ਜਾਣੋ ਕਿਵੇਂ ਕੰਮ ਕਰਦੀ ਹੈ DRDO 2-deoxy-D-glucose (2-DG) ਕੋਰੋਨਾ ਦਵਾਈ

By  Jagroop Kaur May 17th 2021 08:40 PM -- Updated: May 17th 2021 08:50 PM

ਦੇਸ਼ ਕੋਰੋਨਾ ਦੀ ਦੂਜੀ ਲਹਿਰ ਨਾਲ ਇਸ ਵੇਲੇ ਪੂਰੀ ਤਰ੍ਹਾਂ ਨਾਲ ਗ੍ਰਸਤ ਹੈ , ਇਸ ਦੌਰਾਨ ਵਿੱਗਿਆਨੀਆ ਵੱਲੋਂ ਤਰ੍ਹਾਂ ਤਰ੍ਹਾਂ ਦੇ ਪ੍ਰਯੋਗ ਕਰਦੇ ਹੋਏ ਦਵਾਈਆਂ ਬਣਾਈਆਂ ਜਾ ਰਹੀਆਂ ਹਨ ਤਾਂ ਜੋ ਕੋਰੋਨਾ ਦੀ ਭਿਆਨਕ ਬਿਮਾਰੀ ਤੋਂ ਨਿਜਾਤ ਪਾਈ ਜਾ ਸਕੇ। ਇਸੇ ਤਹਿਤ ਭਾਰਤ ਨੇ ਕੋਰੋਨਾ ਦੇ ਮਰੀਜ਼ਾਂ ਦੇ ਇਲਾਜ ਲਈ 2 DG ਦਵਾਈ ਲਾਂਚ ਕੀਤੀ ਹੈ। ਡਿਫੈਂਸ ਰਿਸਰਚ ਐਂਡ ਡਿਵੈਲਪਮੈਂਟ ਆਰਗੇਨਾਈਜ਼ੇਸ਼ਨ (ਡੀਆਰਡੀਓ) ਦੀ ਨਵੀਂ ਖੋਜ ਇੱਕ ਉਮੀਦ ਦੀ ਕਿਰਨ ਲੈ ਕੇ ਆਈ ਹੈ। Dr Harsh Vardhan handing over a few sachets of the anti-COVID drug, 2-DG, developed by DRDO in New Delhi on Monday. (ANI Photo) ਇਸ ਦਵਾਈ ਦਾ ਨਾਂ 2-deoxy-D-glucose (2-DG) ਰੱਖਿਆ ਗਿਆ ਹੈ। ਡੀਆਰਡੀਓ ਵਲੋਂ ਬਣਾਈ ਗਈ ਕੋਰੋਨਾ ਦੀ ਇਹ 2-ਡੀਜੀ (2-deoxy-D-glucose) ਦਵਾਈ ਨੂੰ ਦੇਸ਼ ਵਿਚ 'ਗੇਮਚੇਂਜਰ' ਅਤੇ 'ਸੰਜੀਵਨੀ' ਵੀ ਕਿਹਾ ਜਾਂਦਾ ਹੈ। Read More : ਪੰਜਾਬ ਸਰਕਾਰ ਨੇ ਜਾਰੀ ਕੀਤੀਆਂ ਨਵੀਆਂ ਗਾਈਡਲਾਈਨਜ਼, 31 ਮਈ ਤੱਕ ਵਧਾਇਆ ਗਿਆ ਲੌਕਡਾਊਨ ਇਹ ਮੰਨਿਆ ਜਾ ਰਿਹਾ ਹੈ ਕਿ ਇਹ ਦਵਾਈ ਕੋਰੋਨਾ ਦੇ ਮਰੀਜ਼ਾਂ ਨੂੰ ਤੇਜ਼ੀ ਨਾਲ ਠੀਕ ਕਰਨ ਅਤੇ ਆਕਸੀਜਨ 'ਤੇ ਨਿਰਭਰਤਾ ਘਟਾਉਣ ਵਿੱਚ ਮਦਦ ਕਰੇਗੀ। ਇਹ ਦਵਾਈ ਦੇਸ਼ ਵਿਚ ਕੋਰੋਨਾ ਦੇ ਵੱਧ ਰਹੇ ਮਾਮਲਿਆਂ ਦੇ ਵਿਚਕਾਰ ਮਰੀਜ਼ਾਂ ਲਈ ਉਮੀਦਾਂ ਵਧਾਉਣ ਜਾ ਰਹੀ ਹੈ। Image Read More : ਜਲੰਧਰ ‘ਚ ਜੋੜੇ ਨੇ ਦਿੱਤੀ ਆਪਣੀ ਜਾਨ,ਮ੍ਰਿਤਕ ਲਾੜੇ ਨੇ ਵਾਇਰਲ ਆਡੀਓ ‘ਚ ਦੱਸੀ ਮੌਤ… ਰੱਖਿਆ ਮੰਤਰੀ ਰਾਜਨਾਥ ਸਿੰਘ ਅਤੇ ਕੇਂਦਰੀ ਸਿਹਤ ਮੰਤਰੀ ਹਰਸ਼ ਵਰਧਨ ਨੇ ਸੋਮਵਾਰ ਨੂੰ ਰੱਖਿਆ ਖੋਜ ਅਤੇ ਵਿਕਾਸ ਸੰਗਠਨ ਵਲੋਂ ਵਿਕਸਤ ਕੋਵਿਡ -19 ਐਂਟੀ-ਡਰੱਗ 2-ਡੀਜੀ ਦਾ ਪਹਿਲਾ ਬੈਚ ਜਾਰੀ ਕੀਤਾ ਐਂਟੀ ਕੋਵਿਡ ਡਰੱਗ 'ਤੇ DRDO ਮੁਖੀ ਜੀ ਸਤੀਸ਼ ਰੈਡੀ ਨੇ ਕਿਹਾ ਕਿ ਕੁੱਲ ਉਤਪਾਦਨ ਇੱਕ ਹਫ਼ਤੇ ਵਿਚ 10,000 ਦੇ ਆਸ ਪਾਸ ਹੋਵੇਗਾ। ਅੱਜ AIIMS, AFMS ਅਤੇ DRDO ਹਸਪਤਾਲਾਂ ਵਿੱਚ ਡਿਲੀਵਰੀ ਦੇ ਰਹੇ ਹਨ। ਬਾਕੀ ਸੂਬਿਆਂ ਨੂੰ ਅਗਲੇ ਪੜਾਅ ਵਿੱਚ ਡੋਜ਼ ਦਿੱਤੀ ਜਾਵੇਗੀ। ਜੂਨ ਦੇ ਪਹਿਲੇ ਹਫਤੇ ਤੋਂ ਸਾਰੀਆਂ ਥਾਂਵਾਂ 'ਤੇ ਕੋਰੋਨਾ ਦਵਾਈਆਂ ਉਪਲਬਧ ਹੋਵੇਗੀ।

Related Post