ਪੰਜਾਬ ਵਿਚ ਕੋਰੋਨਾ ਦੇ ਅੱਜ 2210 ਨਵੇਂ ਮਰੀਜ਼ ਆਏ, 60 ਤੋਂ ਵੱਧ ਹੋਈਆਂ ਮੌਤਾਂ

By  Jagroop Kaur March 30th 2021 09:44 PM

ਕੋਰੋਨਾ ਦੇ ਮਰੀਜ਼ਾਂ ਦੀ ਗਿਣਤੀ 'ਚ ਪਹਿਲਾਂ ਤੋਂ ਕਾਫੀ ਕਮੀ ਦੇਖੀ ਜਾ ਰਹੀ ਸੀ ਪਰ ਹੁਣ ਇੱਕ ਵਾਰ ਫਿਰ ਕੇਸ ਵੱਧਦੇ ਹੋਏ ਦਿਖਾਈ ਦੇ ਰਹੇ ਹਨ। ਸੂਬੇ ਦੇ ਲਗਭਗ ਸਾਰੇ ਜ਼ਿਲ੍ਹਿਆਂ 'ਚ ਇਹ ਮਹਾਮਾਰੀ ਤੇਜ਼ ਹੁੰਦੀ ਦਿਖਾਈ ਦੇ ਰਹੀ ਹੈ। ਦਿਨ ਮੰਗਲਵਾਰ ਨੂੰ ਪੰਜਾਬ 'ਚ ਕੋਰੋਨਾ ਦੇ 2210 ਨਵੇਂ ਮਾਮਲੇ ਸਾਹਮਣੇ ਆਏ ਹਨ।CORONAVIRUS (COVID-19) - CURRENT SITUATION | Bronkhorst

Also Read | Here’re the restrictions that have been extended till April 10 in Punjab 

ਇਸ ਦੇ ਨਾਲ ਹੀ ਅੱਜ 65 ਦੀ ਕੋਰੋਨਾ ਕਾਰਣ ਮੌਤ ਹੋਈ ਹੈ। ਹੁਣ ਤੱਕ ਰਾਜ 'ਚ 236790 ਪਾਜ਼ੇਟਿਵ ਮਰੀਜ਼ ਸਾਹਮਣੇ ਆ ਚੁੱਕੇ ਹਨ ਜਦੋਂਕਿ ਇਨ੍ਹਾਂ 'ਚੋਂ 6813 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ। ਅੱਜ ਰਾਜ 'ਚ ਕੁੱਲ 23786 ਲੋਕਾਂ ਦੇ ਕੋਰੋਨਾ ਸੈਂਪਲ ਲਏ ਗਏ ਹਨ। ਜਿਨ੍ਹਾਂ 'ਚੋਂ 2210 ਲੋਕ ਪਾਜ਼ੇਟਿਵ ਪਾਏ ਗਏ ਹਨ। ਰਾਜ 'ਚ ਹੁੱਣ ਤੱਕ 5894441 ਲੋਕਾਂ ਦੀ ਕੋਰੋਨਾ ਸੈਂਪਲਿੰਗ ਕੀਤੀ ਜਾ ਚੁੱਕੀ ਹੈ।COVID-19 patients might experience more severe symptoms on reinfection:  Study | World News,The Indian Express

Also Read | Has Punjab govt enforced curfew in the state from 7:00 pm onwards?

ਪੰਜਾਬ 'ਚ ਕੋਰੋਨਾ ਦੇ ਮਰੀਜ਼ਾਂ ਦੀ ਗਿਣਤੀ 'ਚ ਜਿੱਥੇ ਪਹਿਲਾਂ ਕਮੀ ਦੇਖੀ ਜਾ ਰਹੀ ਸੀ, ਉੱਥੇ ਹੀ ਹੁੱਣ ਮਾਮਲੇ ਵੱਧਦੇ ਦਿਖਾਈ ਦੇ ਰਹੇ ਹਨ। ਜਿਸਦੇ ਚੱਲਦੇ ਅੱਜ ਲੁਧਿਆਣਾ 'ਚ 329, ਜਲੰਧਰ 310, ਪਟਿਆਲਾ 126, ਐਸ. ਏ. ਐਸ. ਨਗਰ 273, ਅੰਮ੍ਰਿਤਸਰ 331, ਗੁਰਦਾਸਪੁਰ 120, ਬਠਿੰਡਾ 94, ਹੁਸ਼ਿਆਰਪੁਰ 188, ਫਿਰੋਜ਼ਪੁਰ 47, ਪਠਾਨਕੋਟ 45, ਸੰਗਰੂਰ 46, ਕਪੂਰਥਲਾ 105, ਫਰੀਦਕੋਟ 4, ਸ੍ਰੀ ਮੁਕਤਸਰ ਸਾਹਿਬ 13, ਫਾਜ਼ਿਲਕਾ 16, ਮੋਗਾ 21, ਰੋਪੜ 3, ਫਤਿਹਗੜ੍ਹ ਸਾਹਿਬ 19, ਬਰਨਾਲਾ 5, ਤਰਨਤਾਰਨ 12, ਐਸ. ਬੀ. ਐਸ. ਨਗਰ 78 ਅਤੇ ਮਾਨਸਾ ਤੋਂ 25 ਨਵੇਂ ਕੋਰੋਨਾ ਮਰੀਜ਼ਾਂ ਦੀ ਪੁਸ਼ਟੀ ਹੋਈ ਹੈ।ਉੱਥੇ ਹੀ ਸੂਬੇ 'ਚ ਅੱਜ 65 ਦੀ ਕੋਰੋਨਾ ਕਾਰਣ ਮੌਤ ਹੋਈ ਹੈ। ਜਿਸ 'ਚ ਅੰਮ੍ਰਿਤਸਰ 4, ਬਰਨਾਲਾ 4, ਬਠਿੰਡਾ 3, ਫਤਿਹਗੜ੍ਹ ਸਾਹਿਬ 2, ਗੁਰਦਾਸਪੁਰ 3, ਹੁਸ਼ਿਆਰਪੁਰ 10, ਜਲੰਧਰ 7, ਕਪੂਰਥਲਾ 4, ਲੁਧਿਆਣਾ 7, ਐੱਸ.ਏ.ਐੱਸ ਨਗਰ 1, ਪਠਾਨਕੋਟ 1, ਪਟਿਆਲਾ 1, ਰੋਪੜ 5, ਸੰਗਰੂਰ 6 ਅਤੇ ਐੱਸ.ਬੀ.ਐੱਸ ਨਗਰ 'ਚ 7 ਦੀ ਕੋਰੋਨਾ ਕਾਰਨ ਮੌਤ ਹੋਈ ਹੈ

Related Post