ਬ੍ਰੈਮਲੀ ਰੋਡ - ਕੁਈਨ ਸਟ੍ਰੀਟ ਤੇ ਵਾਪਰਿਆ ਸੜਕ ਹਾਦਸਾ, 62 ਸਾਲਾ ਬਜ਼ੁਰਗ ਸਮੇਤ 30 ਸਾਲਾ ਨੌਜਵਾਨ ਦੀ ਮੌਤ

By  Joshi June 6th 2018 08:50 AM

ਕੈਨੇਡਾ : ਬ੍ਰੈਮਲੀ ਰੋਡ - ਕੁਈਨ ਸਟ੍ਰੀਟ ਤੇ ਵਾਪਰਿਆ ਸੜਕ ਹਾਦਸਾ, 62 ਸਾਲਾ ਬਜ਼ੁਰਗ ਸਮੇਤ 30 ਸਾਲਾ ਨੌਜਵਾਨ ਦੀ ਮੌਤ ਬ੍ਰੈਂਪਟਨ ਦੇ ਬ੍ਰੈਮਲੀ ਰੋਡ ਅਤੇ ਕੁਈਨ ਸਟ੍ਰੀਟ ਤੇ ਵਾਪਰੇ ਸੜਕ ਹਾਦਸੇ ਦੇ ਵਿੱਚ 62 ਸਾਲਾ ਬਜ਼ੁਰਗ ਪਰਮਜੀਤ ਗਿੱਲ ਦੀ ਮੌਤ ਹੋਣ ਦੀ ਖਬਰ ਹੈ। 2 die in accident in Bramptonਪਰਮਜੀਤ ਗਿੱਲ ਪੰਜਾਬ ਦੇ ਜ਼ਿਲਾ ਅੰਮ੍ਰਿਤਸਰ ਤੋ ਸੰਬੰਧਤ ਸਨ। ਇਸ ਹਾਦਸੇ ਦੇ ਵਿੱਚ ਮੋਟਰਸਾਈਕਲ ਸਵਾਰ 30 ਸਾਲਾ ਬ੍ਰੈਂਪਟਨ ਨਿਵਾਸੀ ਦੀ ਵੀ ਮੌਤ ਹੋ ਗਈ ਹੈ। ਜ਼ਿਕਰਯੋਗ ਹੈ ਕਿ ਹਾਦਸੇ ਦੇ ਕਾਰਨਾਂ ਦੀ ਜਾਂਚ ਪੁਲਿਸ ਵੱਲੋ ਜਾਰੀ ਹੈ। ਪੁਲਿਸ ਦਾ ਕਹਿਣਾ ਹੈ ਕਿ ਜੇਕਰ ਘਟਨਾ ਸੰਬੰਧੀ ਕਿਸੇ ਕੋਲ ਵੀ ਕੋਈ ਜਾਣਕਾਰੀ ਹੈ ਤੇ ਉਹ ਪੀਲ ਪੁਲਿਸ ਨੂੰ ਜ਼ਰੂਰ ਸੰਪਰਕ ਕਰਨ। —PTC News

Related Post