Wed, May 15, 2024
Whatsapp

Diljit Dosanjh Creates History: ਦਿਲਜੀਤ ਦੋਸਾਂਝ ਦੀ ਕੈਨੇਡਾ 'ਚ ਧੱਕ; ਤੋੜ ਦਿੱਤੇ ਸਾਰੇ ਰਿਕਾਰਡ, ਰੱਚਿਆ ਇਹ ਨਵਾਂ ਇਤਿਹਾਸ

ਦਿਲਜੀਤ ਦੋਸਾਂਝ ਕੈਨੇਡਾ ਦੇ ਬੀਸੀ ਪਲੇਸ ਸਟੇਡੀਅਮ ਵਿੱਚ ਪੇਸ਼ਕਾਰੀ ਕਰਨ ਵਾਲੇ ਪਹਿਲੇ ਪੰਜਾਬੀ ਕਲਾਕਾਰ ਬਣ ਗਏ ਹਨ। ਦਿਲਜੀਤ ਦੇ ਵੈਨਕੂਵਰ ਕੰਸਰਟ ਦੀਆਂ ਸਾਰੀਆਂ ਟਿਕਟਾਂ ਵਿਕ ਗਈਆਂ।

Written by  Aarti -- April 29th 2024 09:10 AM -- Updated: April 29th 2024 10:42 AM
Diljit Dosanjh Creates History: ਦਿਲਜੀਤ ਦੋਸਾਂਝ ਦੀ ਕੈਨੇਡਾ 'ਚ ਧੱਕ; ਤੋੜ ਦਿੱਤੇ ਸਾਰੇ ਰਿਕਾਰਡ, ਰੱਚਿਆ ਇਹ ਨਵਾਂ ਇਤਿਹਾਸ

Diljit Dosanjh Creates History: ਦਿਲਜੀਤ ਦੋਸਾਂਝ ਦੀ ਕੈਨੇਡਾ 'ਚ ਧੱਕ; ਤੋੜ ਦਿੱਤੇ ਸਾਰੇ ਰਿਕਾਰਡ, ਰੱਚਿਆ ਇਹ ਨਵਾਂ ਇਤਿਹਾਸ

Diljit Dosanjh Creates History: ਮਸ਼ਹੂਰ ਗਾਇਕ ਅਤੇ ਅਦਾਕਾਰ ਦਿਲਜੀਤ ਦੋਸਾਂਝ ਨੇ ਇਤਿਹਾਸ ਰਚ ਦਿੱਤਾ ਹੈ। 'ਅਮਰ ਸਿੰਘ ਚਮਕੀਲਾ' 'ਚ ਆਪਣੀ ਦਮਦਾਰ ਅਦਾਕਾਰੀ ਲਈ ਤਾਰੀਫ ਹਾਸਲ ਕਰ ਰਹੇ ਦਿਲਜੀਤ ਨੇ ਰਿਕਾਰਡ ਬਣਾ ਲਿਆ ਹੈ। ਦਿਲਜੀਤ ਦੋਸਾਂਝ ਹਮੇਸ਼ਾ ਹੀ ਪੰਜਾਬੀ ਸੰਗੀਤ ਨੂੰ ਅੰਤਰਰਾਸ਼ਟਰੀ ਪੱਧਰ 'ਤੇ ਪ੍ਰਮੋਟ ਕਰਦੇ ਨਜ਼ਰ ਆਉਂਦੇ ਹਨ।

ਵਿਦੇਸ਼ਾਂ 'ਚ ਆਪਣੇ ਹਰ ਕੰਸਰਟ ਨਾਲ ਦਿਲਜੀਤ ਦੋਸਾਂਝ ਨੇ ਕੁਝ ਨਾ ਕੁਝ ਅਨੋਖਾ ਹੀ ਕੀਤਾ। ਇਸ ਵਾਰ ਉਸਨੇ ਕੈਨੇਡਾ ਦੇ ਵੈਨਕੂਵਰ ਵਿੱਚ ਬੀਸੀ ਪਲੇਸ ਸਟੇਡੀਅਮ ਵਿੱਚ ਪ੍ਰੋਗਰਾਮ ਕੀਤਾ। ਦਿਲਜੀਤ ਦੋਸਾਂਝ ਇਸ ਸਟੇਡੀਅਮ ਵਿੱਚ ਪੇਸ਼ਕਾਰੀ ਕਰਨ ਵਾਲੇ ਪਹਿਲੇ ਪੰਜਾਬੀ ਕਲਾਕਾਰ ਹਨ। ਨਾਲ ਹੀ ਇਸ ਦੌਰਾਨ ਉਨ੍ਹਾਂ ਦੇ ਪ੍ਰੋਗਰਾਮ ਦੀਆਂ ਸਾਰੀਆਂ ਟਿਕਟਾਂ ਵਿਕ ਗਈਆਂ। 


ਦੱਸ ਦਈਏ ਕਿ ਦਿਲਜੀਤ ਦੋਸਾਂਝ ਦੀ ਪਰਫਾਰਮੈਂਸ ਦੇਖਣ ਲਈ 55 ਹਜ਼ਾਰ ਤੋਂ ਵੱਧ ਲੋਕ ਪਹੁੰਚੇ ਸਨ। ਇਸ ਤਰ੍ਹਾਂ ਦਿਲਜੀਤ ਦੋਸਾਂਝ ਨੇ ਪੂਰੇ ਪੰਜਾਬੀ ਸ਼ੋਅ ਨੂੰ ਭਾਰਤ ਤੋਂ ਬਾਹਰ ਵੇਚ ਕੇ ਇਤਿਹਾਸ ਰਚ ਦਿੱਤਾ।

ਦਿਲਜੀਤ ਦੋਸਾਂਝ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਦਿਲ-ਲੁਮੀਨਾਟੀ ਟੂਰ ਦੀਆਂ ਕੁਝ ਵੀਡੀਓਜ਼ ਅਤੇ ਤਸਵੀਰਾਂ ਸ਼ੇਅਰ ਕੀਤੀਆਂ ਹਨ। ਇਸ ਦੇ ਨਾਲ ਲਿਖਿਆ ਸੀ, 'ਇਤਿਹਾਸ ਰਚਿਆ ਗਿਆ ਹੈ। ਬੀਸੀ ਪਲੇਸ ਸਟੇਡੀਅਮ ਬਿਲਕੁਲ ਭਰਿਆ ਹੋਇਆ ਹੈ ਅਤੇ ਸਾਰੀਆਂ ਟਿਕਟਾਂ ਵਿਕ ਚੁੱਕੀਆਂ ਹਨ।

ਕਾਬਿਲੇਗੌਰ ਹੈ ਕਿ ਦਿਲਜੀਤ ਹਾਲ ਹੀ 'ਚ ਇਮਤਿਆਜ਼ ਅਲੀ ਦੀ ਫਿਲਮ 'ਅਮਰ ਸਿੰਘ ਚਮਕੀਲਾ' 'ਚ ਨਜ਼ਰ ਆਏ ਸਨ। ਇਸ ਵਿੱਚ ਉਸ ਨੇ ਅਮਰ ਸਿੰਘ ਚਮਕੀਲਾ ਦੀ ਭੂਮਿਕਾ ਨਿਭਾਈ ਸੀ, ਜੋ ਕਿ ਪੰਜਾਬ ਤੋਂ ਐਲਵੀਸ਼ ਕਹਾਉਂਦਾ ਹੈ।

ਇਹ ਵੀ ਪੜ੍ਹੋ: ਸੋਨੂੰ ਸੂਦ ਦਾ ਵਟਸਐਪ ਅਕਾਊਂਟ ਮੁੜ ਹੋਇਆ ਸ਼ੁਰੂ, ਮਦਦ ਲਈ ਹਜ਼ਾਰਾਂ ਮੈਸੇਜ਼ ਦਾ ਲੱਗਿਆ ਢੇਰ

- PTC NEWS

Top News view more...

Latest News view more...