Sat, Jul 27, 2024
Whatsapp

ਕਿਡਨੀ ਦੇ ਮਰੀਜ਼ਾਂ ਲਈ ਰਾਹਤ ਭਰੀ ਖ਼ਬਰ; ਬਠਿੰਡਾ ਏਮਜ਼ ਨੂੰ ਕਿਡਨੀ ਟ੍ਰਾਂਸਪਲਾਂਟ ਸੇਵਾ ਸ਼ੁਰੂ ਕਰਨ ਲਈ ਮਿਲਿਆ ਲੋੜੀਂਦਾ ਲਾਇਸੰਸ

ਡਾ. ਡੀ.ਕੇ. ਸਿੰਘ ਨੇ ਕਿਹਾ ਕਿ ਪੀਜੀਆਈ ਚੰਡੀਗੜ੍ਹ ਤੋਂ ਬਾਅਦ ਅੰਗ ਬਦਲਣ ਦੀ ਇਹ ਸੁਵਿਧਾ ਪੰਜਾਬ ਅਤੇ ਹਰਿਆਣਾ ਵਿੱਚ ਏਮਜ਼ ਜਿਹੇ ਸਰਕਾਰੀ ਸੰਸਥਾਨ ਵਿੱਚ ਆਉਣ ਨਾਲ ਲੋਕਾਂ ਨੂੰ ਵੱਡੇ ਪੱਧਰ 'ਤੇ ਲਾਭ ਮਿਲੇਗਾ।

Reported by:  PTC News Desk  Edited by:  Aarti -- May 15th 2024 05:46 PM
ਕਿਡਨੀ ਦੇ ਮਰੀਜ਼ਾਂ ਲਈ ਰਾਹਤ ਭਰੀ ਖ਼ਬਰ; ਬਠਿੰਡਾ ਏਮਜ਼ ਨੂੰ ਕਿਡਨੀ ਟ੍ਰਾਂਸਪਲਾਂਟ ਸੇਵਾ ਸ਼ੁਰੂ ਕਰਨ ਲਈ ਮਿਲਿਆ ਲੋੜੀਂਦਾ ਲਾਇਸੰਸ

ਕਿਡਨੀ ਦੇ ਮਰੀਜ਼ਾਂ ਲਈ ਰਾਹਤ ਭਰੀ ਖ਼ਬਰ; ਬਠਿੰਡਾ ਏਮਜ਼ ਨੂੰ ਕਿਡਨੀ ਟ੍ਰਾਂਸਪਲਾਂਟ ਸੇਵਾ ਸ਼ੁਰੂ ਕਰਨ ਲਈ ਮਿਲਿਆ ਲੋੜੀਂਦਾ ਲਾਇਸੰਸ

Good News for Kidney Patients: ਏਮਜ਼ ਬਠਿੰਡਾ ਨੂੰ ਕਿਡਨੀ ਟ੍ਰਾਂਸਪਲਾਂਟ ਸੇਵਾ ਸ਼ੁਰੂ ਕਰਨ ਲਈ ਸਰਕਾਰ ਵੱਲੋਂ ਲੋੜੀਂਦਾ ਲਾਇਸੰਸ ਮਿਲ ਗਿਆ ਹੈ। ਏਮਜ਼ ਬਠਿੰਡਾ ਵਿੱਚ ਰੱਖੀ ਇੱਕ ਪ੍ਰੈਸ ਕਾਨਫਰੰਸ ਦੇ ਦੌਰਾਨ ਏਮਜ਼ ਬਠਿੰਡਾ ਦੇ ਕਾਰਜਕਾਰੀ ਨਿਰਦੇਸ਼ਕ ਡਾ. ਡੀ.ਕੇ. ਸਿੰਘ ਨੇ ਇਹ ਜਾਣਕਾਰੀ ਸਾਂਝੀ ਕੀਤੀ।

ਡਾ. ਡੀ.ਕੇ. ਸਿੰਘ ਨੇ ਕਿਹਾ ਕਿ ਪੀਜੀਆਈ ਚੰਡੀਗੜ੍ਹ ਤੋਂ ਬਾਅਦ ਅੰਗ ਬਦਲਣ ਦੀ ਇਹ ਸੁਵਿਧਾ ਪੰਜਾਬ ਅਤੇ ਹਰਿਆਣਾ ਵਿੱਚ ਏਮਜ਼ ਜਿਹੇ ਸਰਕਾਰੀ ਸੰਸਥਾਨ ਵਿੱਚ ਆਉਣ ਨਾਲ ਲੋਕਾਂ ਨੂੰ ਵੱਡੇ ਪੱਧਰ 'ਤੇ ਲਾਭ ਮਿਲੇਗਾ। 

ਇਸ ਸੰਬੰਧੀ ਹੋਰ ਜਾਣਕਾਰੀ ਦਿੰਦਿਆਂ ਏਮਜ਼ ਬਠਿੰਡਾ ਵਿਖੇ ਯੂਰੋਲੋਜੀ ਵਿਭਾਗ ਦੇ ਮੁਖੀ ਡਾ: ਕਵਲਜੀਤ ਸਿੰਘ ਕੌੜਾ ਨੇ ਦੱਸਿਆ ਕਿ ਨਿੱਜੀ ਹਸਪਤਾਲਾਂ ਕਿਡਨੀ ਟ੍ਰਾਂਸਪਲਾਂਟ ਦਾ ਖਰਚਾ 10-15 ਲੱਖ ਤੋਂ ਉੱਪਰ ਚਲਾ ਜਾਂਦਾ ਹੈ ਜਦਕਿ ਹੁਣ ਏਮਜ਼ ਵਿੱਚ ਸ਼ੁਰੂ ਹੋਣ ਨਾਲ ਇਹ ਟ੍ਰਾਂਸਪਲਾਂਟ ਨਾਮਾਤਰ ਖਰਚੇ ਵਿੱਚ ਹੋ ਸਕਿਆ ਕਰੇਗੀ ਅਤੇ ਆਯੂਸ਼ਮਾਨ ਭਾਰਤ ਕਾਰਡ ਦੇ ਅਧੀਨ ਇਹ ਬਿਲਕੁੱਲ ਮੁਫ਼ਤ ਹੋਵੇਗਾ। 

ਡਾ. ਕੌੜਾ ਨੇ ਦੱਸਿਆ ਕਿ ਪੂਰੇ ਭਾਰਤ ਵਿੱਚ ਅੰਦਾਜ਼ਨ ਦੋ ਲੱਖ ਦੇ ਕਰੀਬ ਲੋਕਾਂ ਨੂੰ ਹਰ ਸਾਲ ਕਿਡਨੀ ਦੀ ਸਮੱਸਿਆ ਆਉਂਦੀ ਹੈ ਜਿਸ ਨਾਲ ਵੱਡੀ ਗਿਣਤੀ ਵਿੱਚ ਮੌਤਾਂ ਹੁੰਦੀਆਂ ਹਨ। ਉਹਨਾਂ ਕਿਹਾ ਕਿ ਬਹੁਤ ਸਾਰੇ ਕੇਸਾਂ ਵਿੱਚ ਮਰੀਜ਼ਾਂ ਦੇ ਕਰੀਬੀ ਰਿਸ਼ਤੇਦਾਰ ਗੁਰਦਾ ਦਾਨ ਕਰਨ ਨੂੰ ਵੀ ਤਿਆਰ ਹੁੰਦੇ ਹਨ ਪਰ ਖਰਚਾ ਜਿਆਦਾ ਹੋਣ ਕਾਰਨ ਉਹ ਟ੍ਰਾਂਸਪਲਾਂਟ ਨਹੀਂ ਕਰਵਾ ਪਾਉਂਦੇ ਜਿਸ ਕਾਰਨ ਮਰੀਜ਼ਾਂ ਦੀ ਜਾਨ ਚਲੀ ਜਾਂਦੀ ਹੈ। 

ਇਹ ਵੀ ਪੜ੍ਹੋ: Lok Sabha Election 2024: ਚੋਣਾਂ ਦੌਰਾਨ ਡਿਊਟੀ ਕਰਨ ਵਾਲੀਆਂ ਮਿਡ-ਡੇ-ਮੀਲ ਤੇ ਆਸ਼ਾ ਵਰਕਰਾਂ ਨੂੰ ਮਿਲੇਗਾ ਮਾਣ ਭੱਤਾ

- PTC NEWS

Top News view more...

Latest News view more...

PTC NETWORK