Sat, Jun 14, 2025
Whatsapp

Manali: ਪ੍ਰੇਮੀ ਦੀ ਖੌਫਨਾਕ ਖੂਨੀ ਖੇਡ, ਪਹਿਲਾਂ ਕੀਤਾ ਕਤਲ, ਫਿਰ ਬੈਗ 'ਚ ਪੈਕ ਕਰ ਲਈ ਪ੍ਰੇਮਿਕਾ ਦੀ ਲਾਸ਼...ਜਾਣੋ ਕਿਵੇਂ ਖੁੱਲ੍ਹਿਆ ਭੇਤ

ਮ੍ਰਿਤਕ ਲੜਕੀ ਦਾ ਨਾਮ ਸ਼ੀਤਲ ਕੌਸ਼ਲ ਹੈ, ਜਿਸ ਦੀ ਉਮਰ 26 ਸਾਲ ਸੀ ਅਤੇ ਉਹ ਮੂਲ ਰੂਪ ਵਿੱਚ ਭੋਪਾਲ, ਮੱਧ ਪ੍ਰਦੇਸ਼ ਦੀ ਰਹਿਣ ਵਾਲੀ ਸੀ। ਵਾਰਦਾਤ ਨੂੰ ਅੰਜਾਮ ਦੇਣ ਵਾਲੇ ਮੁਲਜ਼ਮ ਨੌਜਵਾਨ ਦਾ ਨਾਂ ਵਿਨੋਦ ਠਾਕੁਰ ਹੈ, ਜੋ ਪਲਵਲ ਹਰਿਆਣਾ ਦਾ ਰਹਿਣ ਵਾਲਾ ਹੈ। ਦੱਸਿਆ ਜਾ ਰਿਹਾ ਹੈ ਕਿ ਦੋਵੇਂ ਪ੍ਰੇਮੀ-ਪ੍ਰੇਮਿਕਾ ਸਨ।

Reported by:  PTC News Desk  Edited by:  KRISHAN KUMAR SHARMA -- May 17th 2024 01:56 PM -- Updated: May 17th 2024 01:58 PM
Manali: ਪ੍ਰੇਮੀ ਦੀ ਖੌਫਨਾਕ ਖੂਨੀ ਖੇਡ, ਪਹਿਲਾਂ ਕੀਤਾ ਕਤਲ, ਫਿਰ ਬੈਗ 'ਚ ਪੈਕ ਕਰ ਲਈ ਪ੍ਰੇਮਿਕਾ ਦੀ ਲਾਸ਼...ਜਾਣੋ ਕਿਵੇਂ ਖੁੱਲ੍ਹਿਆ ਭੇਤ

Manali: ਪ੍ਰੇਮੀ ਦੀ ਖੌਫਨਾਕ ਖੂਨੀ ਖੇਡ, ਪਹਿਲਾਂ ਕੀਤਾ ਕਤਲ, ਫਿਰ ਬੈਗ 'ਚ ਪੈਕ ਕਰ ਲਈ ਪ੍ਰੇਮਿਕਾ ਦੀ ਲਾਸ਼...ਜਾਣੋ ਕਿਵੇਂ ਖੁੱਲ੍ਹਿਆ ਭੇਤ

Haryana Boy Killed his Girlfriend in Himachal Manali: ਸੈਰ-ਸਪਾਟੇ ਲਈ ਜਾਣੇ ਜਾਂਦੇ ਹਿਮਾਚਲ ਪ੍ਰਦੇਸ਼ ਦੇ ਕੁੱਲੂ ਮਨਾਲੀ 'ਚ ਇੱਕ ਰੌਂਗਟੇ ਖੜੇ ਕਰ ਦੇਣ ਵਾਲੀ ਵਾਰਦਾਤ ਵਾਪਰੀ ਹੈ। ਇਥੇ ਹਰਿਆਣਾ ਦੇ ਇੱਕ ਨੌਜਵਾਨ ਨੇ ਆਪਣੀ ਪ੍ਰੇਮਿਕਾ ਦਾ ਬੇਰਹਿਮੀ ਨਾਲ ਕਤਲ ਕਰ ਕਰ ਦਿੱਤਾ। ਪਰ ਗੱਲ ਇਥੇ ਹੀ ਖਤਮ ਨਹੀਂ ਹੋਈ, ਕਤਲ ਤੋਂ ਬਾਅਦ ਨੌਜਵਾਨ ਨੇ ਲੜਕੀ ਦੀ ਲਾਸ਼ ਨੂੰ ਬੈਗ 'ਚ ਪਾ ਕੇ ਉਸ ਨੂੰ ਨਿਪਟਾਉਣ ਲਈ ਵੀ ਪੂਰੀ ਯੋਜਨਾ ਬਣਾ ਲਈ ਸੀ। ਪਰ ਹੋਟਲ ਹੋਟਲ ਸਟਾਫ਼ ਨੂੰ ਜਦੋਂ ਸ਼ੱਕ ਹੋਇਆ ਤਾਂ ਸਾਰਾ ਭੇਤ ਖੁੱਲ੍ਹ ਗਿਆ। ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਨੇ ਲੜਕੀ ਦੀ ਲਾਸ਼ ਨੂੰ ਆਪਣੇ ਕਬਜ਼ੇ 'ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਮੁਲਜ਼ਮ ਵਿਨੋਦ ਨੂੰ ਵੀ ਗ੍ਰਿਫਤਾਰ ਕਰ ਲਿਆ ਹੈ। ਲੜਕੀ ਦੇ ਕਤਲ ਦੇ ਕਾਰਨਾਂ ਦਾ ਪਤਾ ਲਗਾਉਣ ਲਈ ਪੁਲਿਸ ਬਾਰੀਕੀ ਨਾਲ ਜਾਂਚ ਕਰ ਰਹੀ ਹੈ।

ਮੌਕੇ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਮ੍ਰਿਤਕ ਲੜਕੀ ਦਾ ਨਾਮ ਸ਼ੀਤਲ ਕੌਸ਼ਲ ਹੈ, ਜਿਸ ਦੀ ਉਮਰ 26 ਸਾਲ ਸੀ ਅਤੇ ਉਹ ਮੂਲ ਰੂਪ ਵਿੱਚ ਭੋਪਾਲ, ਮੱਧ ਪ੍ਰਦੇਸ਼ ਦੀ ਰਹਿਣ ਵਾਲੀ ਸੀ। ਵਾਰਦਾਤ ਨੂੰ ਅੰਜਾਮ ਦੇਣ ਵਾਲੇ ਮੁਲਜ਼ਮ ਨੌਜਵਾਨ ਦਾ ਨਾਂ ਵਿਨੋਦ ਠਾਕੁਰ ਹੈ, ਜੋ ਪਲਵਲ ਹਰਿਆਣਾ ਦਾ ਰਹਿਣ ਵਾਲਾ ਹੈ। ਦੱਸਿਆ ਜਾ ਰਿਹਾ ਹੈ ਕਿ ਦੋਵੇਂ ਪ੍ਰੇਮੀ-ਪ੍ਰੇਮਿਕਾ ਸਨ। ਹੋਟਲ ਸਟਾਫ ਮੁਤਾਬਕ ਵਿਨੋਦ ਅਤੇ ਸ਼ੀਤਲ 13 ਮਈ ਨੂੰ ਮਨਾਲੀ ਪਹੁੰਚੇ ਸਨ। ਇੱਥੇ ਦੋਵੇਂ ਹੋਟਲ ਵਿੱਚ ਰੁਕੇ ਅਤੇ ਦੋ ਦਿਨ ਤੱਕ ਘੁੰਮਦੇ ਰਹੇ। ਇਸ ਤੋਂ ਬਾਅਦ 15 ਮਈ ਨੂੰ ਵਿਨੋਦ ਨੇ ਹੋਟਲ ਤੋਂ ਚੈੱਕ ਆਊਟ ਕੀਤਾ ਪਰ ਜਦੋਂ ਵਿਨੋਦ ਨੇ ਆਪਣਾ ਸਾਮਾਨ ਪੈਕ ਕੀਤਾ ਤਾਂ ਉਸ ਨੇ ਲੜਕੀ ਦੀ ਲਾਸ਼ ਵੀ ਆਪਣੇ ਇਕ ਬੈਗ 'ਚ ਪੈਕ ਕਰ ਲਈ। ਇਸ ਦੌਰਾਨ ਵਿਨੋਦ ਨੇ ਵੋਲਵੋ ਬੱਸ ਸਟੈਂਡ ਜਾਣ ਲਈ ਟੈਕਸੀ ਮੰਗਵਾਈ। ਸਾਮਾਨ ਨੂੰ ਟੈਕਸੀ ਵਿੱਚ ਰੱਖਦਿਆਂ ਉਸ ਨੇ ਹੋਟਲ ਦੇ ਸਟਾਫ ਤੋਂ ਮਦਦ ਮੰਗੀ ਤਾਂ ਸਟਾਫ ਮੈਂਬਰਾਂ ਨੂੰ ਵਿਨੋਦ ਦਾ ਬੈਗ ਕਾਫੀ ਭਾਰਾ ਲੱਗਿਆ ਤਾਂ ਉਨ੍ਹਾਂ ਨੂੰ ਉਸ ’ਤੇ ਸ਼ੱਕ ਹੋਇਆ ਤਾ ਉਨ੍ਹਾਂ ਨੇ ਪੁਲਿਸ ਨੂੰ ਸੂਚਿਤ ਕੀਤਾ। ਜਦੋਂ ਪੁਲਿਸ ਨੇ ਆ ਕੇ ਉਸਦੇ ਸਮਾਨ ਦੀ ਤਲਾਸ਼ੀ ਲਈ ਤਾਂ ਉਸਦੇ ਬੈਗ ਵਿੱਚੋਂ ਇੱਕ ਲਾਸ਼ ਬਰਾਮਦ ਹੋਈ, ਜੋ ਕਿ ਸ਼ੀਤਲ ਦਾ ਸੀ, ਜੋ ਇਸ ਹੋਟਲ 'ਚ ਉਸਦੇ ਨਾਲ ਰਹਿ ਰਹੀ ਸੀ।


ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਕੁੱਲੂ ਦੇ ਐਸਪੀ ਡਾ. ਕਾਰਤੀਕੇਯਨ ਗੋਕੁਲ ਚੰਦਰਨ ਨੇ ਦੱਸਿਆ ਕਿ ਹੋਟਲ ਸਟਾਫ਼ ਨੇ ਪੁਲਿਸ ਨੂੰ ਸੂਚਨਾ ਦਿੱਤੀ ਕਿ ਇੱਕ ਨੌਜਵਾਨ ਹੋਟਲ ਛੱਡ ਕੇ ਜਾ ਰਿਹਾ ਹੈ। ਉਸ ਕੋਲ ਇੱਕ ਬੈਗ ਹੈ ਜੋ ਆਮ ਨਾਲੋਂ ਬਹੁਤ ਜ਼ਿਆਦਾ ਭਾਰਾ ਹੈ। ਇਸ ਸੂਚਨਾ ਤੋਂ ਬਾਅਦ ਪੁਲਿਸ ਮੌਕੇ 'ਤੇ ਪਹੁੰਚ ਗਈ। ਮੁਲਜ਼ਮ ਨੇ ਉਸ ਸਮੇਂ ਬੈਗ ਟੈਕਸੀ ਵਿੱਚ ਰੱਖਿਆ ਹੋਇਆ ਸੀ ਅਤੇ ਉਹ ਖੁਦ ਉਥੋਂ ਫਰਾਰ ਹੋ ਗਿਆ। ਹੋਟਲ ਸਟਾਫ ਨੂੰ ਉਸ ਦੀਆਂ ਗਤੀਵਿਧੀਆਂ 'ਤੇ ਸ਼ੱਕ ਹੋ ਗਿਆ, ਜਿਸ ਕਾਰਨ ਉਹ ਬੈਗ ਪਿੱਛੇ ਛੱਡ ਕੇ ਭੱਜ ਗਿਆ। ਜਦੋਂ ਪੁਲਿਸ ਨੇ ਬੈਗ ਦੀ ਤਲਾਸ਼ੀ ਲਈ ਤਾਂ ਉਸ 'ਚ ਕੁੜੀ ਦੀ ਲਾਸ਼ ਮਿਲੀ।

ਐਸਪੀ ਨੇ ਕਿਹਾ ਕਿ ਕੁੜੀ ਦਾ ਕਤਲ ਕਿਵੇਂ ਹੋਇਆ ਇਸ ਦੀ ਜਾਣਕਾਰੀ ਪੋਸਟਮਾਰਟਮ ਦੀ ਰਿਪੋਰਟ ਆਉਣ ਤੋਂ ਬਾਅਦ ਮਿਲੇਗੀ। ਮੁਲਜ਼ਮ ਮੌਕੇ ਤੋਂ ਫਰਾਰ ਹੋ ਗਿਆ ਸੀ ਪਰ ਉਸ ਨੂੰ ਕਾਬੂ ਕਰ ਲਿਆ ਗਿਆ ਹੈ। ਹੋਟਲ ਦੀ ਜਾਂਚ ਕਰਨ 'ਤੇ ਪਤਾ ਲੱਗਾ ਕਿ ਇਨ੍ਹਾਂ ਰਜਿਸਟਰ 'ਚ ਐਂਟਰੀ ਵੀ ਠੀਕ ਤਰ੍ਹਾਂ ਦਰਜ ਨਹੀਂ ਸੀ। ਹੋਟਲ ਦਾ ਸੀਸੀਟੀਵੀ ਵੀ ਕੰਮ ਨਹੀਂ ਕਰ ਰਿਹਾ ਸੀ। ਕਿਸੇ ਵੀ ਸਟਾਫ਼ ਮੈਂਬਰ ਨੇ ਦੋਵਾਂ ਵਿਚਕਾਰ ਲੜਾਈ ਦੀ ਕੋਈ ਆਵਾਜ਼ ਨਹੀਂ ਸੁਣੀ। ਹੁਣ ਮੁਲਜ਼ਮ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ।

- PTC NEWS

Top News view more...

Latest News view more...

PTC NETWORK