99 ਸਾਲ ਬਾਅਦ, ਅਮਰੀਕਾ ਅਤੇ ਭਾਰਤ ਦੋਵਾਂ 'ਚ ਇਕੱਠੇ ਛਾਏਗਾ ਅੰਧੇਰਾ? ਜਾਣੋ ਕਿਵੇਂ ਦੇਖ ਸਕੋਗੇ ਲਾਈਵ ਟੈਲੀਕਾਸਟ!

By  Joshi August 21st 2017 03:57 PM -- Updated: August 21st 2017 10:53 PM

2017 ਦਾ ਅੱਜ ਦੂਜਾ ਸੂਰਜ ਗ੍ਰਹਿਣ ਹੈ ਅਤੇ ਇਹ ਸੂਰਜ ਗ੍ਰਹਿਣ ਯੂਰੋਪ ,ਉੱਤਰੀ ਅਮਰੀਕਾ , ਦੱਖਣ ਅਮਰੀਕਾ ,  ਪ੍ਰਸ਼ਾਂਤ ,  ਅਟਲਾਂਟਿਕ , ਉੱਤਰ ਪੂਰਵ ਏਸ਼ੀਆ,ਉੱਤਰ - ਪੱਛਮ ਅਫਰੀਕਾ,ਆਰਕਟਿਕ ਦੇ ਬਹੁਤੇ ਹਿੱਸਿਆਂ 'ਚ ਦਿਖਾਈ ਦੇ ਸਕੇਗਾ।

ਇਹ ਸੂਰਜ ਗ੍ਰਹਿਣ ਅੱਜ ਰਾਤ 9.15 ਵਜੇ ਤੋਂ ਸ਼ੁਰੂ ਹੋਵੇਗਾ ਅਤੇ 22 ਅਗਸਤ 2.34 ਵਜੇ ਸਵੇਰੇ ਖਤਮ ਹੋਵੇਗਾ।

2017 solar eclipse will occur today after the time gap of 99 years

2017 solar eclipse will occur today after the time gap of 99 yearsਇਸਦਾ ਮੱਧਕਾਲ 11 . 51 ਮਿੰਟ ਉੱਤੇ ਹੋਵੇਗਾ। ਕਿਹਾ ਜਾਂਦਾ ਹੈ ਕਿ ਮੱਧਕਾਲ ਤੋਂ 12 ਘੰਟੇ ਪਹਿਲਾਂ ਦਾ ਸਮਾਂ ਸੂਤਕ ਲੱਗਣ ਦਾ ਹੁੰਦਾ ਹੈ ਜਿਸ ਕਾਰਨ ਅੱਜ ਦਿਨ ਵਿੱਚ ਕਰੀਬ 12 ਵਜੇ ਤੋਂ ਸੂਤਕ ਲੱਗਣ ਦਾ ਅਨੁਮਾਨ ਹੈ। ਦੱਸਣਯੋਗ ਹੈ ਕਿ ਭਾਰਤ ਵਿੱਚ ਇਹ ਗ੍ਰਹਿਣ ਵਿਖਾਈ ਨਹੀਂ ਹੋਵੇਗਾ,  ਜਿਸ ਦਾ ਭਾਵ ਹੈ ਕਿ ਇੱਥੇ ਕੋਈ ਵੀ ਸੂਤਕ ਨਹੀਂ ਲੱਗੇਗਾ।

ਜੇਕਰ ਗੱਲ ਅਮਰੀਕਾ ਦੀ ਕਰੀਏ ਤਾਂ ਉਥੇ ਸਵੇਰੇ 10.15 ਮਿੰਟ ਤੋਂ ਸੂਰਜ ਗ੍ਰਹਿਣ ਨਜ਼ਰ ਆ ਸਕੇਗਾ। ਇਹ ਗ੍ਰਹਿਣ ਆਰੇਗਨ ਦੇ ਤੱਟ ਅਤੇ ਦੱਖਣ ਕੈਰੋਲੀਨਾ ਦੇ ਤੱਟ 'ਤੇ ਨਜ਼ਰ ਆਵੇਗਾ।

2017 solar eclipse will occur today after the time gap of 99 yearsਇਹ ਸੂਰਜ ਗ੍ਰਹਿਣ ਦੁਪਹਿਰ 2.50 ਵਜੇ ਇਹ ਖਤਮ ਹੋ ਜਾਵੇਗਾ।

ਭਾਰਤ ਵਿੱਚ ਤਾਂ ਰਾਤ ਹੋਵੇਗੀ ਹੀ ਪਰ ਅਮਰੀਕਾ ਵਿੱਚ ਵੀ ਸੰਘਣਾ ਕਾਲਾ ਅੰਧਕਾਰ ਛਾ ਜਾਵੇਗਾ। ਇਹ ਮੌਕਾ ਪੂਰੇ 99 ਸਾਲ ਬਾਅਦ ਆ ਰਿਹਾ ਹੈ।

ਜ਼ਿਕਰਯੋਗ ਹੈ ਕਿ ਨਾਸਾ ਤੋਂ ਇਸਦਾ ਲਾਇਵ ਟੈਲੀਕਾਸਟ ਕੀਤਾ ਜਾਵੇਗਾ ਤਾਂ ਜੋ ਲੋਕ ਇਸ ਗ੍ਰਹਿਣ ਨੂੰ ਘਰ ਬੈਠ ਕੇ ਦੇਖ ਸਕਣ।

2017 solar eclipse will occur today after the time gap of 99 years

Related Post