23 ਸਿੱਖ ਸ਼ਰਧਾਲੂਆਂ ਦੇ ਪਾਕਿ ਹਾਈ ਕਮਿਸ਼ਨ ਦੇ ਦਫਤਰ 'ਚੋਂ ਪਾਸਪੋਰਟ ਗੁੰਮ

By  Jashan A December 15th 2018 12:45 PM -- Updated: December 15th 2018 12:48 PM

23 ਸਿੱਖ ਸ਼ਰਧਾਲੂਆਂ ਦੇ ਪਾਕਿ ਹਾਈ ਕਮਿਸ਼ਨ ਦੇ ਦਫਤਰ 'ਚੋਂ ਪਾਸਪੋਰਟ ਗੁੰਮ,ਨਵੀਂ ਦਿੱਲੀ: ਦਿੱਲੀ ਸਥਿਤ ਪਾਕਿਸਤਾਨ ਹਾਈ ਕਮਿਸ਼ਨ ਤੋਂ 23 ਭਾਰਤੀ ਪਾਸਪੋਰਟ ਗੁਆਚ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਜਿਸ ਦੌਰਾਨ ਇੱਕ ਵਾਰ ਫਿਰ ਤੋਂ ਭਾਰਤ ਅਤੇ ਪਾਕਿ ਦਰਮਿਆਨ ਤਣਾਅ ਪੈਦਾ ਹੋਣ ਦੇ ਆਸਾਰ ਬਣਦੇ ਜਾ ਰਹੇ ਹਨ।

passport 23 ਸਿੱਖ ਸ਼ਰਧਾਲੂਆਂ ਦੇ ਪਾਕਿ ਹਾਈ ਕਮਿਸ਼ਨ ਦੇ ਦਫਤਰ 'ਚੋਂ ਪਾਸਪੋਰਟ ਗੁੰਮ

ਮਿਲੀ ਜਾਣਕਾਰੀ ਮੁਤਾਬਕ ਜਿਹੜੇ ਪਾਸਪੋਰਟ ਗੁਆਚੇ ਹਨ ਹੋ ਸਾਰੇ ਸਿੱਖ ਸ਼ਰਧਾਲੂਆਂ ਦੇ ਹਨ ਜੋ ਗੁਆਂਢੀ ਦੇਸ਼ ਪਾਕਿਸਤਾਨ ਸਥਿਤ ਗੁਰਦੁਆਰਿਆਂ ਵਿਚ ਯਾਤਰਾ ਲਈ ਜਾਣ ਵਾਲੇ ਸਨ।ਵਿਦੇਸ਼ ਮੰਤਰਾਲੇ ਦੇ ਮਾਮਲਾ ਧਿਆਨ 'ਚ ਆਉਣ ਤੋਂ ਬਾਅਦ 23 'ਚੋਂ ਕਈ ਪਾਸਪੋਰਟ ਧਾਰਕਾਂ ਨੇ ਪੁਲਸ ਕੋਲ ਐੱਫ. ਆਈ. ਆਰ. ਦਰਜ ਕਰਵਾਈ ਹੈ।

ਹੋਰ ਪੜ੍ਹੋ: ਪਾਕਿਸਤਾਨ ਦੇ ਕਵੇਟਾ ‘ਚ ਚੋਣਾਂ ਦੌਰਾਨ ਹੋਇਆ ਆਤਮਘਾਤੀ ਬੰਬ ਧਮਾਕਾ , 23 ਲੋਕਾਂ ਦੀ ਮੌਤ

ਦੱਸ ਦੇਈਏ ਕਿ ਗਰੀ ਗੁਰੂ ਨਾਨਕ ਦੇਵ ਜੀ ਦੇ 549ਵੇਂ ਪ੍ਰਕਾਸ ਪੁਰਬ ਮੌਕੇ 21 ਤੋਂ 30 ਨਵੰਬਰ ਵਿਚਾਲੇ 3800 ਸਿੱਖ ਤੀਰਥ ਯਾਤਰੀਆਂ ਨੂੰ ਵੀਜ਼ਾ ਦਿੱਤਾ ਗਿਆ ਸੀ। ਜਿਹੜੇ 23 ਯਾਤਰੀਆਂ ਦੇ ਪਾਸਪੋਰਟ ਗੁੰਮ ਹੋਏ ਹਨ, ਇਹ ਸਾਰੇ ਉਨ੍ਹਾਂ 3800 ਯਾਤਰੀਆਂ 'ਚ ਸ਼ਾਮਲ ਸਨ ਜਿਨ੍ਹਾਂ ਨੂੰ ਪਾਕਿਸਤਾਨ ਵੱਲੋਂ ਵੀਜ਼ਾ ਦਿੱਤਾ ਗਿਆ ਸੀ।

passport 23 ਸਿੱਖ ਸ਼ਰਧਾਲੂਆਂ ਦੇ ਪਾਕਿ ਹਾਈ ਕਮਿਸ਼ਨ ਦੇ ਦਫਤਰ 'ਚੋਂ ਪਾਸਪੋਰਟ ਗੁੰਮ

ਦੂਜੇ ਪਾਸੇ ਪਾਸਪੋਰਟ ਗੁੰਮ ਹੋਣ ਸਬੰਧੀ ਪਾਕਿਸਤਾਨ ਨੇ ਆਪਣੇ ਕਿਸੇ ਵੀ ਅਧਿਕਾਰੀ ਦੀ ਕਿਸੇ ਤਰ੍ਹਾਂ ਦੀ ਸ਼ਮੂਲੀਅਤ ਹੋਣ ਤੋਂ ਇਨਕਾਰ ਕਰ ਦਿੱਤਾ ਹੈ।

-PTC News

Related Post