ਮੁੰਬਈ ਬੰਬ ਧਮਾਕਿਆਂ 'ਚ ਅਬੂ ਸਲੇਮ ਨੂੰ ਉਮਰ ਕੈਦ, ਤਾਹਿਰ ਨੂੰ ਫਾਂਸੀ ਦੀ ਸਜ਼ਾ

By  Joshi September 7th 2017 01:39 PM -- Updated: September 7th 2017 01:44 PM

ਵਿਸ਼ੇਸ਼ ਟਾਡਾ ਅਦਾਲਤ ਨੇ ਅੱਜ ਮੁੰਬਈ ਬੰਬ ਧਮਾਕਿਆਂ ਦੇ ਮੁੱਖ ਦੋਸ਼ੀ ਅਬੂ ਸਲੇਮ ਅਤੇ ਕਰੀਮਉੱਲਾ ਖ਼ਾਨ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਜਦਕਿ 1993 ਦੇ ਮੁੰਬਈ ਬੰਬ ਧਮਾਕਿਆਂ ਦੇ ਕੇਸ ਵਿਚ ਐਮ ਤਾਹਿਰ ਨੂੰ ਫਾਂਸੀ ਦੀ ਸਜ਼ਾ ਦਿੱਤੀ ਗਈ ਹੈ। 1993 Mumbai blast case: Abu Salem gets life, Tahir Marchent get death sentencesਵਿਸ਼ੇਸ਼ ਜੱਜ ਜੀ. ਏ. ਸਾਨਾਪ ਨੇ ਦੋਸ਼ੀਆਂ ਨੂੰ ਕਤਲ, ਹਥਿਆਰਾਂ ਦੀ ਸਪਲਾਈ, ਅਤੇ ਹੋਰ ਗੰਭੀਰ ਅਪਰਾਧਾਂ ਸਮੇਤ ਦੋਸ਼ੀ ਠਹਿਰਾਏ ਜਾਣ ਤੋਂ ਬਾਅਦ ਦੋਸ਼ੀ ਸਲੇਮ ਅਤੇ ਖਾਨ 'ਤੇ ਦੋ ਲੱਖ ਰੁਪਏ ਦਾ ਜੁਰਮਾਨਾ ਵੀ ਕੀਤਾ ਹੈ। 1993 Mumbai blast case: Abu Salem gets life, Tahir Marchent get death sentencesਮਰਚੈਂਟ ਨੂੰ ਸਾਜ਼ਿਸ਼, ਸਹਾਇਤਾ ਕਰਨ ਅਤੇ ਜਾਣਬੁੱਝ ਕੇ ਦਹਿਸ਼ਤ ਦੀਆਂ ਕਾਰਵਾਈਆਂ ਕਰਨ ਦੇ ਦੋਸ਼ੀ ਠਹਿਰਾਇਆ ਗਿਆ ਸੀ। ਉਸ ਨੂੰ ਪਹਿਲਾਂ ੧੬ ਜੂਨ ਨੂੰ ਸਪੈਸ਼ਲ ਕੋਰਟ ਨੇ ਵੀ 'ਦੋਸ਼ੀ' ਕਰਾਰ ਦਿੱਤਾ ਸੀ, ਜਿਨ੍ਹਾਂ ਵਿਚ ਤਿੰਨ ਹੋਰ ਸ਼ਾਮਲ ਸਨ, ਜਿਨ੍ਹਾਂ ਵਿਚ ੨੮ ਜੂਨ ਨੂੰ ਮਾਰੇ ਜਾਣ ਵਾਲੇ ਮੁਸਤਫਦਾ ਡੋੱਸਾ ਵੀ ਸ਼ਾਮਲ ਹੈ। —PTC News

Related Post