5 ਸਾਲ ਦੀ ਬੱਚੀ ਨਾਲ ਚਾਚੇ ਨੇ ਕੀਤਾ ਕੁਕਰਮ , ਗਲਾ ਘੁੱਟ ਕੇ ਜੰਗਲ ਵਿੱਚ ਸੁੱਟਿਆ , ਦੋਸ਼ੀ ਗ੍ਰਿਫ਼ਤਾਰ

By  Joshi August 18th 2018 11:19 AM

ਮੱਧ ਪ੍ਰਦੇਸ਼ ਦੇ ਨਿਆਪੁਰਾ ਪਿੰਡ ਵਿੱਚ ੨੪ ਸਾਲ ਦੇ ਨੌਜਵਾਨ ਵੱਲੋਂ ਇੱਕ ਪੰਜ ਸਾਲ ਦੀ ਬੱਚੀ ਨਾਲ ਕੁਕਰਮ ਕਰਨ ਮਗਰੋਂ ਗਲਾ ਘੁੱਟ ਕੇ ਹੱਤਿਆ ਕਰ ਦਿੱਤੀ ਗਈ। ਦੋਸ਼ੀ ਨੇ ਕਤਲ ਕਰਨ ਉਪਰੰਤ ਬੱਚੀ ਨੂੰ ਜੰਗਲ ਵਿੱਚ ਸੁੱਟ ਦਿੱਤਾ। ਜਾਣਕਾਰੀ ਮੁਤਾਬਕ ਉਕਤ ਦੋਸ਼ੀ ਜਿਤੇਂਦਰ ਨੇ ਬੱਚੀ ਨੂੰ ਚਾਕਲੇਟ ਅਤੇ ਬਿਸਕੁੱਟ ਲੈ ਕੇ ਦਿੱਤੇ ਅਤੇ ਫਿਰ ਸ਼ਰਾਬ ਦੇ ਨਸ਼ੇ ਵਿੱਚ ਉਸਨੇ ਬੱਚੀ ਨਾਲ ਇਹ ਸ਼ਰਮਨਾਕ ਕੰਮ ਕੀਤਾ। ਬੱਚੀ ਦੇ ਪਿਤਾ ਦੇ ਦੱਸੇ ਅਨੁਸਾਰ ਉਨ੍ਹਾਂ ਬੱਚੀ ਦੀ ੧੩ ਅਗਸਤ ਨੂੰ ਅਚਾਨਕ ਗਾਇਬ ਹੋ ਗਈ ,ਉਸਦੀ ਗੁੰਮਸ਼ੁਦਗੀ ਦੀ ਰਿਪੋਰਟ ਥਾਣੇ ਵਿੱਚ ਦਰਜ ਕਰਵਾਈ ਗਈ ਸੀ। ਦਰਅਸਲ ਜਦੋਂ ਬੱਚੀ ਨੂੰ ਉਹ ਲੈ ਕੇ ਜਾ ਰਿਹਾ ਸੀ ਤਾਂ ਕੁਝ ਲੋਕਾਂ ਨੇ ਉਸਨੂੰ ਦੇਖ ਲਿਆ । ਸ਼ੱਕ ਦੇ ਆਧਾਰ ਤੇ ਪੁਲਿਸ ਵਾਲੋਂ ਦੋਸ਼ੀ ਦੀ ਪੁੱਛਗਿੱਛ ਕੀਤੀ ਗਈ ਤਾਂ ਉਸਨੇ ਆਪਣਾ ਜ਼ੁਰਮ ਕਬੂਲ ਕਰ ਲਿਆ । ਪੁਲਿਸ ਨੇ ਦੋਸ਼ੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ, ਜਲਦ ਹੀ ਉਸਤੇ ਚਾਰਜੀਟ ਜਾਰੀ ਕਰ ਕੋਰਟ 'ਚ ਦਾਖਿਲ ਕੀਤੀ ਜਾਏਗੀ। ਦੱਸਣਯੋਗ ਹੈ ਕਿ ੨੪ ਸਾਲਾ ਜਿਤੇਂਦਰ ਨਾਮਕ ਦੋਸ਼ੀ ਤੇ ਪਾਕਸੋ ਐਕਟ ਅਧੀਨ ਕਾਰਵਾਈ ਕੀਤੀ ਜਾ ਸਕਦੀ ਹੈ।

Related Post