Advertisment

ਹੁਣ ਪੂਰੇ ਪੰਜਾਬ 'ਚ ਲੱਗਿਆ ਨਾਈਟ ਕਰਫ਼ਿਊ , ਰਾਜਨੀਤਿਕ ਇਕੱਠਾਂ 'ਤੇ ਵੀ ਪੂਰੀ ਤਰ੍ਹਾਂ ਪਾਬੰਦੀ  

author-image
Shanker Badra
Updated On
New Update
ਹੁਣ ਪੂਰੇ ਪੰਜਾਬ 'ਚ ਲੱਗਿਆ ਨਾਈਟ ਕਰਫ਼ਿਊ , ਰਾਜਨੀਤਿਕ ਇਕੱਠਾਂ 'ਤੇ ਵੀ ਪੂਰੀ ਤਰ੍ਹਾਂ ਪਾਬੰਦੀ  
Advertisment
publive-image ਚੰਡੀਗੜ੍ਹ : ਪੰਜਾਬ ਵਿੱਚ ਕੋਰੋਨਾ ਦੇ ਮਾਮਲੇ ਲਗਾਤਾਰ ਵੱਧ ਰਹੇ ਹਨ। ਕੋਰੋਨਾ ਦੇ ਰੋਜ਼ਾਨਾ ਵੱਧਦੇ ਮਾਮਲਿਆਂ ਨੂੰ ਦੇਖਦਿਆਂ ਹੁਣ ਪੰਜਾਬ ਵਿੱਚ ਸਖ਼ਤੀ ਕੀਤੀ ਗਈ ਹੈ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਨੇ ਹੁਣ ਪੂਰੇ ਪੰਜਾਬ ਵਿੱਚ ਰਾਤ 9 ਵਜੇ ਤੋਂ ਲੈ ਕੇ ਸਵੇਰੇ 5 ਵਜੇ ਤੱਕ ਨਾਈਟ ਕਰਫ਼ਿਊ ਲਾਉਣ ਦੇ ਹੁਕਮ ਜਾਰੀ ਕੀਤੇ ਹਨ , ਜੋ ਕਿ ਪਹਿਲਾਂ 12 ਜ਼ਿਲ੍ਹਿਆਂ ਵਿਚ ਨਾਈਟ ਕਰਫ਼ਿਊ ਲੱਗਦਾ ਸੀ। ਪੜ੍ਹੋ ਹੋਰ ਖ਼ਬਰਾਂ :
Advertisment
ਪੰਜਾਬ 'ਚ ਮੁੜ ਵਧੀਆਂ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ , ਕੈਪਟਨ ਸਰਕਾਰ ਨੇ ਲਾਇਆ ਇੱਕ ਹੋਰ ਨਵਾਂ ਟੈਕਸ Coronavirus: Punjab government announces new curbs; night curfew in whole state ਹੁਣ ਪੂਰੇ ਪੰਜਾਬ 'ਚ ਲੱਗੇਗਾ ਸਖ਼ਤ ਕਰਫ਼ਿਊ , ਰਾਜਨੀਤਿਕ ਇਕੱਠਾਂ 'ਤੇ ਵੀ ਪੂਰੀ ਤਰ੍ਹਾਂ ਪਾਬੰਦੀ ਇਸ ਦੌਰਾਨ ਅੰਤਿਮ ਸਸਕਾਰ ,ਵਿਆਹ ਸਮਾਗਮਾਂ 'ਚ ਅੰਦਰ 50 ਅਤੇ ਬਾਹਰ 100 ਲੋਕਾਂ ਦੇ ਇਕੱਠ ਨੂੰ ਇਜਾਜ਼ਤ ਦਿੱਤੀ ਗਈ ਹੈ। ਕੈਪਟਨ ਅਮਰਿੰਦਰ ਨੇ 30 ਅਪ੍ਰੈਲ ਤੱਕ ਰਾਜਨੀਤਿਕ ਇਕੱਠਾਂ 'ਤੇ ਪੂਰੀ ਤਰ੍ਹਾਂ ਪਾਬੰਦੀ ਲਗਾਉਣ ਦੇ ਆਦੇਸ਼ ਦਿੱਤੇ ਅਤੇ ਨਾਲ ਹੀ ਕਿਹਾ ਕਿ ਸਿਆਸੀ ਨੇਤਾਵਾਂ ਸਮੇਤ ਉਲੰਘਣਾ ਕਰਨ ਵਾਲਿਆਂ 'ਤੇ ਡੀਐਮਏ ਅਤੇ ਮਹਾਂਮਾਰੀ ਐਕਟ ਤਹਿਤ ਮੁਕੱਦਮਾ ਦਰਜ ਕੀਤਾ ਜਾਵੇਗਾ। Coronavirus: Punjab government announces new curbs; night curfew in whole state ਹੁਣ ਪੂਰੇ ਪੰਜਾਬ 'ਚ ਲੱਗੇਗਾ ਸਖ਼ਤ ਕਰਫ਼ਿਊ , ਰਾਜਨੀਤਿਕ ਇਕੱਠਾਂ 'ਤੇ ਵੀ ਪੂਰੀ ਤਰ੍ਹਾਂ ਪਾਬੰਦੀ ਇਸ ਦੇ ਨਾਲ ਹੀ ਸਕੂਲਾਂ ਅਤੇ ਵਿਦਿਅਕ ਸੰਸਥਾਵਾਂ ਨੂੰ 30 ਅਪ੍ਰੈਲ ਤੱਕ ਮੁਕੰਮਲ ਬੰਦ ਰੱਖਿਆ ਜਾਵੇਗਾ। ਹਾਲਾਂਕਿ, ਮਾਲ 'ਚ 200 ਲੋਕਾਂ ਨੂੰ ਦਾਖਲ ਹੋਣ ਦੀ ਮਨਜੂਰੀ ਦਿੱਤੀ ਗਈ ਹੈ। ਇਸ ਦਾ ਮਤਲਬ ਇਹ ਹੋਵੇਗਾ ਕਿ ਕਿਸੇ ਵੀ ਸਮੇਂ 20 ਦੁਕਾਨਾਂ ਵਾਲੇ ਮਾਲ ਵਿੱਚ 200 ਲੋਕਾਂ ਨੂੰ ਆਗਿਆ ਦਿੱਤੀ ਜਾਏਗੀ। ਸਰਕਾਰੀ ਦਫ਼ਤਰਾਂ ਵਿਚ ਸਾਰੇ ਕਰਮਚਾਰੀਆਂ ਨੂੰ ਮਾਸਕ ਪਹਿਨਣਾ ਲਾਜ਼ਮੀ ਕਰ ਦਿੱਤਾ ਗਿਆ ਹੈ।
Advertisment
Coronavirus: Punjab government announces new curbs; night curfew in whole state ਹੁਣ ਪੂਰੇ ਪੰਜਾਬ 'ਚ ਲੱਗੇਗਾ ਸਖ਼ਤ ਕਰਫ਼ਿਊ , ਰਾਜਨੀਤਿਕ ਇਕੱਠਾਂ 'ਤੇ ਵੀ ਪੂਰੀ ਤਰ੍ਹਾਂ ਪਾਬੰਦੀ ਪੜ੍ਹੋ ਹੋਰ ਖ਼ਬਰਾਂ : ਇਸ ਸੂਬੇ 'ਚ ਹੁਣ ਕਾਰ 'ਚ ਇਕੱਲੇ ਬੈਠੇ ਵਿਅਕਤੀ ਲਈ ਵੀ ਮਾਸਕ ਲਾਜ਼ਮੀ ਉਨ੍ਹਾਂ ਕਿਹਾ ਕਿ ਇਹ ਚਿੰਤਾ ਵਾਲੀ ਗੱਲ ਹੈ ਕਿ ਪੰਜਾਬ 'ਚ 85 ਫ਼ੀਸਦ ਨੇ UK Strain ਦੇ ਕੇਸ ਹਨ, ਜੋ ਕਿ ਬਹੁਤ ਜ਼ਿਆਦਾ ਚਿੰਤਾਜਨਕ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਕੋਲ ਕੋਰੋਨਾ ਦੇ ਵਾਧੇ ਨੂੰ ਰੁਕਣ ਲਈ ਸਖ਼ਤ ਕਦਮ ਚੁੱਕਣ ਦੇ ਸਿਵਾਏ ਹੋਰ ਕੋਈ ਹੱਲ ਨਹੀਂ ਹੈ, ਹਾਲਾਂਕਿ ਪਿਛਲੇ ਕੁਝ ਦਿਨਾਂ ਵਿਚ ਪਾਬੰਦੀਆਂ ਕਾਰਨ ਸਕਾਰਾਤਮਕ ਮਾਮਲਿਆਂ ਦੀ ਗਿਣਤੀ ਕੁਝ ਦਿਨਾਂ ਵਿੱਚ ਸਥਿਰ ਹੋਈ ਸੀ। Coronavirus: Punjab government announces new curbs; night curfew in whole state ਹੁਣ ਪੂਰੇ ਪੰਜਾਬ 'ਚ ਲੱਗੇਗਾ ਸਖ਼ਤ ਕਰਫ਼ਿਊ , ਰਾਜਨੀਤਿਕ ਇਕੱਠਾਂ 'ਤੇ ਵੀ ਪੂਰੀ ਤਰ੍ਹਾਂ ਪਾਬੰਦੀ ਓਧਰ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਕਿਹਾ ਕਿ ਪੰਜਾਬ 'ਚ ਲਾਕਡਾਊਨ ਨਹੀਂ ਲੱਗੇਗਾ। ਉਨ੍ਹਾਂ ਕਿਹਾ ਕਿ ਚੰਡੀਗੜ੍ਹ ਦੇ ਕਾਰਨ ਮੋਹਾਲੀ 'ਚ ਕੇਸ ਵਧੇ ਹਨ। ਉਨ੍ਹਾਂ ਨੇ ਕਿਹਾ ਕਿ ਸਿਆਸੀ ਪਾਰਟੀਆਂ ਇੱਕਠ ਕਰਕੇ ਲੋਕਾਂ ਨਾਲ ਖਿਲਵਾੜ ਕਰ ਰਹੀਆਂ ਹਨ। ਇਸ ਦੇ ਲਈ ਸਮੂਹ ਸਿਆਸੀ ਪਾਰਟੀਆਂ ਨੂੰ ਨਿਰਦੇਸ਼ ਜਾਰੀ ਕੀਤੇ ਜਾਣਗੇ। ਸਿਹਤ ਵਿਭਾਗ ਦੀਆਂ ਹਦਾਇਤਾਂ ਜ਼ਮੀਨੀ ਪੱਧਰ 'ਤੇ ਲਾਗੂ ਕਰਵਾਉਣ ਲਈ ਸਖਤੀ ਕੀਤੀ ਜਾਵੇਗੀ। -PTCNews publive-image-
latest-news punjab-news captain-amarinder-singh lockdown night-curfew
Advertisment

Stay updated with the latest news headlines.

Follow us:
Advertisment