Fri, May 3, 2024
Whatsapp

ਅੰਮ੍ਰਿਤਸਰ ਦੇ ਰਿਕਸ਼ਾ ਚਾਲਕ ਦੇ ਬੇਟੇ ਦੀ ਇਹ ਕਹਾਣੀ ਪੜ੍ਹ ਕੇ ਤੁਸੀਂ ਵੀ ਕਹਿ ਉਠੋਗੇ ਸ਼ਾਬਾਸ਼!

Written by  Joshi -- September 08th 2017 02:50 PM
ਅੰਮ੍ਰਿਤਸਰ ਦੇ ਰਿਕਸ਼ਾ ਚਾਲਕ ਦੇ ਬੇਟੇ ਦੀ ਇਹ ਕਹਾਣੀ ਪੜ੍ਹ ਕੇ ਤੁਸੀਂ ਵੀ ਕਹਿ ਉਠੋਗੇ ਸ਼ਾਬਾਸ਼!

ਅੰਮ੍ਰਿਤਸਰ ਦੇ ਰਿਕਸ਼ਾ ਚਾਲਕ ਦੇ ਬੇਟੇ ਦੀ ਇਹ ਕਹਾਣੀ ਪੜ੍ਹ ਕੇ ਤੁਸੀਂ ਵੀ ਕਹਿ ਉਠੋਗੇ ਸ਼ਾਬਾਸ਼!

ਅੰਮ੍ਰਿਤਸਰ ਦੇ ਰਿਕਸ਼ਾ ਚਾਲਕ ਦੇ ਬੇਟੇ ਦੀ ਇਹ ਕਹਾਣੀ ਪੜ੍ਹ ਕੇ ਤੁਸੀਂ ਵੀ ਕਹਿ ਉਠੋਗੇ ਸ਼ਾਬਾਸ਼! Boy from Amritsar, a waiter educates 170 children free of cost ਤੁਸੀਂ ਕੀ ਕਰੋਗੇ ਜੇ 23 ਸਾਲ ਦੀ ਉਮਰ ਵਿਚ ਤੁਹਾਡੀਆਂ ਜੇਬਾਂ ਖਾਲੀ ਹਨ, ਅਤੇ ਤੁਹਾਡੇ ਪਿਤਾ ਇੱਕ ਰਿਕਸ਼ਾ ਚਾਲਕ ਹਨ? ਤੁਹਾਡੇ ਟੀਚੇ ਕਿਹੋ ਜਿਹੇ ਹੋਣਗੇ, ਸੰਭਵ ਤੌਰ 'ਤੇ ਤੁਸੀਂ ਇੱਕ ਘਰ ਦੀ ਤਲਾਸ਼ ਕਰੋਗੇ, ਜਾਂ ਫਿਰ ਪੇਟ ਭਰ ਖਾਣਾ ਹੀ ਤੁਹਾਡਾ ਅਸਲ ਮਕਸਦ ਹੋਵੇਗਾ। ਪਰ ਅੰਮ੍ਰਿਤਸਰ ਦੇ ਮਿਥੁਨ ਦਾ ਸੋਨਾ ਕੁਝ ਹੋਰ ਹੀ ਹੈ। ਉਹ ਆਮ ਲੋਕਾਂ ਵਾਂਗ ਆਪਣੀਆਂ ਲੋੜ੍ਹਾਂ ਪੂਰਤੀ 'ਚ ਧਿਆਨ ਨਹੀਂ ਦਿੱਤਾ, ਸਗੋਂ ਉਸਨੇ ਬੀੜਾ ਚੁੱਕਿਆ ਹੈ, ਲੋੜਵੰਦ ਬੱਚਿਆਂ ਨੂੰ ਪੜ੍ਹਾਉਣ ਦਾ। Boy from Amritsar, a waiter, educates 170 children free of costਨੌ ਸਾਲ ਪਹਿਲਾਂ, ਉਸਦੀ ਆਪਣੀ ਜੇਬ ਵਿਚ ਕੋਈ ਪੈਸਾ ਨਹੀਂ ਸੀ, ਪਰ ਉਹ ਪ੍ਰਾਇਮਰੀ ਕਲਾਸਾਂ ਲਈ ਪੁਰਾਣੀਆਂ ਕਿਤਾਬਾਂ ਨੂੰ ਇੱਕਠੀਆਂ ਕਰ ਕੇ  ਆਪਣੇ ਪਿੰਡ ਨੰਗਲੀ ਦੇ ਨੇੜੇ ਖਾਲੀ ਥਾਂ 'ਤੇ ਬੱਚਿਆਂ ਨੂੰ ਪੜ੍ਹਾਉਣ ਲੱਗ ਗਿਆ ਸੀ। ਹੌਲੀ ਹੌਲੀ ਕਦਮ ਅੱਗੇ ਪੁੱਟਦਿਆਂ ਉਸਨੇ ਅਖੀਰ ਵਿੱਚ ਇੱਕ ਸਕੂਲ ਚਲਾਉਣਾ ਸ਼ੁਰੂ ਕੀਤਾ, ਜਿਸਦਾ ਨਾਮ ਉਸਨੇ ਰੱਖਿਆ- "ਐਮ-ਰੀਅਲ" ਭਾਵ "ਪੇਂਡੂ ਖੇਤਰਾਂ 'ਚ ਸਿੱਖਿਆ ਅਤੇ ਸਿਖਲਾਈ ਦੇ ਤਰੀਕੇ" ਉਸਦਾ ਇਹ ਸਕੂਲ ਹੁਣ ਦੋ ਮੰਜ਼ਿਲੀ ਇਮਾਰਤਾਂ 'ਚ ਤਬਦੀਲ ਹੋ ਚੁੱਕਾ ਹੈ, ਜੋ ਕਿ ਖੁਸ ਉਸਦੀ ਮਿਹਨਤ ਦਾ ਨਤੀਜਾ ਹੈ। ਫਿਰ ਉਸਨੂੰ ਆਪਣੇ ਸਕੂਲ ਨੂੰ ਚਲਾਉਣ ਲਈ ਦਲਾਈ ਲਾਮਾ ਦੇ ਇੱਕ ਅਨੁਯਾਈ ਡਾ. ਅਰਨੇਸਟ ਐਲਬਰਟ ਤੋਂ ਵਿੱਤੀ ਸਹਾਇਤਾ ਵੀ ਮਿਲਦੀ ਰਹੀ।  Boy from Amritsar, a waiter, educates 170 children free of costਉਸਨੇ ਵਿਆਹ ਦੀਆਂ ਪਾਰਟੀਆਂ 'ਤੇ ਇਕ ਵੇਟਰ ਦੇ ਰੂਪ' ਚ ਕੰਮ ਕਰਨਾ ਸ਼ੁਰੂ ਕੀਤਾ ਅਤੇ ਖਾਣੇ ਅਤੇ ਚਾਹ ਵੇਚਣ ਦਾ ਕੰਮ ਵੀ ਕੀਤਾ।  ਹੁਣ, ਉਹ ਅੰਮ੍ਰਿਤਸਰ ਰੇਲਵੇ ਸਟੇਸ਼ਨ 'ਤੇ ਇਕ ਕਿਓਸਕ ਚਲਾਉਂਦਾ ਹੈ। ਅੱਜ ਉਹ ਦੋ ਸ਼ਿਫਟਾਂ ਵਿਚ ਹਰ ਰੋਜ਼ ੧੭੦ ਵਿਦਿਆਰਥੀਆਂ ਨੂੰ ਪੜ੍ਹਾਉਂਦਾ ਹੈ। ਬੱਚਿਆਂ ਨੂੰ ਹੋਰ ਵਿਸ਼ਿਆਂ ਤੋਂ ਇਲਾਵਾ ਅੰਗਰੇਜ਼ੀ ਭਾਸ਼ਾ ਦੀ ਬੁਨਿਆਦੀ ਸਿਖਲਾਈ ਦਿੱਤੀ ਜਾਂਦੀ ਹੈ। ਉਸ ਦੇ ਤਿੰਨ ਵਿਦਿਆਰਥੀ ਹੁਣ ਹਾਈ ਸਕੂਲ ਤੱਕ ਪਹੁੰਚ ਚੁੱਕੇ ਹਨ, ਅਤੇ ਉਹ ਇਸ ਗੱਲ ਨੂੰ ਬਹੁਤ ਮਾਣ ਅਤੇ ਖੁਸ਼ੀ ਨਾਲ ਦੱਸਦਾ ਹੈ। "ਮੇਰਾ ਮੁੱਖ ਮਕਸਦ ਉਹਨਾਂ ਨੂੰ ਅੰਗਰੇਜ਼ੀ ਭਾਸ਼ਾ 'ਚ ਮੁਹਾਰਤ ਹਾਸਲ ਕਰਵਾਉਣਾ ਹੈ ਤਾਂ ਜੋ ਉਹ ਪ੍ਰਾਇਮਰੀ ਸਿੱਖਿਆ ਤੋਂ ਬਾਅਦ ਸਿੱਖਿਆ ਦੇ ਪੱਖ ਤੋਂ ਅਧੂਰਾ ਨਾ ਮਹਿਸੂਸ ਕਰਨ। ਮੈਂ ਦੋ ਜਾਂ ਤਿੰਨ ਅੰਗਰੇਜ਼ੀ ਮਾਧਿਅਮ ਦੇ ਸਕੂਲਾਂ ਦੇ ਸੰਪਰਕ ਵਿਚ ਹਾਂ ਜੋ ਆਪਣੇ ਵਿਦਿਆਰਥੀਆਂ ਨੂੰ ਇਕ ਘੱਟ ਫ਼ੀਸ ਲਈ ਕਲਾਸ -੫ ਦੇ ਬਾਅਦ ਦਾਖਲ ਕਰਨ ਨੂੰ ਤਿਆਰ ਹਨ, ਫੀਸ ਮੈਂ ਦੇ ਦਵਾਂਗਾ" ਉਸਨੇ ਕਿਹਾ। Boy from Amritsar, a waiter, educates 170 children free of costਰਾਜ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਨੇ, ਮਿਥੁਨ ਦੇ ਇਸ ਸਮਾਜਿਕ ਭਲਾਈ ਨੂੰ ਦੇਖਦੇ ਹੋਏ ਉਸਨੂੰ ਸਰਟੀਫਿਕੇਟ ਦਿੱਤਾ ਹੈ, ਪਰ ਸਰਕਾਰ ਨੇ ਅਜੇ ਉਸਨੂੰ ਵਿੱਤੀ ਸਹਾਇਤਾ ਉਪਲਬਧ ਨਹੀਂ ਕਰਵਾਈ ਹੈ। "ਸਿੱਖਿਆ ਇੱਕ ਲਗਜ਼ਰੀ ਮੰਨ੍ਹੀ ਜਾਂਦੀ ਸੀ।ਸਕੂਲੀ ਬੈਗ ਵਾਲੇ ਬੱਚਿਆਂ ਨੇ ਮੈਨੂੰ ਆਕਰਸ਼ਤ ਕੀਤਾ ਅਤੇ ਮੈਂ ਜ਼ੋਰ ਦੇ ਕੇ ਕਿਹਾ ਕਿ ਮੈਨੂੰ ਵੀ ਇਕ ਸਕੂਲ ਵਿਚ ਭੇਜਿਆ ਜਾਵੇ। ਪਰ ਮੈਂ ਆਪਣੇ ਮਾਪਿਆਂ ਨੂੰ ਜ਼ਿਆਦਾ ਬੋਝ ਨਹੀਂ ਦੇਣਾ ਚਾਹੁੰਦਾ ਸੀ। ਸੋ, ਨੌਂ ਸਾਲ ਦੀ ਉਮਰ ਤੱਕ, ਮੈਂ ਗੁਜ਼ਾਰੇ ਲਈ ਕਈ ਨੌਕਰੀਆਂ ਕੀਤੀਆਂ ਅਤੇ ਸਕੂਲ ਦੀ ਫੀਸ ਅਦਾ ਕੀਤੀ। ਅੱਜ, ਮੈਂ ਗ੍ਰੈਜੂਏਸ਼ਨ ਦੇ ਆਖ਼ਰੀ ਸਾਲ ਵਿਚ ਹਾਂ। ਮੇਰੇ ਕਾਲਜ ਦੇ ਅਧਿਕਾਰੀਆਂ ਨੇ ਮੈਨੂੰ ਕੋਈ ਫੀਸ ਦੇਣ ਤੋਂ ਛੋਟ ਦਿੱਤੀ ਹੈ," ਉਸਨੇ ਕਿਹਾ। ਪਰਮਾਤਮਾ ਇਸ ਨੇਕ ਰੂਹ ਨੂੰ ਚੜ੍ਹਦੀ ਕਲਾ ਬਖਸ਼ੇ। —PTC News


  • Tags

Top News view more...

Latest News view more...