ਇਸ ਜ਼ਿਲ੍ਹੇ ਦੀਆਂ 2900 ਧੀਆਂ ਪੰਜਾਬ ਸਰਕਾਰ ਦੇ 'ਅਸ਼ੀਰਵਾਦ' ਦੀ ਉਡੀਕ 'ਚ

By  Ravinder Singh June 17th 2022 01:11 PM -- Updated: June 17th 2022 01:26 PM

ਜਲੰਧਰ : ਜਲੰਧਰ ਜ਼ਿਲ੍ਹੇ ਦੀਆਂ 2900 ਧੀਆਂ ਪੰਜਾਬ ਸਰਕਾਰ ਦੇ ਅਸ਼ੀਰਵਾਦ ਦੀ ਉਡੀਕ ਵਿੱਚ ਖੜ੍ਹੀਆਂ ਹਨ। ਪੰਜਾਬ ਸਰਕਾਰ ਨੇ ਧੀਆਂ ਨੂੰ ਸ਼ਗਨ ਦੇਣ ਲਈ ਇਕ ਖਾਸ ਸਕੀਮ ਸ਼ੁਰੂ ਕੀਤੀ ਹੋਈ ਹੈ। ਇਸ ਸਕੀਮ ਤਹਿਤ ਵਿਆਹ ਮੌਕੇ ਅਸ਼ੀਰਵਾਦ ਸਕੀਮ ਤਹਿਤ 51000 ਰੁਪਏ ਦਿੱਤਾ ਜਾਂਦਾ ਹੈ। ਇਸ ਜ਼ਿਲ੍ਹੇ ਦੀਆਂ 2900 ਧੀਆਂ ਪੰਜਾਬ ਸਰਕਾਰ ਦੇ 'ਅਸ਼ੀਰਵਾਦ' ਦੀ ਉਡੀਕ 'ਚਅਸ਼ੀਰਵਾਦ ਸਕੀਮ ਤਹਿਤ ਸਰਕਾਰ ਵੱਲ 14 ਕਰੋੜ ਤੋਂ ਵੱਧ ਰਾਸ਼ੀ ਖੜ੍ਹੀ ਹੈ। ਅਸ਼ੀਰਵਾਦ ਸਕੀਮ ਤਹਿਤ ਮਿਲਣ ਵਾਲੀ ਰਾਸ਼ੀ ਜਾਰੀ ਨਹੀਂ ਕੀਤੀ ਜਾ ਰਹੀ ਹੈ। ਇਸ ਕਾਰਨ ਨਵਵਿਆਹੀਆਂ ਧੀਆਂ ਇਸ ਰਾਸ਼ੀ ਦੀ ਉਡੀਕ ਵਿੱਚ ਹਨ। 1300 ਤੋਂ ਵੱਧ ਲਾਭਪਾਤਰੀਆਂ ਨੂੰ ਸਰਕਾਰ ਦਾ ਅਸ਼ੀਰਵਾਦ ਨਹੀਂ ਮਿਲਿਆ ਹੈ। ਬਿਨੈਕਾਰ ਸਰਕਾਰੀ ਦਫਤਰਾਂ ਦੇ ਚੱਕਰ ਲਗਾ ਲਗਾ ਕੇ ਪ੍ਰੇਸ਼ਾਨ ਹੋ ਰਹੇ ਹਨ। ਭਗਵੰਤ ਮਾਨ ਸਰਕਾਰ ਦੇ ਤਿੰਨ ਮਹੀਨਿਆਂ ਦੇ ਕਾਰਜਕਾਲ ਦੇ 1300 ਤੋਂ ਵੱਧ ਲਾਭਪਾਤਰੀਆਂ ਨੂੰ ਸਰਕਾਰ ਦਾ ਅਸ਼ੀਰਵਾਦ ਨਹੀਂ ਮਿਲਿਆ ਹੈ। ਇਸ ਜ਼ਿਲ੍ਹੇ ਦੀਆਂ 2900 ਧੀਆਂ ਪੰਜਾਬ ਸਰਕਾਰ ਦੇ 'ਅਸ਼ੀਰਵਾਦ' ਦੀ ਉਡੀਕ 'ਚਪੰਜਾਬ ਸਰਕਾਰ ਵੱਲੋਂ ਅਸ਼ੀਰਵਾਦ ਸਕੀਮ ਤਹਿਤ ਲੋੜਵੰਦ ਪਰਿਵਾਰਾਂ ਦੀਆਂ ਧੀਆਂ ਨੂੰ ਵਿਆਹ 'ਤੇ 51 ਹਜ਼ਾਰ ਰੁਪਏ ਦਾ ਸ਼ਗਨ ਦਿੱਤਾ ਜਾਂਦਾ ਹੈ। ਇਸ ਸਕੀਮ ਦੇ ਯੋਗ ਲਾਭਪਾਤਰੀ ਸਰਕਾਰੀ ਦਾ ਦਫਤਰਾਂ ਦੇ ਚੱਕਰ ਲਗਾ ਰਹੇ ਹਨ। ਇਸ ਕਾਰਨ ਉਨ੍ਹਾਂ ਦੀ ਕਾਫੀ ਖੱਜਲ-ਖੁਆਰੀ ਹੋ ਰਹੀ ਅਤੇ ਨਵਵਿਆਹੀਆਂ ਲੜਕੀਆਂ ਨੂੰ ਇਸ ਸਕੀਮ ਦਾ ਲਾਭ ਨਹੀਂ ਮਿਲ ਰਿਹਾ। ਇਸ ਕਾਰਨ ਸਰਕਾਰ ਖ਼ਿਲਾਫ਼ ਉਨ੍ਹਾਂ ਦਾ ਮਨਾਂ ਵਿਚ ਭਾਰੀ ਰੋਸ ਹੈ । ਇਸ ਜ਼ਿਲ੍ਹੇ ਦੀਆਂ 2900 ਧੀਆਂ ਪੰਜਾਬ ਸਰਕਾਰ ਦੇ 'ਅਸ਼ੀਰਵਾਦ' ਦੀ ਉਡੀਕ 'ਚਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾ ਇਸ ਸਕੀਮ ਤਹਿਤ 21000 ਰੁਪਏ ਦਿੱਤੇ ਜਾਂਦੇ ਸਨ ਪਰ ਬਾਅਦ ਵਿੱਚ ਅਪ੍ਰੈਲ 2021 ਵਿੱਚ ਪੰਜਾਬ ਸਰਕਾਰ ਨੇ 21000 ਤੋਂ ਵਧਾ ਕੇ ਰਾਸ਼ੀ 51000 ਰੁਪਏ ਕਰ ਦਿੱਤੀ ਸੀ। ਇਸ ਤੋਂ ਪਹਿਲਾਂ 2017 ਵਿੱਚ ਸ਼ਗਨ ਸਕੀਮ ਦਾ ਨਾਂ ਬਦਲ ਕੇ ਅਸ਼ੀਰਵਾਦ ਯੋਜਨਾ ਰੱਖਿਆ ਗਿਆ ਸੀ।   ਇਹ ਵੀ ਪੜ੍ਹੋ : ਡੀਸੀ ਸਾਕਸ਼ੀ ਸਾਹਨੀ ਵੱਲੋਂ ਹੈਜ਼ੇ ਦੀ ਲਪੇਟ 'ਚ ਆਏ ਪਿੰਡ ਸ਼ਾਮਦੂ ਕੈਂਪ ਦਾ ਦੌਰਾ

Related Post