ਭੇਤਭਰੇ ਹਲਾਤਾਂ 'ਚ ਮਿਲੀ 4 ਸਾਲਾ ਮਾਸੂਮ ਦੀ ਲਾਸ਼, ਪਰਵਾਸੀ ਖਿਲਾਫ ਮਾਮਲਾ ਦਰਜ

By  Jagroop Kaur June 11th 2021 10:26 PM -- Updated: June 11th 2021 10:33 PM

ਬੀਤੇ ਦਿਨੀਂ ਪੰਜਾਬ ਦੇ ਸਰੱਹਦੀ ਇਲਾਕੇ ਹਿਮਾਚਲ ਅਧੀਨ ਆਉਂਦੇ ਨਾਲਾਗੜ ਦੇ ਬਟੋਰੀਵਾਲਾ ਵਿਖੇ ਇਕ ਇਲਾਕੇ ’ਚ ਉਸ ਸਮੇਂ ਦਹਿਸ਼ਤ ਦਾ ਮਾਹੌਲ ਬਣ ਗਿਆ ਜਦੋਂ ਇਥੇ ਇਕ ਘਰ ਦੇ ਕਮਰੇ ’ਚੋਂ ਚਾਰ ਸਾਲਾ ਬੱਚੇ ਦੀ ਲਾਸ਼ ਬਰਾਮਦ ਕੀਤੀ ਗਈ। ਇਹ ਬੱਚਾ ਤਿੰਨ ਦਿਨਾਂ ਤੋਂ ਗਾਇਬ ਸੀ। ਪੁਲਸ ਨੇ ਇਸ ਮਾਮਲੇ ’ਚ ਇਕ ਯੂ. ਪੀ. ਦੇ ਬਰੇਲੀ ਦੇ ਇਕ ਨੌਜਵਾਨ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪੁਲਸ ਨੇ ਲਾਸ਼ ਨੂੰ ਕਬਜ਼ੇ ’ਚ ਲੈ ਕੇ ਪੋਸਟਮਾਰਟਮ ਲਈ ਆਈ. ਜੀ. ਐੱਮ. ਸੀ. ਸ਼ਿਮਲਾ ਭੇਜ ਦਿੱਤਾ ਹੈ।

Three-day-old girl died after taking feed from mother' says health dept | Cities News,The Indian ExpressRead more :ਅਜਨਾਲਾ ਪੁਲਿਸ ਨੂੰ ਵੱਡੀ ਸਫਲਤਾ, ਲੱਖਾਂ ਨਸ਼ੀਲੀਆਂ ਗੋਲੀਆਂ ਕੀਤੀਆਂ ਬਰਾਮਦ

ਜਾਣਕਾਰੀ ਮੁਤਾਬਕ ਬਰੋਟੀਵਾਲਾ ’ਚ ਯੂ. ਪੀ. ਦੇ ਬਰੇਲੀ ਜ਼ਿਲ੍ਹੇ ਦੇ ਅੰਬਲਾ ਤਹਿਸੀਲ ਦੀ ਇਕ ਮਹਿਲਾ ਬਰੋਟੀਵਾਲਾ ’ਚ ਰਹਿੰਦੀ ਸੀ। ਮਿਹਨਤ ਮਜ਼ਦੂਰੀ ਕਰਕੇ ਮਹਿਲਾ ਆਪਣੇ ਪਰਿਵਾਰ ਦਾ ਪਾਲਣ-ਪੋਸ਼ਣ ਕਰਦੀ ਹੈ। ਉਕਤ ਮਹਿਲਾ ਦਾ ਚਾਰ ਸਾਲਾ ਬੱਚਾ ਤਿੰਨ ਦਿਨਾਂ ਤੋਂ ਗਾਇਬ ਸੀ। ਮਹਿਲਾ ਨੇ ਬੱਚੇ ਦੀ ਭਾਲ ਕੀਤੀ ਪਰ ਨਾ ਮਿਲਣ ’ਤੇ ਇਸ ਦੀ ਸੂਚਨਾ ਪੁਲਸ ਨੂੰ ਦਿੱਤੀ ਗਈ ਅਤੇ ਬਰੋਟੀਵਾਲਾ ਥਾਣੇ ’ਚ ਗੁੰਮਸ਼ੁਦਗੀ ਦੀ ਰਿਪੋਰਟ ਦਰਜ ਕਰਵਾਈ ਗਈ।

4 ਸਾਲਾ ਬੱਚੇ ਦਾ ਗਲਾ ਘੁੱਟ ਕੇ ਕੀਤਾ ਕਤਲ, ਲਾਸ਼ ਬੋਰੀ 'ਚ ਬੰਦ ਕਰਕੇ ਕਮਰੇ 'ਚ ਲੁਕਾ ਕੇ ਰੱਖੀ

Read More : ਅਮਰੀਕਾ ‘ਚ ਨਸਲਕੁਸ਼ੀ ਦਾ ਸ਼ਿਕਾਰ ਹੁੰਦਾ ਹਰ ਦੂਜਾ ਭਾਰਤੀ, ਸੋਧ ‘ਚ ਹੋਏ ਕਈ ਹੋਰ…

ਪੁਲਸ ਨੇ ਪੁੱਛਗਿੱਛ ਦੌਰਾਨ ਉਨ੍ਹਾਂ ਲੋਕਾਂ ਨੂੰ ਹਿਰਾਸਤ ’ਚ ਲਿਆ, ਜਿਨ੍ਹਾਂ ਲੋਕਾਂ ਨੂੰ ਉਸ ਨਾਲ ਵੇਖਿਆ ਗਿਆ ਸੀ। ਇਸ ਦੌਰਾਨ ਹਿਰਾਸਤ ’ਚ ਲਏ ਗਏ ਇਕ ਨੌਜਵਾਨ ਬਰੇਲੀ ਦੇ ਅੰਬਲਾ ਤਹਿਸੀਲ ਵਾਸੀ ਹੁਕਮ ਸਿੰਘ ਨੇ ਦੱਸਿਆ ਕਿ ਬੱਚੇ ਦੀ ਲਾਸ਼ ਉਸ ਦੇ ਕਮਰੇ ’ਚ ਹੈ।ਪੁਲਸ ਨੂੰ ਸ਼ੱਕ ਹੈ ਕਿ ਬੱਚੇ ਨੂੰ ਮਾਰਨ ਤੋਂ ਪਹਿਲਾਂ ਇਸ ਦੇ ਨਾਲ ਗਲਤ ਕੰਮ ਵੀ ਕੀਤਾ ਗਿਆ ਹੈ। ਇਸੇ ਕਰਕੇ ਪੁਲਸ ਨੇ ਬੱਚੇ ਦੀ ਲਾਸ਼ ਨੂੰ ਪੋਸਟਮਾਰਟਮ ਲਈ ਆਈ. ਜੀ. ਐੱਮ. ਸੀ. ਸ਼ਿਮਲਾ ਭੇਜ ਦਿੱਤਾ ਹੈ। ਪੋਸਟਮਾਰਟਮ ਰਿਪੋਰਟ ਆਉਣ ਦੇ ਬਾਅਦ ਹੀ ਪੁਲਸ ਨੇ ਇਸ ਮਾਮਲੇ ’ਚ ਪੋਸਕੋ ਐਕਟ ਵੀ ਲਗਾ ਸਕਦੀ ਹੈ। ਡੀ. ਐੱਸ. ਪੀ. ਨਵਦੀਪ ਸਿੰਘ ਨੇ ਮਾਮਲੇ ਦੀ ਪੁਸ਼ਟੀ ਕਰਦੇ ਹੋਏ ਦੱਸਿਆ ਕਿ ਪੁਲਸ ਨੇ ਇਸ ਮਾਮਲੇ ’ਚ ਇਕ ਨੌਜਵਾਨ ਨੂੰ ਗਿ੍ਰਫ਼ਤਾਰ ਕਰ ਲਿਆ ਹੈ ਜਦਕਿ ਬਾਕੀ ਹੋਰ ਦੋਸ਼ੀਆਂ ਨੂੰ ਜਲਦੀ ਹੀ ਫੜ ਲਿਆ ਜਾਵੇਗਾ।

Related Post