1984 ਕਤਲੇਆਮ ਮਾਮਲਾ :ਕਾਂਗਰਸ ਆਗੂ ਸੱਜਣ ਕੁਮਾਰ ਖਿਲਾਫ ਗਵਾਹ ਚਾਮ ਕੌਰ ਨੂੰ ਮਿਲੀ ਧਮਕੀ ,ਅਦਾਲਤ ਨੇ ਦਿੱਤਾ ਇਹ ਹੁਕਮ

By  Shanker Badra October 27th 2018 01:47 PM

1984 ਕਤਲੇਆਮ ਮਾਮਲਾ :ਕਾਂਗਰਸ ਆਗੂ ਸੱਜਣ ਕੁਮਾਰ ਖਿਲਾਫ ਗਵਾਹ ਚਾਮ ਕੌਰ ਨੂੰ ਮਿਲੀ ਧਮਕੀ ,ਅਦਾਲਤ ਨੇ ਦਿੱਤਾ ਇਹ ਹੁਕਮ:1984 ਸਿੱਖ ਕਤਲੇਆਮ ਦੇ ਮਾਮਲੇ 'ਚ ਕਾਂਗਰਸ ਦੇ ਸਾਬਕਾ ਸੰਸਦ ਮੈਂਬਰ ਸੱਜਣ ਕੁਮਾਰ ਖਿਲਾਫ ਗਵਾਹ ਚਾਮ ਕੌਰ ਨੂੰ ਧਮਕੀ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ।ਦੱਸ ਦੇਈਏ ਕਿ ਚਾਮ ਕੌਰ ਬੀਬੀ 1984 'ਚ ਸੁਲਤਾਨਪੁਰੀ ਵਿਖੇ ਮਾਰੇ ਗਏ 300 ਸਿੱਖਾਂ 'ਚੋਂ ਇਕ ਮਾਮਲੇ 'ਚ ਗਵਾਹ ਹੈ।ਇਸ ਸਬੰਧੀ ਪਟਿਆਲਾ ਹਾਊਸ ਕੋਰਟ 'ਚ ਪੁੱਜੀ ਬੀਬੀ ਚਾਮ ਕੌਰ ਨੇ ਦੱਸਿਆ ਕਿ ਉਨ੍ਹਾਂ ਨੂੰ ਜਾਨੋਂ -ਮਾਰਨ ਦੀ ਧਮਕੀ ਦਿੱਤੀ ਹੈ।ਪਟਿਆਲਾ ਹਾਊਸ ਕੋਰਟ ਨੇ ਗਵਾਹ ਚਾਮ ਕੌਰ ਨੂੰ ਸੁਰੱਖਿਆ ਦੇਣ ਦਾ ਹੁਕਮ ਦਿੱਤਾ ਹੈ।

ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਗਵਾਹ ਚਾਮ ਕੌਰ ਨੂੰ ਗਵਾਹੀ ਨਾ ਦੇਣ ਬਦਲੇ 10 ਲੱਖ ਰੁਪਏ 'ਚ ਖਰੀਦਣ ਦੀ ਕੋਸ਼ਿਸ਼ ਕੀਤੀ ਗਈ ਸੀ ਅਤੇ ਪੇਸ਼ਕਸ਼ ਨਾ ਮੰਨਣ 'ਤੇ ਅੰਜਾਮ ਭੁਗਤਣ ਦੀ ਧਮਕੀ ਵੀ ਦਿੱਤੀ ਗਈ ਹੈ।ਜਿਸ ਪਿੱਛੋਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਗਵਾਹ ਚਾਮ ਕੌਰ ਦੇ ਹੱਕ 'ਚ ਆ ਗਈ ਸੀ।

ਇਸ ਸਾਰੇ ਮਾਮਲੇ ਨੂੰ ਦੇਖਦੇ ਹੋਏ ਦਿੱਲੀ ਸਿੱਖ ਗੁਰੂਦੁਆਰਾ ਕਮੇਟੀ ਵਲੋਂ ਪਟਿਆਲਾ ਹਾਊਸ ਕੋਰਟ 'ਚ ਬੀਬੀ ਚਾਮ ਕੌਰ ਦੀ ਸੁਰੱਖਿਆ ਲਈ ਬਕਾਇਦਾ ਅਰਜੀ ਦਾਇਰ ਕੀਤੀ ਗਈ ਸੀ।

-PTCNews

Related Post