ਜੰਮੂ ਕਸ਼ਮੀਰ ਦੇ ਤ੍ਰਾਲ 'ਚ ਫੌਜ ਨੇ ਕੀਤੇ ਹਿਜ਼ਬੁਲ ਦੇ 3 ਅੱਤਵਾਦੀ ਢੇਰ
Jagroop Kaur
January 29th 2021 10:26 PM --
Updated:
January 29th 2021 10:27 PM
ਬੀਤੇ ਕੁਝ ਸਮੇਂ ਤੋਂ ਅੱਤਵਾਦੀ ਗਤੀਵਿਧੀਆਂ 'ਚ ਲਗਾਤਾਰ ਵਧ ਹੁੰਦਾ ਜਾ ਰਿਹਾ ਹੈ , ਪਰ ਭਾਰਤੀ ਫੌਜ ਵੀ ਆਪਣੀ ਸਤਰਕਤਾ ਅਤੇ ਜਾਂਬਾਜ਼ੀ ਨਾਲ ਇਹਨਾਂ ਅਤੱਵਦੀਆਂ ਦੇ ਮਨਸੂਬੇ ਨਾਕਾਮ ਕਰ ਰਹੀ ਹੈ , ਤਾਜ਼ਾ ਮਾਮਲੇ ਦੀ ਗੱਲ ਕੀਤੀ ਜਾਵੇ ਤਾਂ ਜੰਮੂ-ਕਸ਼ਮੀਰ ਦੇ ਤਰਾਲ ’ਚ ਸੁਰੱਖਿਆ ਫੌਰਸਾਂ ਅਤੇ ਅੱਤਵਾਦੀਆਂ ਵਿਚਾਲੇ ਸ਼ੁੱਕਰਵਾਰ ਮੁਕਾਬਲੇ ਦੌਰਾਨ 3 ਅੱਤਵਾਦੀਆਂ ਨੂੰ ਢੇਰ ਕਰ ਦਿੱਤਾ ਗਿਆ। ਜੰਮੂ-ਕਸ਼ਮੀਰ ਪੁਲਸ ਦੇ ਆਈ.ਜੀ.ਪੀ. ਵਿਜੇ ਕੁਮਾਰ ਨੇ ਦੱਸਿਆ ਕਿ ਮਾਰੇ ਗਏ ਤਿੰਨੋ ਅੱਤਵਾਦੀ ਸਥਾਨਕ ਵਾਸੀ ਹਨ ਅਤੇ ਹਿਜ਼ਬੁਲ ਨਾਲ ਸਬੰਧ ਰੱਖਦੇ ਹਨ। ਹਮਲੇ ’ਚ ਇਕ ਅੱਤਵਾਦੀ ਮਰਹਾਮਾ ਦੇ ਆਰਿਫ ਬਰਸ਼ੀਦ ਦੀ ਪਛਾਣ ਹੋਈ ਸੀ, ਜੋ ਅੱਜ ਹੋਏ ਮੁਕਾਬਲੇ ’ਚ ਮਾਰਿਆ ਗਿਆ। ਇਸ ਤੋਂ ਇਲਾਵਾ 2 ਹੋਰ ਅੱਤਵਾਦੀਆਂ ਦੀ ਪਛਾਣ ਵਾਰਿਸ ਹਸਨ ਨਾਇਕੂ ਅਤੇ ਸਈਦ ਹਾਫਿਜ਼ ਵਜੋ ਹੋਈ ਹੈ। ਉਨ੍ਹਾਂ ਨੇ ਦੱਸਿਆ ਕਿ ਮੁਕਾਬਲੇ ’ਚ ਮਾਰੇ ਗਏ ਅੱਤਵਾਦੀਆਂ ਕੋਲੋਂ ਇਕ ਏ. ਕੇ-47, 2 ਪਿਸਤੌਲ ਅਤੇ 4 ਗ੍ਰਨੇਡ ਵੀ ਬਰਾਮਦ ਹੋਏ ਹਨ।