26/11 Mumbai Attack: 13ਵੀਂ ਬਰਸੀ ਅੱਜ, ਗੇਟਵੇਅ ਆਫ਼ ਇੰਡੀਆ 'ਤੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਂਟ

By  Riya Bawa November 26th 2021 11:18 AM -- Updated: November 27th 2021 12:46 PM

26/11 Mumbai Attack: ਮਹਾਰਾਸ਼ਟਰ ਦੀ ਰਾਜਧਾਨੀ ਮੁੰਬਈ 'ਚ 2008 'ਚ ਹੋਏ ਅੱਤਵਾਦੀ ਹਮਲੇ ਦੀ 13ਵੀਂ ਬਰਸੀ ਅੱਜ ਹੈ। ਇਸ ਹਮਲੇ ਨੂੰ ਭਾਰਤ ਦੇ ਇਤਿਹਾਸ ਦਾ ਸਭ ਤੋਂ ਭਿਆਨਕ ਅੱਤਵਾਦੀ ਹਮਲਾ ਕਹਿਣਾ ਗਲਤ ਨਹੀਂ ਹੋਵੇਗਾ। 2008 'ਚ 26 ਨਵੰਬਰ ਨੂੰ 10 ਪਾਕਿਸਤਾਨੀ ਅੱਤਵਾਦੀ ਸਮੁੰਦਰੀ ਰਸਤੇ ਮੁੰਬਈ ਪਹੁੰਚੇ ਅਤੇ ਕਈ ਥਾਵਾਂ 'ਤੇ ਅੰਨ੍ਹੇਵਾਹ ਗੋਲੀਬਾਰੀ ਕੀਤੀ, ਜਿਸ 'ਚ 18 ਸੁਰੱਖਿਆ ਕਰਮਚਾਰੀਆਂ ਸਮੇਤ 166 ਲੋਕ ਮਾਰੇ ਗਏ।

A decade after 26/11, are we safer? - The Economic Times

ਇਸ ਹਮਲੇ ਵਿਚ ਕਈ ਹੋਰ ਲੋਕ ਗੰਭੀਰ ਰੂਪ ਨਾਲ ਜ਼ਖਮੀ ਹੋ ਗਏ। ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਮੁੰਬਈ ਹਮਲਿਆਂ ਦੀ 13ਵੀਂ ਬਰਸੀ 'ਤੇ ਸ਼ਰਧਾਂਜਲੀ ਭੇਟ ਕੀਤੀ ਹੈ। ਉਨ੍ਹਾਂ ਟਵੀਟ ਕੀਤਾ, ''ਮੁੰਬਈ 26/11 ਦੇ ਅੱਤਵਾਦੀ ਹਮਲਿਆਂ 'ਚ ਜਾਨਾਂ ਗੁਆਉਣ ਵਾਲਿਆਂ ਨੂੰ ਦਿਲੋਂ ਸ਼ਰਧਾਂਜਲੀ ਅਤੇ ਕਾਇਰ ਹਮਲਿਆਂ 'ਚ ਬਹਾਦਰੀ ਨਾਲ ਅੱਤਵਾਦੀਆਂ ਦਾ ਮੁਕਾਬਲਾ ਕਰਨ ਵਾਲੇ ਸਾਰੇ ਸੁਰੱਖਿਆ ਕਰਮਚਾਰੀਆਂ ਦੇ ਸਾਹਸ ਨੂੰ ਸਲਾਮ। ਸਾਰੀ ਕੌਮ ਨੂੰ ਤੁਹਾਡੀ ਬਹਾਦਰੀ 'ਤੇ ਮਾਣ ਰਹੇਗਾ। ਸ਼ੁਕਰਗੁਜ਼ਾਰ ਕੌਮ ਤੁਹਾਡੀ ਕੁਰਬਾਨੀ ਦੀ ਸਦਾ ਰਿਣੀ ਰਹੇਗੀ।

-PTC News

Related Post