ਸੈਂਟ ਮੈਰੀਜ਼ ਕਾਉਂਟੀ ਪਬਲਿਕ ਸਕੂਲ 'ਚ ਹੋਈ ਗੋਲੀਬਾਰੀ, 2 ਦੀ ਹਾਲਤ ਗੰਭੀਰ

By  Joshi March 20th 2018 08:10 PM -- Updated: March 20th 2018 08:12 PM

3 Injured At Great Mills High School Maryland Shooting: ਸੈਂਟ ਮੈਰੀਜ਼ ਕਾਉਂਟੀ ਪਬਲਿਕ ਸਕੂਲ ਨੇ ਇਕ ਬਿਆਨ ਵਿਚ ਪੁਸ਼ਟੀ ਕੀਤੀ ਹੈ ਕਿ ਗ੍ਰੇਟ ਮਿਲਸ ਹਾਈ ਸਕੂਲ ਵਿਚ ਗੋਲੀਬਾਰੀ ਦੀ ਘਟਨਾ ਵਾਪਰੀ ਹੈ। ਸੈਂਟ ਮੈਰੀਜ਼ ਕਾਉਂਟੀ ਸ਼ੇਰਿਫ ਦੀ ਬੁਲਾਰਣ ਸੀ ਐਲ ਪੀ ਜੂਲੀ ਨੇ ਪੁਸ਼ਟੀ ਕੀਤੀ ਕਿ ਇਸ ਘਟਨਾ 'ਚ ਕਈਆਂ ਨੂੰ ਸੱਟਾਂ ਲੱਗੀਆਂ ਹਨ, ਪਰ ਬਾਕੀ ਵੇਰਵਿਆਂ ਦੀ ਅਜੇ ਤੱਕ ਪੁਸ਼ਟੀ ਨਹੀਂ ਹੋ ਪਾਈ ਹੈ। ਮਿਲੀ ਜਾਣਕਾਰੀ ਮੁਤਾਬਕ ਇਸ ਘਟਨਾ 'ਚ ਤਿੰਨ ਲੋਕ ਜ਼ਖਮੀ ਹੋਏ ਹਨ, ਜਿੰਨ੍ਹਾਂ 'ਚੋਂ 2 ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਸੈਂਟ ਮੈਰੀਜ਼ ਕਾਉਂਟੀ ਪਬਲਿਕ ਸਕੂਲ ਨੇ ਬਿਆਨ ਵਿਚ ਕਿਹਾ ਹੈ ਕਿ ਇਸ ਸੰਬੰਧੀ ਅਤਿਰਿਕਤ ਜਾਣਕਾਰੀ ਕੁਝ ਦੇਰ 'ਚ ਮੁੱਹਈਆ ਕਰਵਾਈ ਜਾਵੇਗੀ। ਮਾਪਿਆਂ ਨੂੰ ਸਲਾਹ ਦਿੱਤੀ ਜਾ ਰਹੀ ਹੈ ਕਿ ਉਹ ਸਕੂਲ ਨੂੰ ਰਿਪੋਰਟ ਨਾ ਕਰਨ ਅਤੇ ਇਸ ਦੀ ਬਜਾਏ ਲਿਓਨਾਰਡਟਾਊਨ ਹਾਈ ਸਕੂਲ ਦੇ ਆਡੀਟੋਰੀਅਮ ਵਿਖੇ ਰਿਪੋਰਟ ਕਰਨ। ਵਿਦਿਆਰਥੀਆਂ ਨੂੰ ਗ੍ਰੈਂਡ ਮਿਲਜ਼ ਹਾਈ ਸਕੂਲ ਤੋਂ ਬਾਹਰ ਕੱਢਿਆ ਜਾ ਰਿਹਾ ਹੈ ਅਤੇ ਲਿਓਨਾਰਡਟਾਊਨ ਹਾਈ ਸਕੂਲ ਕੈਂਪਸ ਵਿੱਚ ਰਿਯੂਨੀਫਿਕੇਸ਼ਨ ਸੈਂਟਰ ਵਿੱਚ ਭੇਜਿਆ ਜਾ ਰਿਹਾ ਹੈ। —PTC News

Related Post