1984 ਸਿੱਖ ਕਤਲੇਆਮ ਮਾਮਲਾ : ਅਭਿਸ਼ੇਕ ਵਰਮਾ ਦਾ ਅੱਜ ਹੋ ਸਕਦਾ ਪੋਲੀਗ੍ਰਾਫ਼ ਟੈਸਟ

By  Shanker Badra December 5th 2018 11:30 AM -- Updated: December 5th 2018 12:15 PM

 1984 ਸਿੱਖ ਕਤਲੇਆਮ ਮਾਮਲਾ : ਅਭਿਸ਼ੇਕ ਵਰਮਾ ਦਾ ਅੱਜ ਹੋ ਸਕਦਾ ਪੋਲੀਗ੍ਰਾਫ਼ ਟੈਸਟ:ਨਵੀਂ ਦਿੱਲੀ : 1984 ਸਿੱਖ ਕਤਲੇਆਮ ਦੇ ਮੁੱਖ ਆਰੋਪੀ ਜਗਦੀਸ਼ ਟਾਇਟਲਰ ਦੇ ਕਰੀਬੀ ਰਹੇ ਤੇ ਗਵਾਹ ਅਭਿਸ਼ੇਕ ਵਰਮਾ ਦਾ ਅੱਜ Polygraph Test (ਪੋਲੀਗ੍ਰਾਫ਼) ਟੈਸਟ ਹੋ ਸਕਦਾ ਹੈ।ਦਰਅਸਲ 'ਚ ਅਭਿਸ਼ੇਕ ਵਰਮਾ ਬੀਤੇ ਕੱਲ ਵੀ ਦਿੱਲੀ ਦੀ SFL ਲੈਬ ਰੋਹਿਣੀ ‘ਚ ਪੋਲੀਗ੍ਰਾਫ਼ ਟੈਸਟ ਲਈ ਪਹੁੰਚੇ ਸਨ ਪਰ ਕੱਲ ਮੈਡੀਕਲ ਅਤੇ ਹੋਰ ਜਾਂਚ ਕੀਤੀ ਗਈ ਹੈ ਅਤੇ ਇਹ ਪ੍ਰਕਿਰਿਆ 6 ਦਸੰਬਰ ਤੱਕ ਜਾਰੀ ਰਹੇਗੀ।
[caption id="attachment_225135" align="aligncenter" width="300"]1984 Sikh Genocide Case Abhishek Verma today Again lie detector test
1984 ਸਿੱਖ ਕਤਲੇਆਮ ਮਾਮਲਾ : ਅਭਿਸ਼ੇਕ ਵਰਮਾ ਦਾ ਅੱਜ ਮੁੜ ਹੋਵੇਗਾ ਲਾਈ ਡਿਟੈਕਟਰ ਟੈਸਟ[/caption] ਦੱਸ ਦੇਈਏ ਕਿ ਲੰਮੇ ਸਮੇਂ ਤੋਂ ਇਹ ਲਾਈ ਡਿਟੈਕਟਰ ਟੈਸਟ ਪੈਂਡਿੰਗ ਸੀ, ਹੁਣ ਮਸ਼ੀਨ ਦੇ ਠੀਕ ਹੋਣ ਨਾਲ ਇਹ ਟੈਸਟ ਦਿੱਲੀ ਦੀ SFL ਲੈਬ ਰੋਹਿਣੀ ‘ਚ ਹੋਵੇਗਾ। [caption id="attachment_225134" align="aligncenter" width="300"]1984 Sikh Genocide Case Abhishek Verma today Again lie detector test
1984 ਸਿੱਖ ਕਤਲੇਆਮ ਮਾਮਲਾ : ਅਭਿਸ਼ੇਕ ਵਰਮਾ ਦਾ ਅੱਜ ਮੁੜ ਹੋਵੇਗਾ ਲਾਈ ਡਿਟੈਕਟਰ ਟੈਸਟ[/caption] ਅਭਿਸ਼ੇਕ ਵਰਮਾ ਨੇ ਕਿਹਾ ਹੈ ਕਿ ਉਹ ਗਵਾਹੀ ਦੇਣ ਲਈ ਪੂਰੀ ਤਰ੍ਹਾਂ ਹੈ ਪਰ ਉਸ ਨੂੰ ਰੁਪਏ ਦੇ ਕੇ ਆਪਣੇ ਬਿਆਨਾਂ ਤੋਂ ਪਲਟਣ ਲਈ ਦਬਾਅ ਪਾਇਆ ਜਾ ਰਿਹਾ ਹੈ ਅਤੇ ਮਾਰਨ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ।ਅਭਿਸ਼ੇਕ ਵਰਮਾ ਸਿੱਖ ਕਤਲੇਆਮ ਮਾਮਲੇ ਦਾ ਅਹਿਮ ਗਵਾਹ ਹੈ।ਅਭਿਸ਼ੇਕ ਦੀ ਗਵਾਹੀ ਤੋਂ ਬਾਅਦ ਇਸ ਮਾਮਲੇ 'ਚ ਨਵਾਂ ਮੋੜ ਆ ਸਕਦਾ ਹੈ। [caption id="attachment_225133" align="aligncenter" width="300"]1984 Sikh Genocide Case Abhishek Verma today Again lie detector test
1984 ਸਿੱਖ ਕਤਲੇਆਮ ਮਾਮਲਾ : ਅਭਿਸ਼ੇਕ ਵਰਮਾ ਦਾ ਅੱਜ ਮੁੜ ਹੋਵੇਗਾ ਲਾਈ ਡਿਟੈਕਟਰ ਟੈਸਟ[/caption] ਜ਼ਿਕਰਯੋਗ ਹੈ ਕਿ 1984 ਦੇ ਸਿੱਖ ਕਤਲੇਆਮ ਦੇ ਮੁਲਜ਼ਮ ਜਗਦੀਸ਼ ਟਾਈਟਲਰ ਖ਼ਿਲਾਫ਼ ਅਭਿਸ਼ੇਕ ਵਰਮਾ ਮੁੱਖ ਗਵਾਹ ਹਨ ਅਤੇ 1984 ‘ਚ ਪੁਲਬੰਗਸ਼ ’ਚ ਹੋਏ ਕਤਲਾਂ ਦੇ ਇਸ ਮਾਮਲੇ ਚ ਕਾਂਗਰਸੀ ਆਗੂ ਜਗਦੀਸ਼ ਟਾਈਟਲਰ ਮੁਲਜ਼ਮ ਹਨ।ਦਿੱਲੀ ਸਰਕਾਰ ਦੀ ਲਾਈ ਡਿਟੈਕਟਰ ਮਸ਼ੀਨ ਖ਼ਰਾਬ ਹੋਣ ਕਰਕੇ ਇਹ ਟੈਸਟ ਕਾਫੀ ਲੰਮੇ ਸਮੇਂ ਤੋਂ ਰੁਕਿਆ ਹੋਇਆ ਸੀ। -PTCNews

Related Post