ਤਸਕਰੀ ਲਈ ਲਿਜਾਈਆਂ ਜਾ ਰਹੀਆਂ ਸ਼ਰਾਬ ਦੀਆਂ 991 ਪੇਟੀਆਂ ਬਰਾਮਦ

By  Joshi January 6th 2018 05:53 PM

4 held for smuggling liquor from Haryana, 991 bottles recovered ਸਿਰਸਾ: ਪੁਲਿਸ ਅਧਿਕਾਰੀ ਸਿਮਰਦੀਪ ਸਿੰਘ ਦੀ ਅਗਵਾਈ ਹੇਠ ਜ਼ਿਲ੍ਹੇ 'ਚ ਚਲਾਈ ਜਾ ਰਹੀ ਨਾਜਾਇਜ਼ ਸ਼ਰਾਬ ਦੀ ਤਸਕਰੀ ਨੂੰ ਠੱਲ ਪਾਉਣ ਲਈ ਮੁਹਿੰਮ 'ਚ ਉਸਨ ਸਮੇਂ ਪੁਲਿਸ ਹੱਥ ਵੱਡੀ ਸਫਲਤਾ ਲੱਗੀ ਜਦੋਂ ਜ਼ਿਲ੍ਹੇ ਦੀ ਡਿੰਗ ਥਾਣਾ ਪੁਲਿਸ ਵੱਲੋਂ ਸ਼ਰਾਬ ਦੇ ਲੱਦੇ ਟੈਂਰਕ ਤੋਂ 991 ਪੇਟੀਆਂ ਨਾਜਾਇਜ਼ ਸ਼ਰਾਬ ਦੀਆਂ ਬਰਾਮਦ ਕੀਤੀਆਂ । ਇਹਨਾਂ 'ਚ ਦੇਸੀ, ਅੰਗਰੇਜ਼ੀ ਅਤੇ ਬੀਅਰ ਸ਼ਾਮਿਲ ਸੀ। 4 held for smuggling liquor from Haryana, 991 bottles recoveredਪੁਲਿਸ ਨੇ ਇਸ ਸੰਬੰਧ 'ਚ ਚਾਰ ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ ਅਤੇ ਇੱਕ ਫੋਰਡ ਫੀਗੋ ਕਾਰ ਵੀ ਬਰਾਮਦ ਕੀਤੀ ਹੈ। ਗ੍ਰਿਫਤਾਰ ਕੀਤੇ ਗਏ ਵਿਅਕਤੀਆਂ ਦੀ ਪਹਿਚਾਣ ਸੰਦੀਪ ਪੁੱਤਰ ਬਾਗਾ ਰਾਮ ਨਿਵਾਸੀ ਬਨਵਾਲਾ ਜ਼ਿਲ੍ਹਾ ਸਿਰਸਾ, ਰਾਜੇਸ਼ ਪੁੱਤਰ ਸੁੰਦਰ, ਜਗਦੀਸ਼ ਪੁੱਤਰ ਰਿਸ਼ਪਾਲ ਨਿਵਾਸੀ ਸਦਲਪੁਰ ਹਿਸਾਰ ਅਤੇ ਨਰੇਸ਼ ਕੁਮਾਰ ਪੁੱਤਰ ਕਾਰੂ ਰਾਮ ਨਿਵਾਸੀ ਛੋਟਾ ਪੀਰੇਰਾ ਜ਼ਿਲ੍ਹਾ ਗਯਾ ਬਿਹਾਰ ਦੇ ਰੂਪ 'ਚ ਹੋਈ ਹੈ। 4 held for smuggling liquor from Haryana, 991 bottles recovered: ਪੁਲਿਸ ਨੇ ਸ਼ਰਾਬ, ਕੈਂਟਰ ਅਤੇ ਕਾਰ ਨੂੰ ਕਬਜ਼ੇ 'ਚ ਲੈ ਕੇ ਦੋਸ਼ੀਆਂ ਖਿਲਾਫ ਧਾਰਾ 420, 467, 468, 471, 120ਬੀ ਤਹਿਤ ਮਾਮਲਾ ਦਰਜ ਕਰ ਲਿਆ ਹੈ। 4 held for smuggling liquor from Haryana, 991 bottles recoveredਦਰਅਸਲ, ਜ਼ਿਲ੍ਹਾ ਪੁਲਿਸ ਨੂੰ ਮਹੱਤਵਪੂਰਨ ਸੂਚਨਾ ਮਿਲੀ ਸੀ ਕਿ ਕੁਝ ਲੋਕ ਸ਼ਰਾਬ ਤਸਕਰੀ ਦੇ ਲਈ ਕੈਂਟਰ 'ਚ ਸ਼ਰਾਬ ਲੱਦ ਕੇ ਹਿਸਾਰ ਵੱਲੋਂ ਵਾਪਿਸ ਆ ਰਹੇ ਹਨ। ਇਸ ਸੂਚਨਾ ਦੇ ਆਧਾਰ 'ਤੇ ਪੁਲਿਸ ਵੱਲੋਂ ਇੱਕ ਟੀਮ ਦਾ ਗਠਨ ਕਰ ਛਾਪੇਮਾਰੀ ਕੀਤੀ ਗਈ, ਜਿਸ ਦੌਰਾਨ ਉਹਨਾਂ ਦੇ ਹੱਥ ਇਹ ਵੱਡੀ ਸਫਲਤਾ ਲੱਗੀ। ਜਾਂਚ ਦੇ ਦੌਰਾਨ ਇਹ ਵੀ ਸਾਹਮਣੇ ਆਇਆ ਕਿ ਫੜ੍ਹੇ ਗਏ ਦੋਸ਼ੀਆਂ ਨੇ ਸ਼ਰਾਨ ਦੇ ਜ਼ਖੀਰੇ ਦਾ ਫਰਜ਼ੀ ਪਰਮਿਟ ਬਣਾਇਆ ਹੋਇਆ ਸੀ। —PTC News

Related Post