Aligarh 'ਚ ਕੋਰੋਨਾ ਦਾ ਕਹਿਰ,18 ਦਿਨਾਂ 'ਚ ਹੋਈ 18 ਪ੍ਰੋਫੈਸਰਾਂ ਦੀ ਮੌਤ 16 ਇਲਾਜ ਅਧੀਨ

By  Jagroop Kaur May 9th 2021 06:36 PM

ਉਤਰ ਪ੍ਰਦੇਸ਼ ਵਿਚ ਯੋਗੀ ਸਰਕਾਰ ਨੇ ਕੋਰੋਨਾ ਕਰਫ਼ਿਊ ਵਿਚ ਇਕ ਵਾਰ ਫਿਰ ਵਾਧਾ ਕਰ ਦਿੱਤਾ ਹੈ। ਇਹ ਪਾਬੰਦੀਆਂ 17 ਮਈ ਤੱਕ ਜਾਰੀ ਰਹਿਣਗੀਆਂ। ਉੱਥੇ ਹੀ, ਇਕ ਪ੍ਰੇਸ਼ਾਨ ਕਰਨ ਵਾਲੀ ਜਾਣਕਾਰੀ ਅਨੁਸਾਰ ਉਤਰ ਪ੍ਰਦੇਸ਼ ਦੇ ਅਲੀਗੜ੍ਹ ਜ਼ਿਲ੍ਹੇ ਵਿਚ ਕੋਰੋਨਾ ਵਾਇਰਸ ਦੇ ਕਹਿਰ ਕਾਰਨ ਅਲੀਗੜ੍ਹ ਮੁਸਲਿਮ ਯੂਨੀਵਰਸਿਟੀ 'ਚ ਮਹਿਜ਼ 18 ਦਿਨਾਂ ਵਿਚ 17 ਵਰਕਿੰਗ ਪ੍ਰੋਫੈਸਰਾਂ ਦੀ ਮੌਤਾਂ ਹੋ ਗਈਆਂ ਹਨ। ਇਸ ਤੋਂ ਇਲਾਵਾ 16 ਪ੍ਰੋਫੈਸਰ ਅਜੇ ਇਲਾਜ ਅਧੀਨ ਹਨ |Aligarh में कोरोना का कहर: 18 दिनों में AMU के 17 प्रोफेसरों की मौत, 16 लोगों का चल रहा इलाजRead more : ਕੋਰੋਨਾ ਨੇ ਉਜਾੜਿਆ ਪਰਿਵਾਰ, ਪਤੀ ਦੀ ਮੌਤ ਤੋਂ ਤੁਰੰਤ ਬਾਅਦ ਗ਼ਮਜ਼ਦਾ...

ਸ਼ੁੱਕਰਵਾਰ ਨੂੰ ਏਐਮਯੂ ਦੀ ਲਾਅ ਫੈਕਲਟੀ ਦੇ ਡੀਨ ਪ੍ਰੋਫੈਸਰ ਸ਼ਕੀਲ ਸਮਦਾਨੀ ਦੀ ਮੌਤ ਤੋਂ ਬਾਅਦ ਏਐਮਯੂ ਦੀਆਂ ਹਾਲਤਾਂ ਬਾਰੇ ਚਿੰਤਾਵਾਂ ਹੋਰ ਵੀ ਵਧ ਗਈਆਂ ਹਨ। ਏਐਮਯੂ ਦੀ ਲਾਅ ਫੈਕਲਟੀ ਦੇ ਡੀਨ ਕੋਰੋਨਾ ਨਾਲ ਸੰਕਰਮਿਤ ਹੋਣ ਤੋਂ ਬਾਅਦ ਅਲੀਗੜ ਦੇ ਜਵਾਹਰ ਲਾਲ ਨਹਿਰੂ ਮੈਡੀਕਲ ਕਾਲਜ ਵਿਖੇ ਇਲਾਜ ਅਧੀਨ ਸਨ।Image

Read more : ਸ਼ਰਮਨਾਕ : ਪਹਿਲਾਂ ਕੋਰੋਨਾ ਪੀੜਤ ਨੂੰ ਮਕਾਨ ਮਾਲਕ ਨੇ ਘਰੋਂ ਕੱਢਿਆ,ਫਿਰ...

ਤੁਹਾਨੂੰ ਦੱਸ ਦੇਈਏ ਕਿ ਅਲੀਗੜ ਮੁਸਲਿਮ ਯੂਨੀਵਰਸਿਟੀ ਵਿੱਚ ਕੋਰੋਨਾ ਤੋਂ ਪਹਿਲੀ ਮੌਤ 20 ਅਪ੍ਰੈਲ ਨੂੰ ਸਾਬਕਾ ਪ੍ਰੋਫੈਸਰ ਅਤੇ ਡੀਨ ਵਿਦਿਆਰਥੀ ਭਲਾਈ ਪ੍ਰੋਫੈਸਰ ਜਮਸ਼ੇਦ ਅਲੀ ਸਿੱਦੀਕੀ ਦੀ ਮੌਤ ਸੀ। ਇਹ ਸਾਰੇ ਪ੍ਰੋਫੈਸਰ ਅਲੀਗੜ ਸ਼ਹਿਰ ਵਿਚ ਵੱਖ-ਵੱਖ ਥਾਵਾਂ 'ਤੇ ਰਹਿੰਦੇ ਸਨ।

Related Post