ਦਿੱਲੀ AIIMS ਦੇ 35 ਡਾਕਟਰ ਮਿਲੇ ਕੋਰੋਨਾ ਪਾਜ਼ੀਟਿਵ ! ਕਈ ਲੈ ਚੁੱਕੇ ਹਨ ਕੋਰੋਨਾ ਦੀਆਂ ਦੋਵੇਂ ਖੁਰਾਕਾਂ  

By  Shanker Badra April 9th 2021 05:10 PM

ਨਵੀਂ ਦਿੱਲੀ : ਦਿੱਲੀ 'ਚ ਲਗਾਤਾਰ ਕੋਰੋਨਾ ਦੇ ਮਾਮਲੇ ਵਧਦੇ ਜਾ ਰਹੇ ਹਨ। ਗੰਗਾਰਾਮ ਹਸਪਤਾਲ (Sir Ganga Ram Hospital Delhi) ਮਗਰੋਂ ਹੁਣ ਦਿੱਲੀ ਦੇ ਏਮਜ਼ (AIIMS)ਹਸਪਤਾਲ ਵਿਚ ਕੋਰੋਨਾ ਦੀ ਐਂਟਰੀ ਹੋ ਗਈ ਹੈ। ਇਸ ਵੇਲੇ ਵੱਡੀ ਖ਼ਬਰ ਮਿਲ ਰਹੀ ਹੈ ਕਿ (Delhi AIIMS) ਏਮਜ਼ ਹਸਪਤਾਲ ਦੇ 35 ਡਾਕਟਰ ਕੋਰੋਨਾ ਵਾਇਰਸ ਨਾਲ ਪਾਜ਼ੀਟਿਵ ਪਾਏ ਗਏ ਹਨ।

35 doctors at Delhi AIIMS test positive for Covid-19 after vaccination ਦਿੱਲੀ AIIMS ਦੇ 35 ਡਾਕਟਰ ਮਿਲੇ ਕੋਰੋਨਾ ਪਾਜ਼ੀਟਿਵ ! ਕਈ ਲੈ ਚੁੱਕੇ ਹਨ ਕੋਰੋਨਾ ਦੀਆਂ ਦੋਵੇਂ ਖੁਰਾਕਾਂ

ਪੜ੍ਹੋ ਹੋਰ ਖ਼ਬਰਾਂ : ਚੀਨ ਦੀ Wuhan ਲੈਬ 'ਚ ਕੋਰੋਨਾ ਨਾਲੋਂ ਵੀ ਵੱਧ ਖ਼ਤਰਨਾਕ ਵਾਇਰਸ ਮੌਜੂਦ , ਇੰਝ ਹੋਇਆ ਖ਼ੁਲਾਸਾ 

ਕਿਹਾ ਜਾ ਰਿਹਾ ਹੈ ਕਿ ਸਾਰੇ ਪਿਛਲੇ ਇੱਕ ਹਫਤੇ ਵਿੱਚ ਪਾਜ਼ੀਟਿਵ ਹੋਏ ਹਨ। ਇਸ ਵਿੱਚ ਜੂਨੀਅਰ, ਸੀਨੀਅਰ ,ਬਜ਼ੁਰਗ, ਮਾਹਰ ਸਮੇਤ ਤਮਾਮ ਡਾਕਟਰ ਸ਼ਾਮਲ ਹਨ। ਜ਼ਿਆਦਾਤਰ ਨੂੰ ਹਲਕੇ ਲੱਛਣ ਦੱਸੇ ਜਾ ਰਹੇ ਹਨ। ਕੁਝ ਡਾਕਟਰਾਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਹੈਰਾਨੀ ਵਾਲੀ ਗੱਲ ਇਹ ਹੈ ਕਿ ਇਹ ਸਾਰੇ ਡਾਕਟਰ ਕੋਰੋਨਾ ਵੈਕਸੀਨ ਦੀਆਂ ਦੋ ਡੋਜ਼ ਲੈ ਚੁੱਕੇ ਹਨ।

35 doctors at Delhi AIIMS test positive for Covid-19 after vaccination ਦਿੱਲੀ AIIMS ਦੇ 35 ਡਾਕਟਰ ਮਿਲੇ ਕੋਰੋਨਾ ਪਾਜ਼ੀਟਿਵ ! ਕਈ ਲੈ ਚੁੱਕੇ ਹਨ ਕੋਰੋਨਾ ਦੀਆਂ ਦੋਵੇਂ ਖੁਰਾਕਾਂ

ਡਾਕਟਰਾਂ ਸਣੇ 50 ਹੋਰ ਸਿਹਤ ਕਰਮਚਾਰੀ ਦੇ ਪਾਜ਼ੀਟਿਵ ਹੋਣ ਦੀਆਂ ਖ਼ਬਰਾਂ ਹਨ। ਇਸ ਵਿਚ 15ਹੱਡੀ ਵਿਭਾਗ ਦੇ ਦੱਸੇ ਜਾ ਰਹੇ ਹਨ। ਹਾਲਾਂਕਿ ਇਸ ਬਾਰੇ ਕੋਈ ਅਧਿਕਾਰਤ ਜਾਣਕਾਰੀ ਨਹੀਂ ਦਿੱਤੀ ਗਈ ਹੈ। ਉੱਥੇ ਪੰਜ ਡਾਕਟਰ ਜੋ 50 ਸਾਲ ਤੋਂ ਜ਼ਿਆਦਾ ਹੈ ਉਨ੍ਹਾਂ ਦੀ ਹਾਲਤ ਚਿੰਤਾਜਨਕ ਹੈ। ਇਨ੍ਹਾਂ ਨੂੰ ਗੰਗਾਰਾਮ ਹਸਪਤਾਲ ਦੇ ਹੀ ਕੋਵਿਡ ਵਾਰਡ 'ਚ ਰੱਖ ਕੇ ਇਲਾਜ ਦਿੱਤਾ ਜਾ ਰਿਹਾ ਹੈ।

35 doctors at Delhi AIIMS test positive for Covid-19 after vaccination ਦਿੱਲੀ AIIMS ਦੇ 35 ਡਾਕਟਰ ਮਿਲੇ ਕੋਰੋਨਾ ਪਾਜ਼ੀਟਿਵ ! ਕਈ ਲੈ ਚੁੱਕੇ ਹਨ ਕੋਰੋਨਾ ਦੀਆਂ ਦੋਵੇਂ ਖੁਰਾਕਾਂ

ਇਸ ਤੋਂ ਪਹਿਲਾਂ ਗੰਗਾਰਾਮ ਹਸਪਤਾਲ ਦੇ 37 ਡਾਕਟਰ ਕੋਰੋਨਾ ਪਾਜ਼ੀਟਿਵ ਪਾਏ ਗਏ ਸਨ, ਜਿਨ੍ਹਾਂ ਵਿਚੋਂ ਪੰਜ ਹਸਪਤਾਲ ਵਿਚ ਹੀ ਦਾਖਲ ਹਨ। ਜਾਣਕਾਰੀ ਅਨੁਸਾਰ ਇਨ੍ਹਾਂ ਵਿੱਚੋਂ ਜ਼ਿਆਦਾਤਰ ਡਾਕਟਰ ਉਹ ਹਨ, ਜੋ ਕੋਰੋਨਾ ਦੇ ਮਰੀਜ਼ਾਂ ਦਾ ਇਲਾਜ ਕਰ ਰਹੇ ਸਨ। ਹਸਪਤਾਲ ਪ੍ਰਸ਼ਾਸਨ ਦੇ ਅਨੁਸਾਰ ਸਾਰੇ ਡਾਕਟਰਾਂ ਦੇ ਹਲਕੇ ਲੱਛਣ ਹਨ ਅਤੇ ਕਿਸੇ ਦੀ ਵੀ ਹਾਲਤ ਗੰਭੀਰ ਨਹੀਂ ਹੈ।

ਪੜ੍ਹੋ ਹੋਰ ਖ਼ਬਰਾਂ : ਹੁਣ ਪੂਰੇ ਪੰਜਾਬ 'ਚ ਲੱਗੇਗਾ ਨਾਈਟ ਕਰਫ਼ਿਊ ,ਰਾਜਨੀਤਿਕ ਇਕੱਠਾਂ 'ਤੇ ਪੂਰੀ ਤਰ੍ਹਾਂ ਪਾਬੰਦੀ

35 doctors at Delhi AIIMS test positive for Covid-19 after vaccination ਦਿੱਲੀ AIIMS ਦੇ 35 ਡਾਕਟਰ ਮਿਲੇ ਕੋਰੋਨਾ ਪਾਜ਼ੀਟਿਵ ! ਕਈ ਲੈ ਚੁੱਕੇ ਹਨ ਕੋਰੋਨਾ ਦੀਆਂ ਦੋਵੇਂ ਖੁਰਾਕਾਂ

ਓਧਰ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਗੰਗਾਰਾਮ 'ਚ 35 ਡਾਕਟਰਾਂ ਦੇ ਪਾਜ਼ੀਟਿਵ ਹੋਣ ਤੋਂ ਬਾਅਦ ਹਸਪਤਾਲ ਦੇ ਚੇਅਰਮੈਨ ਡਾ.ਡੀਐੱਸ ਰਾਣਾ ਨੂੰ ਬੁਲਾਇਆ ਹੈ। ਡੀਐੱਸ ਰਾਣਾ ਸੀਐੱਮ ਨੂੰ ਡਾਕਟਰਾਂ ਦੇ ਹਾਲਾਤ 'ਤੇ ਕੋਰੋਨਾ ਨਾਲ ਜੁੜੇ ਹਾਲਾਤ ਦੀ ਤਾਜ਼ਾ ਅਪਡੇਟ ਦੇਣਗੇ। ਜ਼ਿਆਦਾਤਰ ਡਾਕਟਰਾਂ 'ਚ ਹਲਕੇ ਲੱਛਣ ਦਿਖਾਈ ਦੇ ਰਹੇ ਹਨ ,ਉੱਥੇ ਕਰੀਬ 32 ਡਾਕਟਰ ਹੋਮ ਆਈਸੋਲੇਸ਼ਨ 'ਚ ਰਹਿ ਕੇ ਇਲਾਜ ਕਰਵਾ ਰਹੇ ਹਨ।

-PTCNews

Related Post