ਲੁਧਿਆਣਾ 'ਚ ਇਕੋ ਪਰਿਵਾਰ ਦੀ 4 ਲੜਕੀਆਂ ਗਾਇਬ, ਪੁਲਿਸ ਜਾਂਚ 'ਚ ਜੁਟੀ

By  Ravinder Singh July 13th 2022 04:10 PM -- Updated: July 13th 2022 04:43 PM

ਲੁਧਿਆਣਾ : ਲੁਧਿਆਣਾ ਵਿਖੇ ਇਕ ਪਰਿਵਾਰ ਦੀਆਂ ਚਾਰ ਲੜਕੀਆਂ ਦੇ ਲਾਪਤਾ ਹੋਣ ਦੀ ਖਬਰ ਸਾਹਮਣੇ ਆ ਰਹੀ ਹੈ। 4 ਕੁੜੀਆਂ ਦੇ ਗਾਇਬ ਨਾਲ ਪਰਿਵਾਰ ਵਿੱਚ ਭਾਰੀ ਸਹਿਮ ਦਾ ਮਾਹੌਲ ਪਾਇਆ ਜਾ ਰਿਹਾ ਹੈ। ਉਨ੍ਹਾਂ ਵੱਲੋਂ ਪੁਲਿਸ ਨੂੰ ਚਾਰੋਂ ਲੜਕੀਆਂ ਨੂੰ ਜਲਦ ਲੱਭਣ ਦੀ ਗੁਹਾਰ ਲਗਾਈ ਜਾ ਰਹੀ ਹੈ। ਲਾਪਤਾ ਲੜਕੀਆਂ ਦੀ ਮਾਂ ਨੇ ਰੋ-ਰੋ ਕੇ ਸਾਰੀ ਗੱਲ ਦੱਸੀ ਤੇ ਕਿਹਾ ਕਿ ਐਤਵਾਰ ਸ਼ਾਮ ਤੋਂ ਲੜਕੀਆਂ ਲਾਪਤਾ ਹਨ, ਉਨ੍ਹਾਂ ਕੋਲ ਕੋਈ ਮੋਬਾਇਲ ਫੋਨ ਵੀ ਨਹੀਂ ਹੈ। ਉਨ੍ਹਾਂ ਕਿਹਾ ਕਿ ਅਸੀਂ ਬਹੁਤ ਡਰੇ ਹੋਏ ਹਾਂ। ਇਹ ਪੂਰਾ ਪਰਿਵਾਰ ਨੇਪਾਲ ਤੋਂ ਸਬੰਧਤ ਹੈ ਅਤੇ ਨੇੜੇ ਤੇੜੇ ਦੇ ਇਲਾਕਿਆਂ ਦੇ ਵਿੱਚ ਦਿਹਾੜੀ ਦਾ ਕੰਮ ਕਰਦੇ ਸਨ। ਲੁਧਿਆਣਾ 'ਚ ਇਕੋ ਪਰਿਵਾਰ ਦੀ 4 ਲੜਕੀਆਂ ਗਾਇਬ, ਪੁਲਿਸ ਜਾਂਚ 'ਚ ਜੁਟੀਜਾਣਕਾਰੀ ਅਨੁਸਾਰ ਲੜਕੀਆਂ ਦੇ ਲਾਪਤਾ ਹੋਣ ਦੀ ਸੂਚਨਾ ਮਿਲਣ ਉਤੇ ਪੁਲਿਸ ਨੇ ਮੌਕੇ ਉਤੇ ਪੁੱਜ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਮਾਮਲਾ ਲੁਧਿਆਣਾ ਦੇ ਗਿੱਲ ਰੋਡ ਦਾ ਹੈ ਜਿਥੇ ਇਕ ਹੀ ਪਰਿਵਾਰ ਦੀਆਂ ਚਾਰ ਕੁੜੀਆਂ ਘਰ ਵਿਚੋਂ ਗਾਇਬ ਹੋ ਗਈਆਂ ਹਨ। ਚਾਰੋਂ ਲੜਕੀਆਂ ਦੀ ਉਮਰ 10 ਤੋਂ 17 ਸਾਲ ਦੇ ਵਿਚਕਾਰ ਦੱਸੀ ਜਾ ਰਹੀ ਹੈ। ਲੁਧਿਆਣਾ 'ਚ ਇਕੋ ਪਰਿਵਾਰ ਦੀ 4 ਲੜਕੀਆਂ ਗਾਇਬ, ਪੁਲਿਸ ਜਾਂਚ 'ਚ ਜੁਟੀਇਸ ਤੋਂ ਬਾਅਦ ਪਰਿਵਾਰਕ ਮੈਂਬਰਾਂ ਵਿੱਚ ਸਹਿਮ ਦਾ ਮਾਹੌਲ ਹੈ ਜਿਥੇ ਮੌਕੇ ਉਤੇ ਪੁੱਜੀ ਪੁਲਿਸ ਵੱਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਇਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਥਾਣਾ ਮੁਖੀ ਮਧੂਬਾਲਾ ਨੇ ਕਿਹਾ ਕਿ ਇਕ ਪਰਿਵਾਰ ਦੀਆਂ 4 ਲੜਕੀਆਂ ਗਾਇਬ ਹੋਈਆਂ ਹਨ। ਲੁਧਿਆਣਾ 'ਚ ਇਕੋ ਪਰਿਵਾਰ ਦੀ 4 ਲੜਕੀਆਂ ਗਾਇਬ, ਪੁਲਿਸ ਜਾਂਚ 'ਚ ਜੁਟੀਲੜਕੀਆਂ ਘਰ ਵਿਚੋਂ ਇਹ ਕਹਿ ਨਿਕਲੀਆਂ ਸਨ ਕਿ ਉਹ ਕੰਮ ਉਤੇ ਜਾ ਰਹੀਆਂ ਹਨ ਪਰ ਉਹ ਘਰ ਨਹੀਂ ਪਰਤੀਆਂ। ਇਸ ਤੋਂ ਬਾਅਦ ਪਹਿਲਾਂ ਪਰਿਵਾਰ ਵਾਲਿਆਂ ਨੇ ਆਪਣੇ ਪੱਧਰ ਉਤੇ ਕੁੜੀਆਂ ਦੀ ਭਾਲ ਕੀਤੀ। ਇਸ ਤੋਂ ਬਾਅਦ ਪੁਲਿਸ ਨੂੰ ਸੂਚਨਾ ਦਿੱਤੀ। ਪੁਲਿਸ ਵੱਲੋਂ ਸੀਸੀਟੀਵੀ ਕੈਮਰੇ ਵੀ ਚੈਕ ਕੀਤੇ ਜਾ ਰਹੇ ਹਨ ਅਤੇ ਜਲਦ ਹੀ ਇਸ ਮਾਮਲੇ ਨੂੰ ਟ੍ਰੇਸ ਕਰ ਕੇ ਲੜਕੀਆਂ ਨੂੰ ਮਾਪਿਆਂ ਦੇ ਹਵਾਲੇ ਕਰ ਦਿੱਤਾ ਜਾਵੇਗਾ। ਉੱਧਰ ਦੂਜੇ ਪਾਸੇ ਥਾਣਾ ਡਿਵੀਜ਼ਨ ਨੰਬਰ 6 ਦੇ ਐਸਐਚਓ ਮਧੂਬਾਲਾ ਨੇ ਦੱਸਿਆ ਕਿ ਪਰਿਵਾਰ ਦੀਆਂ ਚਾਰ ਲੜਕੀਆਂ ਐਤਵਾਰ ਤੋਂ ਲਾਪਤਾ ਹੈ ਅਤੇ ਅੱਜ ਸਵੇਰੇ ਹੀ ਉਹਨਾਂ ਨੇ ਇਸ ਸਬੰਧੀ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਈ। ਜਿਸ ਤੋਂ ਤੁਰੰਤ ਬਾਅਦ ਪੁਲਿਸ ਵੱਲੋਂ ਇਲਾਕੇ ਦੇ ਅੰਦਰ ਛਾਣਬੀਨ ਸ਼ੁਰੂ ਕਰ ਦਿੱਤੀ ਗਈ ਹੈ। ਉਨ੍ਹਾਂ ਕਿਹਾ ਨੇੜੇ ਤੇੜੇ ਦੇ ਇਲਾਕੇ ਦੀਆਂ ਫੈਕਟਰੀਆਂ ਦੀ ਸੀਸੀਟੀਵੀ ਫੁਟੇਜ ਵੀ ਖੰਗਾਲੀ ਜਾ ਰਹੀ ਹੈ ਤਾਂ ਜੋ ਉਨ੍ਹਾਂ ਨੂੰ ਪਤਾ ਲੱਗ ਸਕੇ ਕਿ ਲੜਕੀਆਂ ਰੇਲਵੇ ਸਟੇਸ਼ਨ ਜਾਂ ਬੱਸ ਸਟੈਂਡ ਕਿੱਥੋਂ ਲਾਪਤਾ ਹੋਈਆਂ ਹਨ। ਉਨ੍ਹਾਂ ਕਿਹਾ ਕਿ ਉਹ ਪਰਿਵਾਰ ਦੇ ਨਾਲ ਹਨ ਤੇ ਜਲਦ ਹੀ ਇਸ ਮਾਮਲੇ ਵਿੱਚ ਲੜਕੀਆਂ ਨੂੰ ਲੱਭ ਲਿਆ ਜਾਵੇਗਾ। ਉਨ੍ਹਾਂ ਕਿਹਾ ਕਿ ਤਸਵੀਰਾਂ ਵੀ ਅਸੀਂ ਅੱਗੇ ਤੋਂ ਅੱਗੇ ਪੁਲਿਸ ਸਟੇਸ਼ਨਾਂ ਵਿੱਚ ਪਹੁੰਚਾ ਦਿੱਤੀਆਂ ਹਨ ਤੇ ਕਿਸੇ ਨੂੰ ਵੀ ਕੋਈ ਜਾਣਕਾਰੀ ਮਿਲੇ ਤਾਂ ਲੁਧਿਆਣਾ ਪੁਲਿਸ ਨੂੰ ਸੰਪਰਕ ਕਰਨ ਲਈ ਕਿਹਾ ਗਿਆ ਹੈ। ਇਹ ਵੀ ਪੜ੍ਹੋ : ਪੰਜਾਬ ਰੋਡਵੇਜ਼, ਪਨਬੱਸ ਤੇ ਪੀਆਰਟੀਸੀ ਮੁਲਾਜ਼ਮਾਂ ਨੇ ਸਰਕਾਰ ਵਿਰੁੱਧ ਕੱਢੀ ਭੜਾਸ

Related Post