Sat, Jul 27, 2024
Whatsapp

Diljit Dosanjh ਨੇ ਰੈਪਰ ਨਸੀਬ ਨੂੰ ਦਿੱਤਾ ਮੂੰਹ ਤੋੜਵਾਂ ਜਵਾਬ, ਜਾਣੋ ਕਿ ਕਿਹਾ...

ਪੰਜਾਬੀ ਕਲਾਕਾਰ ਨਸੀਬ ਨੇ ਦਿਲਜੀਤ ਦੋਸਾਂਝ (Diljit Dosanjh) ਤੇ ਉਸਦੀ ਮੈਨੇਜਰ ਸੋਨਾਲੀ ਸਿੰਘ ‘ਤੇ ਨਿਸ਼ਾਨਾ ਸਾਧਿਆ ਹੈ। ਉਨ੍ਹਾਂ ਨੇ ਆਪਣੀ ਇੰਸਟਾਗ੍ਰਾਮ ਸਟੋਰੀ ‘ਚ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ।

Reported by:  PTC News Desk  Edited by:  Amritpal Singh -- May 08th 2024 02:10 PM
Diljit Dosanjh ਨੇ ਰੈਪਰ ਨਸੀਬ ਨੂੰ ਦਿੱਤਾ ਮੂੰਹ ਤੋੜਵਾਂ ਜਵਾਬ, ਜਾਣੋ ਕਿ ਕਿਹਾ...

Diljit Dosanjh ਨੇ ਰੈਪਰ ਨਸੀਬ ਨੂੰ ਦਿੱਤਾ ਮੂੰਹ ਤੋੜਵਾਂ ਜਵਾਬ, ਜਾਣੋ ਕਿ ਕਿਹਾ...

Diljit Dosanjh: ਪੰਜਾਬੀ ਕਲਾਕਾਰ ਨਸੀਬ ਨੇ ਦਿਲਜੀਤ ਦੋਸਾਂਝ (Diljit Dosanjh) ਤੇ ਉਸਦੀ ਮੈਨੇਜਰ ਸੋਨਾਲੀ ਸਿੰਘ ‘ਤੇ ਨਿਸ਼ਾਨਾ ਸਾਧਿਆ ਹੈ। ਉਨ੍ਹਾਂ ਨੇ ਆਪਣੀ ਇੰਸਟਾਗ੍ਰਾਮ ਸਟੋਰੀ ‘ਚ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਜਿਸ ‘ਚ ਉਨ੍ਹਾਂ ਨੇ ਦਿਲਜੀਤ ਦੋਸਾਂਝ ਦਾ ਗੀਤ ‘ਮੈਂ ਹੁੰ ਪੰਜਾਬ’ ਸ਼ੇਅਰ ਕੀਤਾ । ਇਸ ਦੇ ਨਾਲ ਹੀ ਨੇ ਲਿਖਿਆ ‘ਤੁਸੀਂ ਪੰਜਾਬ ਨਹੀਂ ਹੋ,ਜਾ ਕੇ ਪੱਗ ਬੰਨਣੀ ਸਿੱਖੋ। ਪੰਜਾਬ ਡਰਪੋਕਾਂ ਦਾ ਨਹੀਂ ਯੋਧਿਆਂ ਦਾ ਹੈ’ ।

ਇਸ ਤੋਂ ਇਲਾਵਾ ਨਸੀਬ ਨੇ ਆਪਣੀਆਂ ਸਟੋਰੀਆਂ ‘ਚ ਹੋਰ ਵੀ ਬਹੁਤ ਕੁਝ ਦਿਲਜੀਤ ਦੇ ਬਾਰੇ ਲਿਖਿਆ ਹੈ। ਇਸ ਦੇ ਨਾਲ ਹੀ ਦਿਲਜੀਤ ਦੀ ਪੁਰਾਣੀ ਤਸਵੀਰ ਵੀ ਸ਼ੇਅਰ ਕੀਤੀ ਹੈ। ਜਿਸ ‘ਚ ਉਹ ਕੱਟੇ ਵਾਲਾਂ ਵਾਲੀ ਤਸਵੀਰ ਦੇ ਨਾਲ ਦਿਖਾਈ ਦੇ ਰਹੇ ਹਨ ।


ਦਿਲਜੀਤ ਦੋਸਾਂਝ ਨੇ ਨਸੀਬ ਦੀ ਇਸ ਸਟੋਰੀ ਦਾ ਜਵਾਬ ਦਿੰਦੇ ਹੋਏ ਆਪਣੀ ਇੰਸਟਾਗ੍ਰਾਮ ਸਟੋਰੀ ‘ਚ ਇੱਕ ਤਸਵੀਰ ਸਾਂਝੀ ਕੀਤੀ ਹੈ। ਜਿਸ ‘ਚ ਉਨ੍ਹਾਂ ਨੇ ਲਿਖਿਆ ‘ਸਭ ਗੋਬਿੰਦ ਹੈ’ ਨਸੀਬ ਵੀਰੇ ਬਹੁਤ ਬਹੁਤ ਪਿਆਰ ਤੁਹਾਨੂੰ। ਰੱਬ ਤੁਹਾਨੂੰ ਬਹੁਤ ਤਰੱਕੀ ਦੇਵੇ ਤੇ ਚੜ੍ਹਦੀਕਲਾ ‘ਚ ਰੱਖੇ। ਉਹ ਆਪ ਹੀ ਬੋਲ ਰਿਹਾ ਹੈ ਤੇ ਆਪ ਹੀ ਜਵਾਬ ਵੀ ਦੇ ਰਿਹਾ ਹੈ।

ਮੇਰੇ ਵੱਲੋਂ ਸਿਰਫ ਪਿਆਰ ਤੇ ਸਿਰਫ ਪਿਆਰ, ਸ਼ੁਕਰ’। ਦਿਲਜੀਤ ਦੋਸਾਂਝ ਦੀ ਇਸ ਪੋਸਟ ‘ਤੇ ਫੈਨਸ ਦੇ ਵੱਲੋਂ ਵੀ ਰਿਐਕਸ਼ਨ ਦਿੱਤੇ ਜਾ ਰਹੇ ਹਨ। ਦੱਸ ਦਈਏ ਕਿ ਬੀਤੇ ਦਿਨ ਮੀਕਾ ਸਿੰਘ ਨੇ ਵੀ ਦਿਲਜੀਤ ‘ਤੇ ਉਸ ਦਾ ਸਟਾਈਲ ਕਾਪੀ ਕਰਨ ਦੇ ਇਲਜ਼ਾਮ ਲਗਾਏ ਸਨ । ਦਿਲਜੀਤ ਦੋਸਾਂਝ ਕੌਮਾਂਤਰੀ ਪੱਧਰ ਦੇ ਸਟਾਰ ਬਣ ਚੁੱਕੇ ਹਨ ਅਤੇ ਇਨ੍ਹੀਂ ਦਿਨੀਂ ਉਨ੍ਹਾਂ ਦੀ ਖੂਬ ਚਰਚਾ ਹੋ ਰਹੀ ਹੈ। 


- PTC NEWS

Top News view more...

Latest News view more...

PTC NETWORK