ਤੇਲੰਗਾਨਾ ਵਿੱਚ ਸਨ ਸਟ੍ਰੋਕ ਕਾਰਨ 17 ਲੋਕਾਂ ਦੀ ਹੋਈ ਮੌਤ

By  Pardeep Singh May 4th 2022 04:42 PM

ਤੇਲੰਗਾਨਾ: ਦੇਸ਼ ਭਰ ਵਿੱਚ ਗਰਮੀ ਦਾ ਕਹਿਰ ਵੱਧਦਾ ਜਾ ਰਿਹਾ ਹੈ। ਉਥੇ ਹੀ ਕਈ ਥਾਵਾਂ ਉੱਤੇ ਤਾਪਮਾਨ ਇੰਨ੍ਹਾ ਕੁ ਵੱਧ ਗਿਆ ਹੈ ਜਿਸ ਕਾਰਨ ਜਾਨੀ ਨੁਕਸਾਨ ਹੋਣਾ ਸ਼ੁਰੂ ਹੋ ਗਿਆ ਹੈ। ਤੇਲੰਗਾਨਾ ਵਿੱਚ ਤਾਪਮਾਨ ਦਿਨੋਂ ਦਿਨ ਵੱਧਦਾ ਜਾ ਰਿਹਾ ਹੈ। ਜ਼ਿਆਦਾ ਗਰਮੀ ਹੋਣ ਕਰਕੇ ਹਵਾ ਖੁਸ਼ਕ ਹੋ ਗਈ ਹੈ ਅਤੇ ਲੋਕਾਂ ਨੂੰ ਇਸ ਨਾਲ ਬਹੁਤ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਗਰਮੀ ਕਾਰਨ ਧੁੱਪ ਵਿੱਚ ਕੰਮ ਕਰਨ ਵਾਲੇ ਮਰ ਰਹੇ ਹਨ। ਤੇਲੰਗਾਨਾ ਵਿੱਚ ਪਿਛਲੇ ਚਾਰ ਹਫ਼ਤਿਆਂ ਵਿੱਚ ਸਨਸਟ੍ਰੋਕ ਨਾਲ ਕਰੀਬ 17 ਲੋਕਾਂ ਦੀ ਮੌਤ ਹੋ ਚੁੱਕੀ ਹੈ। ਮਾਹਰਾਂ ਦਾ ਕਹਿਣਾ ਹੈ ਕਿ ਗਰਮੀ ਵੱਧਣ ਕਰਕੇ ਹੋਰ ਲੋਕਾਂ ਦਾ ਨੁਕਸਾਨ ਹੋ ਸਕਦਾ ਹੈ।  ਮੈਡੀਕਲ ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਿਕ ਸਾਰੇ ਹਸਪਤਾਲਾਂ ਵਿੱਚ 5-10 ਪੀੜਤਾਂ ਦਾ ਇਲਾਜ ਚੱਲ ਰਿਹਾ ਹੈ। ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਸੈਂਕੜੇ ਲੋਕ ਅਜਿਹੇ ਹਨ ਜੋ ਮਾਮੂਲੀ ਬੀਮਾਰੀ ਨਾਲ ਘਰ ਬੈਠੇ ਹੀ ਇਲਾਜ ਕਰ ਰਹੇ ਹਨ।ਇਸ ਗਰਮ ਮੌਸਮ ਦੇ ਨਾਲ-ਨਾਲ ਬੇਮੌਸਮੀ ਬਾਰਿਸ਼ ਦਾ ਫ਼ਸਲਾਂ 'ਤੇ ਮਾੜਾ ਅਸਰ ਪੈ ਰਿਹਾ ਹੈ। ਕੋਟਿੰਗ, ਥਰੈਸਿੰਗ, ਝਾੜ ਘਟ ਰਿਹਾ ਹੈ। ਪੋਲਟਰੀ ਅਤੇ ਡੇਅਰੀ ਉਦਯੋਗ ਦੇ ਮਾਲਕ ਆਪਣੀਆਂ ਚਿੰਤਾਵਾਂ ਜ਼ਾਹਰ ਕਰ ਰਹੇ ਸਨ ਕਿਉਂਕਿ ਉੱਚ ਤਾਪਮਾਨ ਕਾਰਨ ਮੁਰਗੀਆਂ, ਮੁਰਗੇ, ਗਾਵਾਂ ਅਤੇ ਮੱਝਾਂ ਬਿਮਾਰ ਹੋ ਰਹੀਆਂ ਸਨ। ਮਾਹਰਾਂ ਨੇ ਲੋਕਾਂ ਨੂੰ ਸਲਾਹ ਦਿੱਤੀ ਹੈ ਕਿ ਉਹ ਗਰਮੀ ਵਿੱਚ ਘਰ ਤੋਂ ਬਾਹਰ ਨਾ ਨਿਕਲਣ ਅਤੇ ਹਮੇਸ਼ਾ ਠੰਡੀਆਂ ਚੀਜ਼ਾ ਦਾ ਸੇਵਨ ਕਰਨ. ਉਨ੍ਹਾਂ ਨੇ ਕਿਹਾ ਹੈ ਕਿ ਆਪਣੇ ਖਾਣ ਪੀਣ ਦਾ ਖਾਸ ਧਿਆਨ ਰੱਖਿਆ ਜਾਵੇ। ਇਹ ਵੀ ਪੜ੍ਹੋ:ਸੁਖਬੀਰ ਸਿੰਘ ਬਾਦਲ ਨੇ ਬੰਦੀ ਸਿੰਘਾਂ ਦੀ ਰਿਹਾਈ ਦੀ ਕੀਤੀ ਮੰਗ -PTC News

Related Post