਼ੁਰੂ ਕਰ ਦਿੰਦਾ ਹੈ ਅਤੇ ਐਕਸੀਡੈਂਟ ਹੋ ਜਾਂਦਾ ਹੈ। ਮੁੰਡਾ ਆਪਣੇ ਮੋਟਰਸਾਈਕਲ ਦਾ ਅਗਲਾ ਟਾਇਰ ਹਵਾ 'ਚ ਚੁੱਕਦਾ ਹੈ। ਜਿਸ ਨੂੰ ਵ੍ਹੀਲੀ ਕਿਹਾ ਜਾਂਦਾ ਹੈ।


ਜਿਵੇਂ ਹੀ ਮੁੰਡਾ ਆਪਣੇ ਮੋਟਰਸਾਈਕਲ ਦਾ ਅਗਲਾ ਟਾਇਰ ਹਵਾ 'ਚ ਚੁੱਕਦਾ ਹੈ ਤਾਂ ਉਸ ਦਾ ਸੰਤੁਲਨ ਵਿਗੜ ਜਾਂਦਾ ਹੈ ਅਤੇ ਪਹਿਲਾਂ ਕੁੜੀ ਸੜਕ 'ਤੇ ਡਿੱਗ ਜਾਂਦੀ ਹੈ, ਜਿਸ ਤੋਂ ਬਾਅਦ ਮੁੰਡਾ ਵੀ ਕੁਝ ਦੂਰੀ ਤੱਕ ਘਸੀਟਦਾ ਹੈ। ਉਸ ਦਾ ਸਾਈਕਲ ਅੱਗੇ ਡਿੱਗ ਪਿਆ।

ਦਸ ਦਈਏ ਕਿ ਇਸ ਤਰਾਂ ਵੀਡੀਓ 'ਚ ਦੋਵੇਂ ਬਾਈਕ ਤੋਂ ਡਿੱਗਦੇ ਨਜ਼ਰ ਆ ਰਹੇ ਹਨ, ਉਸ ਨੂੰ ਦੇਖ ਕੇ ਲੱਗਦਾ ਹੈ ਕਿ ਮੁੰਡੇ ਨਾਲੋਂ ਜ਼ਿਆਦਾ ਸੱਟਾਂ ਕੁੜੀ ਨੂੰ ਲੱਗੀਆਂ ਹੋਣਗੀਆਂ। ਇਸ ਤੋਂ ਇਲਾਵਾ ਕੁਝ ਹੋਰ ਮੋਟਰਸਾਈਕਲ ਸਵਾਰ ਵੀ ਉਨ੍ਹਾਂ ਦੇ ਅੱਗੇ ਤੇਜ਼ ਰਫਤਾਰ ਨਾਲ ਜਾਣਦੇ ਨਜ਼ਰ ਆ ਰਹੇ ਹਨ। ਇਸ ਵੀਡੀਓ ਨੂੰ ਹੁਣ ਤੱਕ 1.8 ਕਰੋੜ ਤੋਂ ਵਿਊਜ਼ ਮਿਲ ਚੁੱਕੇ ਹਨ, ਜਦਕਿ ਕਈ ਲੋਕਾਂ ਨੇ ਕਮੈਂਟ ਕਰਕੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ।

- PTC NEWS

Electrical Saftey authority

Top News view more...

Latest News view more...

PTC NETWORK
PTC NETWORK