ਬਰਨਾਲਾ ਵਿਖੇ ਕੋਰੋਨਾ ਕਾਰਨ 35 ਸਾਲਾ ਵਿਅਕਤੀ ਦੀ ਲੁਧਿਆਣਾ ਦੇ ਹਸਪਤਾਲ 'ਚ ਹੋਈ ਮੌਤ

By  Shanker Badra June 19th 2020 11:53 AM

ਬਰਨਾਲਾ ਵਿਖੇ ਕੋਰੋਨਾ ਕਾਰਨ 35 ਸਾਲਾ ਵਿਅਕਤੀ ਦੀ ਲੁਧਿਆਣਾ ਦੇ ਹਸਪਤਾਲ 'ਚ ਹੋਈ ਮੌਤ:ਬਰਨਾਲਾ : ਦੁਨੀਆਂ ਭਰ 'ਚ ਕੋਰੋਨਾ ਵਾਇਰਸ ਦਾ ਕਹਿਰ ਲਗਾਤਾਰ ਬਰਕਰਾਰ ਹੈ। ਹੁਣ ਪੰਜਾਬ ਵਿਚ ਕੋਰੋਨਾ ਵਾਇਰਸ ਨਾਲ ਮੌਤਾਂ ਦਾ ਸਿਲਸਿਲਾ ਵੀ ਵੱਧ ਰਿਹਾ ਹੈ ਅਤੇ ਉਥੇ ਨਾਲ ਹੀ ਪਾਜ਼ੀਟਿਵ ਕੋਰੋਨਾ ਮਾਮਲਿਆਂ ਦੀ ਗਿਣਤੀ ਵਿਚ ਵੀ ਤੇਜ਼ੀ ਨਾਲ ਵਾਧਾ ਹੋ ਰਿਹਾ ਹੈ। ਬਰਨਾਲਾ'ਚ ਕੋਰੋਨਾ ਨਾਲ ਇਕ ਹੋਰ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਬਰਨਾਲਾ ਦੇ ਸਦਰ ਬਾਜ਼ਾਰ ਵਸਨੀਕ ਕੋਰੋਨਾ ਪੀੜਤ 35 ਸਾਲਾ ਵਿਅਕਤੀ ਦੀ ਲੁਧਿਆਣਾ ਵਿਖੇ ਮੌਤ ਹੋ ਗਈ ਹੈ। ਇਹ ਵਿਅਕਤੀ ਪਿਛਲੇ ਕੁੱਝ ਦਿਨਾਂ ਤੋਂ ਲੁਧਿਆਣਾ ਦੇ ਇੱਕ ਹਸਪਤਾਲ ਵਿਖੇ ਜੇਰੇ ਇਲਾਜ ਸੀ। ਦੱਸਣਯੋਗ ਹੈ ਕਿ ਜ਼ਿਲ੍ਹਾ ਬਰਨਾਲਾ ਵਿਚ ਕੋਰੋਨਾ ਨਾਲ ਮੌਤਾਂ ਦੀ ਗਿਣਤੀ ਹੁਣ 2 ਹੋ ਗਈ ਹੈ। [caption id="attachment_412661" align="aligncenter" width="300"]35-year-old man died at a Ludhiana hospital due to corona at Barnala ਬਰਨਾਲਾ ਵਿਖੇ ਕੋਰੋਨਾ ਕਾਰਨ 35 ਸਾਲਾ ਵਿਅਕਤੀ ਦੀ ਲੁਧਿਆਣਾ ਦੇ ਹਸਪਤਾਲ 'ਚ ਹੋਈ ਮੌਤ[/caption] ਦੱਸਣਯੋਗ ਹੈ ਕਿ ਮ੍ਰਿਤਕ ਨੌਜਵਾਨ ਦੇ ਭਰਾ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ ਆਈ ਹੈ ਅਤੇ ਦੇਰ ਰਾਤ ਹਾਲਤ ਵਿਗੜਨ ਕਾਰਨ ਪਟਿਆਲਾ ਦੇ ਹਸਪਤਾਲ ਵਿਖੇ ਰੈਫ਼ਰ ਕੀਤਾ ਗਿਆ ਹੈ। ਮ੍ਰਿਤਕ ਨੌਜਵਾਨ ਆਪਣੇ ਪਿੱਛੇ ਵਿਧਵਾ ਮਾਂ ,ਪਤਨੀ ਅਤੇ ਬੱਚਿਆਂ ਨੂੰ ਛੱਡ ਗਿਆ ਹੈ। ਦੱਸ ਦੇਈਏ ਕਿ  ਬਰਨਾਲਾ ਜ਼ਿਲ੍ਹੇ ਵਿੱਚ18 ਜੂਨ ਵੀਰਵਾਰ ਨੂੰ ਇਕ ਹੀ ਦਿਨ 'ਚ 8 ਕੋਰੋਨਾ ਪਾਜ਼ੀਟਿਵ ਮਾਮਲੇ ਸਾਹਮਣੇ ਆਏ ਹਨ। ਜਿਸ 'ਚ 6 ਪਰਵਾਸੀ ਮਜ਼ਦੂਰ, ਇਕ ਵਪਾਰੀ ਤੇ ਇਕ ਮਹਿਲਾ ਸ਼ਾਮਲ ਹੈ। ਬਰਨਾਲਾ ਜ਼ਿਲ੍ਹੇ ਵਿੱਚ ਕੋਰੋਨਾ ਦੇ ਹੁਣ ਤੱਕ 40 ਮਾਮਲੇ ਸਾਹਮਣੇ ਆ ਚੁੱਕੇ ਹਨ। ਜਿਨ੍ਹਾਂ ਚੋਂ 2 ਦੀ ਮੌਤ ਹੋ ਗਈ ਹੈ ਅਤੇ 24 ਠੀਕ ਹੋ ਚੁੱਕੇ ਹਨ। ਇਸ ਸਮੇਂ ਜ਼ਿਲ੍ਹਾ ਬਰਨਾਲਾ ਵਿੱਚ ਕੋਰੋਨਾ ਦੇ 14 ਐਕਟਿਵ ਕੇਸ ਹਨ। -PTCNews

Related Post