1984 ਸਿੱਖ ਕਤਲੇਆਮ ਮਾਮਲਾ :ਅਭਿਸ਼ੇਕ ਵਰਮਾ ਦਾ 18 ਤੋਂ 20 ਸਤੰਬਰ ਦੇ ਵਿਚਕਾਰ ਹੋ ਸਕਦਾ ਨਾਰਕੋ ਟੈਸਟ

By  Shanker Badra August 31st 2018 04:03 PM

1984 ਸਿੱਖ ਕਤਲੇਆਮ ਮਾਮਲਾ :ਅਭਿਸ਼ੇਕ ਵਰਮਾ ਦਾ 18 ਤੋਂ 20 ਸਤੰਬਰ ਦੇ ਵਿਚਕਾਰ ਹੋ ਸਕਦਾ ਨਾਰਕੋ ਟੈਸਟ:1984 ਸਿੱਖ ਕਤਲੇਆਮ ਸਬੰਧੀ ਅਭਿਸ਼ੇਕ ਵਰਮਾ ਦਾ ਨਾਰਕੋ ਟੈਸਟ 18 ਸਤੰਬਰ ਤੋਂ 20 ਸਤੰਬਰ ਦੇ ਵਿਚਕਾਰ ਹੋ ਸਕਦਾ ਹੈ।ਜਿਸ ਨੂੰ ਲੈ ਕੇ ਦਿੱਲੀ ਦੀ ਕੜਕਡੂਮਾ ਅਦਾਲਤ ਵਿੱਚ ਸੁਣਵਾਈ ਹੋਈ ਹੈ।ਕੋਰਟ 'ਚ ਸੀਬੀਆਈ ਨੇ ਜਾਣਕਾਰੀ ਦਿੱਤੀ ਕਿ ਲਾਈ ਡਿਟੈਕਟਰ ਟੈਸਟ ਮਸ਼ੀਨ ਠੀਕ ਗਈ ਹੈ।

ਦੱਸ ਦਈਏ ਕਿ ਕੋਰਟ ਦੇ ਹੁਕਮਾਂ ਤੋਂ ਬਾਅਦ ਕਰੀਬ ਇੱਕ ਸਾਲ ਤੋਂ ਅਭਿਸ਼ੇਕ ਵਰਮਾ ਦਾ ਲਾਈ ਡਿਟੈਕਟਰ ਟੈਸਟ ਲਟਕਿਆ ਹੋਇਆ ਹੈ।ਨਵੰਬਰ 1984 ਦੇ ਸਿੱਖ ਕਤਲੇਆਮ ਦੇ ਮੁਲਜ਼ਮ ਜਗਦੀਸ਼ ਟਾਇਟਲਰ ਖਿਲਾਫ ਅਭਿਸ਼ੇਕ ਵਰਮਾ ਮੁੱਖ ਗਵਾਹ ਹਨ ਤੇ 1984 ਵਿੱਚ ਪੁਲਬੰਗਸ਼ ’ਚ ਹੋਏ ਕਤਲਾਂ ਦੇ ਮਾਮਲੇ ਵਿੱਚ ਵੀ ਕਾਂਗਰਸੀ ਆਗੂ ਜਗਦੀਸ਼ ਟਾਈਟਲਰ ਮੁਲਜ਼ਮ ਹਨ।ਇਸ ਮਾਮਲੇ ਦੀ ਅਗਲੀ ਸੁਣਵਾਈ 13 ਸਤੰਬਰ ਨੂੰ ਹੋਵੇਗੀ।

-PTCNews

Related Post