Fri, May 3, 2024
Whatsapp

ਪਾਕਿਸਤਾਨ ਦੇ ਕਵੇਟਾ 'ਚ ਚੋਣਾਂ ਦੌਰਾਨ ਹੋਇਆ ਆਤਮਘਾਤੀ ਬੰਬ ਧਮਾਕਾ , 23 ਲੋਕਾਂ ਦੀ ਮੌਤ

Written by  Shanker Badra -- July 25th 2018 01:13 PM -- Updated: July 25th 2018 01:17 PM

ਪਾਕਿਸਤਾਨ ਦੇ ਕਵੇਟਾ 'ਚ ਚੋਣਾਂ ਦੌਰਾਨ ਹੋਇਆ ਆਤਮਘਾਤੀ ਬੰਬ ਧਮਾਕਾ , 23 ਲੋਕਾਂ ਦੀ ਮੌਤ:ਪਾਕਿਸਤਾਨ 'ਚ ਹੋ ਰਹੀਆਂ ਆਮ ਚੋਣਾਂ ਵਿਚਾਲੇ ਬਲੋਚਿਸਤਾਨ ਦੇ ਕਵੇਟਾ 'ਚ ਹੋਏ ਇੱਕ ਆਤਮਘਾਤੀ ਬੰਬ ਧਮਾਕੇ 'ਚ 23 ਦੇ ਕਰੀਬ ਮੌਤਾਂ ਹੋਣ ਦੀ ਖ਼ਬਰ ਹੈ।ਇਸ ਹਮਲੇ 'ਚ ਅਜੇ ਤੱਕ 30 ਲੋਕ ਜ਼ਖ਼ਮੀ ਦੱਸੇ ਜਾ ਰਹੇ ਹਨ। ਪਾਕਿਸਤਾਨ ਦੀਆਂ ਮੀਡੀਆ ਰਿਪੋਰਟਾਂ ਮੁਤਾਬਕ ਇਹ ਧਮਾਕਾ ਪੁਲਿਸ ਦੇ ਇੱਕ ਵਾਹਨ ਦੇ ਨਜ਼ਦੀਕ ਹੋਇਆ ਹੈ।ਇਹ ਵੀ ਦੱਸਿਆ ਜਾ ਰਿਹਾ ਹੈ ਕਿ ਆਤਮਘਾਤੀ ਹਮਲਾਵਰ ਪੋਲਿੰਗ ਸਟੇਸ਼ਨ ਦੇ ਅੰਦਰ ਦਾਖ਼ਲ ਹੋਣਾ ਚਾਹੁੰਦਾ ਸੀ। ਇਹ ਘਟਨਾ ਸਵਾਬੀ ਜ਼ਿਲ੍ਹੇ 'ਚ ਨਵਾਂ ਕਾਲੀ ਪੋਲਿੰਬ ਬੂਥ 'ਤੇ ਚੋਣ ਪ੍ਰਕਿਰਿਆ ਸ਼ੁਰੂ ਹੋਣ ਤੋਂ ਬਾਅਦ ਵਾਪਰੀ ਹੈ। -PTCNews


Top News view more...

Latest News view more...