ਚੀਨੀ ਵਾਇਰਸ ਨਾਲ 34 ਹਜ਼ਾਰ ਹੈਕਟੇਅਰ ਝੋਨੇ ਦੀ ਫਸਲ ਬਰਬਾਦ, ਕਿਸਾਨ ਪਰੇਸ਼ਾਨ

By  Pardeep Singh September 13th 2022 07:31 AM

ਚੰਡੀਗੜ੍ਹ:ਪੰਜਾਬ ਦੇ 14 ਜ਼ਿਲ੍ਹਿਆਂ ਵਿੱਚ ਸਾਊਦਰਨ ਰਾਈਸ ਬਲੈਕ ਸਟ੍ਰੀਕਡ ਡਵਾਰਫ ਵਾਇਰਸ (SRVSDV) ਨੇ ਝੋਨੇ ਦੀ ਫ਼ਸਲ ਨੂੰ ਬਰਬਾਦ ਕਰ ਦਿੱਤਾ ਹੈ। ਖੇਤੀਬਾੜੀ ਵਿਭਾਗ ਅਨੁਸਾਰ ਹੁਣ ਤੱਕ 34 ਹਜ਼ਾਰ 347 ਹੈਕਟੇਅਰ ਏਕੜ ਵਿੱਚ ਲਾਇਆ ਝੋਨਾ ਪ੍ਰਭਾਵਿਤ ਹੋਇਆ ਹੈ। ਫਸਲ ਬਰਬਾਦ ਹੋਣ ਕਾਰਨ ਉਤਪਾਦਨ ਵਿੱਚ 4.8% ਦੀ ਕਮੀ ਆਉਣ ਦੀ ਉਮੀਦ ਹੈ। ਇਸ ਤੋਂ ਪਹਿਲਾਂ ਕਣਕ ਦਾ 13 ਫੀਸਦੀ ਉਤਪਾਦਨ ਘੱਟ ਹੋਇਆ ਸੀ। ਯੂਨੀਵਰਸਿਟੀ ਦੁਆਰਾ ਪ੍ਰਮਾਣਿਤ ਬੀਜ ਪੀਆਰ 131 ਵੀ ਚੀਨ ਦੇ ਵਾਇਰਸ ਦੇ ਹਮਲੇ ਨਾਲ ਪ੍ਰਭਾਵਿਤ ਹੋਇਆ ਹੈ।

ਫ਼ਸਲ 'ਤੇ ਦਾਣੇ ਆਉਂਦਾ ਨਾ ਦੇਖ ਕੇ ਕਿਸਾਨਾਂ ਨੇ ਆਪ ਹੀ ਝੋਨੇ ਨੂੰ ਵਾਹੁਣਾ ਸ਼ੁਰੂ ਕਰ ਦਿੱਤਾ ਹੈ। ਸਮਰਾਲਾ ਦੇ ਪਿੰਡ ਟੋਡਰਪੁਰ ਵਿੱਚ ਦੋ ਕਿਸਾਨਾਂ ਨੇ 15 ਏਕੜ ਝੋਨੇ ਦੇ ਖੇਤ ਵਿੱਚ ਟਰੈਕਟਰ ਚਲਾ ਕੇ ਤਬਾਹ ਕਰ ਦਿੱਤਾ। ਮਾਲਵੇ ਵਿੱਚ ਅਣਗਿਣਤ ਏਕੜ ਝੋਨਾ ਵਾਹ ਦਿੱਤਾ ਹੈ।

ਪੀਏਯੂ ਲੁਧਿਆਣਾ ਦੇ ਡਾਇਰੈਕਟਰ ਡਾ. ਅਜਮੇਰ ਸਿੰਘ, ਐਚਏਯੂ ਹਿਸਾਰ ਦੇ ਡਾਇਰੈਕਟਰ ਡਾ. ਜੀਤ ਰਾਮ ਸ਼ਰਮਾ ਦੀ ਅਗਵਾਈ ਹੇਠ ਬਣੀ 8 ਮੈਂਬਰੀ ਕਮੇਟੀ ਨੇ ਸਰਵੇ ਵਿੱਚ ਵਾਇਰਸ ਨੂੰ ਗੰਭੀਰਤਾ ਨਾਲ ਨਹੀਂ ਲਿਆ। ਡਾਇਰੈਕਟਰ ਡਾ. ਗੁਰਵਿੰਦਰ ਸਿੰਘ ਨੇ ਦੱਸਿਆ ਕਿ ਵਾਇਰਸ ਦੇ ਹਮਲੇ ਕਾਰਨ ਪੌਦਾ ਬੌਣਾ ਰਹਿੰਦਾ ਹੈ। ਪੀਏਯੂ ਵੱਲੋਂ ਗੰਭੀਰਤਾ ਨਾਲ ਲੈਣ ਕਰਕੇ ਕਿਸਾਨਾਂ ਦਾ ਨੁਕਸਾਨ ਹੋ ਰਿਹਾ ਹੈ।

ਇਹ ਵੀ ਪੜ੍ਹੋ : PSPCL 'ਚ ਸਹਾਇਕ ਲਾਈਨਮੈਨਜ਼ ਦੀਆਂ 2000 ਅਸਾਮੀਆਂ 'ਤੇ ਛੇਤੀ ਹੋਵੇਗੀ ਭਰਤੀ : ਹਰਭਜਨ ਸਿੰਘ ਈਟੀਓ

-PTC News

Related Post