ਲੁਧਿਆਣਾ: 50 ਸਾਲ ਦੀ ਉਮਰ 'ਚ ਬੇਔਲਾਦ ਜੋੜੇ ਦੀ ਕੁੱਖ ਮੁੜ ਹੋਈ ਹਰੀ

By  Joshi April 11th 2018 04:15 PM -- Updated: April 11th 2018 04:19 PM

ਲੁਧਿਆਣਾ: 50 ਸਾਲ ਦੀ ਉਮਰ 'ਚ ਬੇਔਲਾਦ ਜੋੜੇ ਦੀ ਕੁੱਖ ਮੁੜ ਹੋਈ ਹਰੀ

ਦੋ ਜਵਾਨ ਬੇਟਿਆਂ ਦੀ ਮੌਤ ਤੋਂ ਬਾਅਦ ਹੋਏ ਬੇਔਲਾਦ ਜੋੜੇ ਨੂੰ 8 ਸਾਲ ਬਾਅਦ ਜੁੜਵਾ ਬੱਚਿਆਂ ਦੀ ਦਾਤ ਕੁਦਰਤ ਵੱਲੋਂ ਬਖਸ਼ੇ ਜਾਣ 'ਤੇ ਪਰਿਵਾਰ 'ਚ ਖੁਸ਼ੀਆਂ ਦਾ ਮਾਹੌਲ ਹੋਣਾ ਸੁਭਾਵਿਕ ਹੈ।

ਇਹ ਮਾਮਲਾ ਹੈ ਲੁਧਿਆਣਾ ਦੇ ਸੰਤੀ ਸ਼ਹਿਰ ਦਾ, ਜਿੱਥੇ 50 ਸਾਲ ਸੀ ਸੁਖਵਿੰਦਰ ਕੌਰ ਅਤੇ ਉਹਨਾਂ ਦੇ ਪਤੀ ਮਹਿੰਦਰ ਸਿੰਘ (65) ਨੇ ਕੁਝ ਸਾਲ ਪਹਿਲਾਂ ਆਪਣੇ ਦੋ ਜਵਾਨ ਪੁੱਤਰਾਂ ਨੂੰ ਇੱਕ ਹਾਦਸੇ 'ਚ ਗਵਾ ਦਿੱਤਾ ਸੀ।

ਪਰ ਕੁਦਰਤ 'ਤੇ ਭਰੋਸਾ ਰੱਖੀ ਬੈਠਾ ਇਹ ਜੋੜਾ ਇਸੇ ਉਮੀਦ 'ਚ ਸੀ ਕਿ ਕਦੀ ਨਾ ਕਦੀ ਉਹਨਾਂ ਦੇ ਗਵਾਚੇ ਲਾਲ ਜ਼ਰੂਰ ਮੁੜ ਆਉਣਗੇ ਅਤੇ ਕੁਦਰਤ ਨੇ ਵੀ ਉਹਨਾਂ ਦੀ ਉਮੀਦ ਟੁੱਟਣ ਨਹੀਂ ਦਿੱਤੀ।

ਸੁਖਵਿੰਦਰ ਕੌਰ ਦੀ ਕੁੱਖ ਤੋਂ 50 ਸਾਲ ਦੀ ਉਮਰ 'ਚ ਇੱਕ ਵਾਰ ਫਿਰ ਜੌੜੀਆਂ ਧੀਆਂ ਨੇ ਜਨਮ ਲਿਆ ਹੈ।

ਪੋਤਰੇ ਪੋਤਰੀਆਂ ਖਿਡਾਉਣ ਦੀ ਉਮਰ 'ਚ ਆਪਣੀਆਂ ਧੀਆਂ ਨੂੰ ਗੋਦੀ 'ਚ ਚੁੱਕੀ ਬੈਠੀ ਇਸ ਮਾਂ ਨੂੰ ਇਸ ਗੱਲ ਦੀ ਹੀ ਤਸੱਲੀ ਬਹੁਤ ਹੁੰਦੀ ਹੈ ਕਿ ਵਿਛੜੀਆ ਰੂਹਾਂ ਕਿਸੇ ਨਾ ਕਿਸੇ ਰੂਪ 'ਚ ਉਹਨਾਂ ਦੇ ਕੋਲ ਜ਼ਰੂਰ ਆਣ ਪਹੁੰਚੀਆਂ ਹਨ।

ਲੁਧਿਆਣਾ: 50 ਸਾਲ ਦੀ ਉਮਰ 'ਚ ਬੇਔਲਾਦ ਜੋੜੇ ਦੀ ਕੁੱਖ ਮੁੜ ਹੋਈ ਹਰੀਦਰਅਸਲ, ਕੁਝ ਸਾਲ ਪਹਿਲਾਂ 30 ਅਗਸਤ 2010 ਨੂੰ ਸੁਖਵਿੰਦਰ ਕੌਰ ਅਤੇ ਮਹਿੰਦਰ ਸਿੰਘ ਦਾ ਇੱਕ ਮੁੰਡਾ 23 ਸਾਲ ਦਾ ਗੁਰਦੀਪ ਸਿੰਘ ਘਰ ਦੀ ਛੱਤ 'ਤੇ ਕਰੰਟ ਲੱਗਣ ਕਾਰਨ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਗਿਆ ਸੀ ਜਦਕਿ ਉਹਨਾਂ ਦਾ ਦੂਸਰਾ ਪੁੱਤਰ 21 ਸਾਲ ਦਾ ਸਤਨਾਮ ਸਿੰਘ ਜਦੋਂ ਆਪਣੇ ਭਰਾ ਨੂੰ ਬਚਾਉਣ ਲਈ ਭੱਜਿਆ ਤਾਂ ਆਪਣੇ ਵੀਰ ਨੂੰ ਕਰੰਟ ਲੱਗਿਆ ਦੇਖ ਕੇ ਉਸਦੀ ਹਾਰਟ ਅਟੈਕ ਨਾਲ ਮੌਤ ਹੋ ਗਈ ਸੀ, ਜਿਸ ਤੋਂ ਬਾਅਦ ਮਾਂ-ਬਾਪ 'ਤੇ ਦੁੱਖਾਂ ਦਾ ਪਹਾੜ ਟੁੱਟ ਪਿਆ ਸੀ।

ਲੁਧਿਆਣਾ: 50 ਸਾਲ ਦੀ ਉਮਰ 'ਚ ਬੇਔਲਾਦ ਜੋੜੇ ਦੀ ਕੁੱਖ ਮੁੜ ਹੋਈ ਹਰੀਇਸ ਤੋਂ ਬਾਅਦ ਉਹਨਾਂ ਨੂੰ ਕਿਸੇ ਨੇ ਆਈ.ਵੀ.ਐਫ ਤਕਨੀਕ ਦਾ ਸਹਾਰਾ ਲੈਣ ਦੀ ਸਲਾਹ ਦਿੱਤੀ, ਜਿਸ ਤੋਂ ਬਾਅਦ ਉਹਨਾਂ ਦੇ ਘਰ ਪੈਦਾ ਹੋਈਆਂ ਇਹ ਧੀਆਂ ਇੰਝ ਲੱਗਦੀਆਂ ਹਨ ਜਿਵੇਂ ਉਹਨਾਂ ਦੇ ਵਿਛੜੇ ਪੁੱਤ ਮੁੜ ਆਏ ਹੋਣ।

—PTC News

Related Post