500-500 ਦੇ ਨੋਟਾਂ ਨਾਲ ਭਰੀਆਂ ਗੱਡੀਆਂ ਨੂੰ ਦੇਖ ਕੇ ਪੁਲਿਸ ਦੇ ਉਡੇ ਹੋਸ਼, ਜਾਣੋ ਮਾਮਲਾ!  

By  Joshi December 20th 2017 05:13 PM

ਕੈਥਲ ਪੁਲਿਸ ਵੱਲੋਂ ਇੱਕ ਵੱਡੇ ਸਕੈਮ ਦਾ ਪਰਦਾਫਾਸ਼ ਕੀਤਾ ਗਿਆ ਹੈ ਜਿਸ 'ਚ ਨਕਲੀ ਨੋਟਾਂ ਦੀ ਤਸਕਰੀ ਹੁੰਦੀ ਸੀ। ਪੁਲਿਸ ਵੱਲੋਂ ਇਸ ਮਾਮਲੇ 'ਚ ਤਿੰਨ ਲੋਕਾਂ ਨੂੰ 80 ਨੋਟਾਂ ਦੀ ਗੱਡੀ ਦੇ ਨਾਲ ਹਿਰਾਸਤ 'ਚ ਲਿਆ ਗਿਆ ਹੈ। ਜਾਂਣ ਦੌਰਾਨ ਪੁਲਿਸ ਨੂੰ ਪਤਾ ਲੱਗਿਆ ਕਿ ਨੋਟਾਂ ਦੀਆਂ ਗੱਡੀਆਂ 'ਚ ਸਿਰਫ ਉਪਰ ਅਤੇ ਹੇਠਾਂ ਹੀ 500 ਰੁ: ਦੇ ਨੋਟ ਲੱਗੇ ਸਨ ਅਤੇ ਬਾਕੀ ਨੋਟਾਂ 'ਤੇ ਪਲੇਨ ਕਾਗਜ਼ ਲੱਗੇ ਹੋਏ ਸਨ। ਦੋਸ਼ੀਆਂ ਵੱਲੋਂ ਨੋਟਾਂ ਦੀ ਗੱਡੀ ਲੋਕਾਂ ਨੂੰ ਦਿੱਤੀ ਜਾਂਦੀ ਸੀ ਅਤੇ ਫਿਰ ਉਹ ਚਕਮਾ ਦੇ ਕੇ ਫਰਾਰ ਹੋ ਜਾਂਦੇ ਸਨ। 500-500 ਦੇ ਨੋਟਾਂ ਨਾਲ ਭਰੀਆਂ ਗੱਡੀਆਂ ਨੂੰ ਦੇਖ ਕੇ ਪੁਲਿਸ ਦੇ ਉਡੇ ਹੋਸ਼, ਜਾਣੋ ਮਾਮਲਾ!  ਪੁਲਿਸ ਵੱਲੋਂ ਮੰਗਲਵਾਰ ਨੂੰ ਤਿੰਨਾਂ ਦੋਸ਼ੀਆਂ ਨੂੰ ਕੋਰਟ 'ਚ ਪੇਸ਼ ਕਰ ਕੇ ਰਿਮਾਢ ਮੰਗਿਆ ਜਾਵੇਗਾ। ਇੱਥੇ ਦੱਸਣਾ ਬਣਦਾ ਹੈ ਕਿ ਆਰੋਪੀਆਂ ਮੁਤਾਬਕ ਉਹਨਾਂ ਨੇ ਇਸ ਦੀ ਪ੍ਰੇਰਣਾ ਫਿਲਮਾਂ ਤੋਂ ਲਈ ਸੀ। ਕੀ ਹੈ ਪੂਰਾ ਮਾਮਲਾ?  ਸੀਆਈਏ ਪੁਲਿਸ ਇੰਚਾਰਜ ਮੁਤਾਬਕ ਡਾਬੀ ਪਿੰਡ ਦਾ ਸੋਮੀ ਅਤੇ ਕਲਹੇੜੀ ਪਿੰਡ ਦੇ ਦੋ ਨੌਜਵਾਨ ਅਸਲੀ ਅਤੇ ਨਕਲੀ ਨੋਟ ਦੇ ਨਾਮ ਉੱਤੇ ਠੱਗੀ ਕਰਦੇ ਸਨ । 500-500 ਦੇ ਨੋਟਾਂ ਨਾਲ ਭਰੀਆਂ ਗੱਡੀਆਂ ਨੂੰ ਦੇਖ ਕੇ ਪੁਲਿਸ ਦੇ ਉਡੇ ਹੋਸ਼, ਜਾਣੋ ਮਾਮਲਾ!  ਦੋਸ਼ੀ ਪਹਿਲਾਂ ਤਾਂ ਇਹ ਕਹੰਦੇ ਸਨ ਕਿ ਉਹਨਾਂ ਕੋਲ ਅਜਿਹੇ ਨਕਲੀ ਨੋਟ ਹਨ ਜੋ ਕਿ ਕੋਈ ਨਹੀਂ ਪਹਿਚਾਣ ਸਕਦਾ, ਪਰ ਫਿਰ ਉਹ ਕੁਝ ਅਸਲੀ ਨੋਟ ਲੋਕਾਂ ਨੂੰ ਦੇ ਕੇ ਪਰਖ ਕਰਨ ਲਈ ਕਹਿੰਦੇ ਸਨ। ਨੋਟ ਅਸਲੀ ਹੋਣ ਦੀ ਵਜ੍ਹਾ ਕਾਰਨ ਚੱਲ ਜਾਂਦੇ ਸਨ। ਫਿਰ ਜਦੋਂ ਉਹਨਾਂ ਲੋਕਾਂ ਨੂੰ ਯਕੀਨ ਹੋ ਜਾਂਦਾ ਸੀ ਤਾਂ ਦੋਸ਼ੀ ਉਹਨਾਂ ਨੂੰ ਵੱਡੀ ਰਕਮ ਦੇਣ ਦਾ ਲਾਲਚ ਦਿੰਦੇ ਸਨ ਉਹ ਵੀ ਅੱਧੀ ਕੀਮਤ 'ਤੇ, ਜਿਵੇਂ ਕਿ 10 ਹਜਾਰ ਦੇ ਬਦਲੇ r ਹਜਾਰ ਰੁਪਏ। ਫਿਰ ਜਦੋਂ ਵਾਰੀ ਆਉਂਦੀ ਸੀ ਨੋਟ ਦੇਣ ਦੀ ਤਾਂ ਉਹ ਗੱਡੀਆਂ ਦੀ ਉਪਰ ਅਤੇ ਹੇਠਾਂ ਅਸਲੀ ਨੋਟ ਲਗਾ ਕੇ ਬਾਕੀ ਪਲੇਨ ਕਾਗਜ਼ ਪੀੜਤਾਂ ਨੂੰ ਸੌਂਪ ਦਿੰਦੇ ਸਨ ਅਤੇ ਫਰਾਰ ਹੋ ਜਾਂਦੇ ਸਨ। 500-500 ਦੇ ਨੋਟਾਂ ਨਾਲ ਭਰੀਆਂ ਗੱਡੀਆਂ ਨੂੰ ਦੇਖ ਕੇ ਪੁਲਿਸ ਦੇ ਉਡੇ ਹੋਸ਼, ਜਾਣੋ ਮਾਮਲਾ!  ਪੁਲਿਸ ਨੇ ਸੂਹ ਦੇ ਆਧਾਰ 'ਤੇ ਦੋਸ਼ੀਆਂ ਦਾ ਪਿੱਛਾ ਕੀਤਾ ਅਤੇ ਫਿਰ ਦੋਸ਼ੀਆਂ ਨੂੰ ਕਾਬੂ ਕਰ ਲਿਆ ਸੀ, ਜਿਹਨਾਂ ਕੋਲ ਅਜਿਹੇ ਨੋਟਾਂ ਦੀਆਂ ਕੁੱਲ 80 ਗੱਡੀਆਂ ਮਿਲੀਆਂ ਹਨ । —PTC News

Related Post