Corona Updates: ਦੇਸ਼ 'ਚ ਕੋਰੋਨਾ ਨੇ ਫਿਰ ਤੋੜੇ ਰਿਕਾਰਡ, 24 ਘੰਟਿਆਂ 'ਚ 3 ਹਜ਼ਾਰ ਤੋਂ ਵੱਧ ਕੇਸ ਆਏ ਸਾਹਮਣੇ

By  Riya Bawa May 5th 2022 07:33 AM -- Updated: May 5th 2022 10:20 AM

Corona Updates : ਦੇਸ਼ 'ਚ ਕੋਰੋਨਾ ਦਾ ਕਹਿਰ ਲਗਾਤਾਰ ਜਾਰੀ ਹੈ। ਜੇਕਰ ਪਿਛਲੇ 24 ਘੰਟਿਆਂ 'ਚ ਦੀ ਗੱਲ ਕਰੀਏ 'ਤੇ ਦੇਸ਼ ਵਿਚ ਕੋਰੋਨਾ ਦੇ 3 ਹਜ਼ਾਰ ਤੋਂ ਵੱਧ ਕੇਸ ਮਾਮਲੇ ਸਾਹਮਣੇ ਆਏ ਹਨ, ਜਦਕਿ 55 ਮਰੀਜ਼ਾਂ ਦੀ ਮੌਤ ਹੋ ਗਈ ਹੈ। ਇਸ ਤੋਂ ਇੱਕ ਦਿਨ ਪਹਿਲਾਂ ਬੀਤੇ ਦਿਨੀ ਦੇਸ਼ ਵਿੱਚ ਕੋਰੋਨਾ ਦੇ 3,205 ਮਾਮਲੇ ਸਾਹਮਣੇ ਆਏ ਸੀ ਅਤੇ ਸੋਮਵਾਰ ਨੂੰ ਦੇਸ਼ ਵਿੱਚ ਕੋਰੋਨਾ ਦੇ 2,568 ਮਾਮਲੇ ਸਾਹਮਣੇ ਆਏ ਸਨ। ਇਸ ਦੇ ਨਾਲ ਹੀ ਐਕਟਿਵ ਕੇਸ ਵੀ ਘਟੇ ਹਨ।  Corona Updates: ਕੋਰੋਨਾ ਨੇ ਫਿਰ ਤੋੜੇ ਰਿਕਾਰਡ, 24 ਘੰਟਿਆਂ 'ਚ 2,835 ਨਵੇਂ ਮਾਮਲੇ ਆਏ ਸਾਹਮਣੇ ਕੇਂਦਰੀ ਸਿਹਤ ਮੰਤਰਾਲੇ ਵੱਲੋਂ ਜਾਰੀ ਅੰਕੜਿਆਂ ਮੁਤਾਬਕ ਹੁਣ ਦੇਸ਼ ਵਿੱਚ ਐਕਟਿਵ ਕੇਸਾਂ ਦੀ ਗਿਣਤੀ 19 ਹਜ਼ਾਰ 719 ਹੋ ਗਈ ਹੈ। ਇਸ ਦੇ ਨਾਲ ਹੀ ਇਸ ਮਹਾਮਾਰੀ ਕਾਰਨ ਜਾਨ ਗੁਆਉਣ ਵਾਲਿਆਂ ਦੀ ਗਿਣਤੀ 5 ਲੱਖ 23 ਹਜ਼ਾਰ 975 ਹੋ ਗਈ ਹੈ। ਅੰਕੜਿਆਂ ਮੁਤਾਬਕ ਹੁਣ ਤੱਕ 4 ਕਰੋੜ 25 ਲੱਖ 47 ਹਜ਼ਾਰ 699 ਲੋਕ ਇਨਫੈਕਸ਼ਨ ਮੁਕਤ ਹੋ ਚੁੱਕੇ ਹਨ। Corona virus Cases, corona, covid, covid-19, corona vaccination, india covid update ਬੀਤੇ ਦਿਨ ਦਿੱਲੀ ਤੋਂ ਬਾਅਦ ਹਰਿਆਣਾ ਵਿੱਚ ਸਭ ਤੋਂ ਵੱਧ ਕੋਰੋਨਾ ਦੇ ਮਾਮਲੇ ਸਾਹਮਣੇ ਆਏ ਹਨ। ਅੰਕੜਿਆਂ ਅਨੁਸਾਰ ਇੱਥੇ 8,703 ਲੋਕਾਂ ਦਾ ਕੋਰੋਨਾ ਟੈਸਟ ਕੀਤਾ ਗਿਆ ਸੀ, ਜਿਨ੍ਹਾਂ ਵਿੱਚੋਂ 571 ਲੋਕ ਪੌਜ਼ਟਿਵ ਪਾਏ ਗਏ ਹਨ। ਇਸ ਦੇ ਨਾਲ ਹੀ ਇੱਕ ਮਰੀਜ਼ ਦੀ ਵੀ ਮੌਤ ਹੋ ਗਈ। ਟੈਸਟਿੰਗ ਦੇ ਮਾਮਲੇ ਵਿੱਚ ਉੱਤਰ ਪ੍ਰਦੇਸ਼ ਸਭ ਤੋਂ ਉੱਪਰ ਹੈ। ਇੱਥੇ 90,117 ਲੋਕਾਂ ਦੀ ਜਾਂਚ ਕੀਤੀ ਗਈ, ਜਿਨ੍ਹਾਂ ਵਿੱਚੋਂ 198 ਲੋਕ ਪੌਜ਼ਟਿਵ ਪਾਏ ਗਏ ਹਨ। Coronavirus Update: ਯੂਪੀ ਵਿੱਚ 1641 ਐਕਟਿਵ ਕੇਸ ਹਨ। ਪਿਛਲੇ ਦਿਨ, ਮਹਾਰਾਸ਼ਟਰ ਵਿੱਚ 20,168 ਟੈਸਟ ਕੀਤੇ ਗਏ ਸਨ, ਜਿਨ੍ਹਾਂ ਵਿੱਚੋਂ 188 ਲੋਕ ਪੌਜ਼ਟਿਵ ਪਾਏ ਗਏ ਸਨ। ਇਸ ਦੇ ਨਾਲ ਹੀ 166 ਮਰੀਜ਼ ਪੂਰੀ ਤਰ੍ਹਾਂ ਤੰਦਰੁਸਤ ਹੋ ਗਏ। ਇਹ ਵੀ ਪੜ੍ਹੋ: ਪਟਿਆਲਾ ਹਿੰਸਾ ਮਾਮਲਾ: ਮੁੱਖ ਮੁਲਜ਼ਮ ਬਰਜਿੰਦਰ ਪਰਵਾਨਾ ਨੂੰ ਅੱਜ ਕੋਰਟ 'ਚ ਕੀਤਾ ਜਾਏਗਾ ਪੇਸ਼ -PTC News

Related Post