Tue, May 14, 2024
Whatsapp

ਅੱਜ ਮਨਾਇਆ ਜਾ ਰਿਹਾ ਹੈ International Dance Day 2024, ਜਾਣੋ ਡਾਂਸ ਕਰਨ ਦੇ ਕੀ-ਕੀ ਹੁੰਦੇ ਹਨ ਫਾਇਦੇ ?

ਇਹ ਇੱਕ ਪ੍ਰਭਾਵੀ ਫਿਟਨੈਸ ਕਸਰਤ ਹੈ ਜਿਸ ਨੂੰ ਭਾਰੀ ਲਿਫਟਿੰਗ ਜਾਂ ਦਰਦਨਾਕ ਤਣਾਅ ਦੀ ਲੋੜ ਨਹੀਂ ਹੁੰਦੀ ਹੈ। ਇਹ ਵਿਅਕਤੀ ਨੂੰ ਸਰੀਰਕ ਅਤੇ ਮਾਨਸਿਕ ਤੌਰ 'ਤੇ ਵੀ ਮਜ਼ਬੂਤ ​​ਕਰਦਾ ਹੈ।

Written by  Aarti -- April 29th 2024 07:00 AM
ਅੱਜ ਮਨਾਇਆ ਜਾ ਰਿਹਾ ਹੈ International Dance Day 2024, ਜਾਣੋ ਡਾਂਸ ਕਰਨ ਦੇ ਕੀ-ਕੀ ਹੁੰਦੇ ਹਨ ਫਾਇਦੇ ?

ਅੱਜ ਮਨਾਇਆ ਜਾ ਰਿਹਾ ਹੈ International Dance Day 2024, ਜਾਣੋ ਡਾਂਸ ਕਰਨ ਦੇ ਕੀ-ਕੀ ਹੁੰਦੇ ਹਨ ਫਾਇਦੇ ?

International Dance Day 2024: ਹਰ ਸਾਲ 29 ਅਪ੍ਰੈਲ ਨੂੰ ਪੂਰੀ ਦੁਨੀਆਂ 'ਚ 'ਅੰਤਰਰਾਸ਼ਟਰੀ ਡਾਂਸ ਦਿਵਸ' ਮਨਾਇਆ ਜਾਂਦਾ ਹੈ। ਇਹ ਦਿਨ ਮਹਾਨ ਡਾਂਸਰ ਜੀਨ ਜਾਰਜ ਨਵਾਰੇ ਦੇ ਜਨਮ ਦਿਨ ਦੇ ਮੌਕੇ 'ਤੇ ਮਨਾਇਆ ਜਾਂਦਾ ਹੈ।

ਦਸ ਦਈਏ ਕਿ ਡਾਂਸ ਨਾ ਸਿਰਫ਼ ਕਲਾ ਦਾ ਇੱਕ ਰੂਪ ਹੈ, ਸਗੋਂ ਇਹ ਵਿਅਕਤੀ ਦੀ ਸਮੁੱਚੀ ਸਿਹਤ ਲਈ ਵੀ ਬਹੁਤ ਫਾਇਦੇਮੰਦ ਹੁੰਦਾ ਹੈ। ਇਹ ਇੱਕ ਪ੍ਰਭਾਵੀ ਫਿਟਨੈਸ ਕਸਰਤ ਹੈ ਜਿਸ ਨੂੰ ਭਾਰੀ ਲਿਫਟਿੰਗ ਜਾਂ ਦਰਦਨਾਕ ਤਣਾਅ ਦੀ ਲੋੜ ਨਹੀਂ ਹੁੰਦੀ ਹੈ। ਇਹ ਵਿਅਕਤੀ ਨੂੰ ਸਰੀਰਕ ਅਤੇ ਮਾਨਸਿਕ ਤੌਰ 'ਤੇ ਵੀ ਮਜ਼ਬੂਤ ​​ਕਰਦਾ ਹੈ। ਇਸ ਤੋਂ ਇਲਾਵਾ ਸਰੀਰ ਨੂੰ ਤੰਦਰੁਸਤ ਵੀ ਰੱਖਦਾ ਹੈ। ਤਾਂ ਆਉ ਜਾਣਦੇ ਹਾਂ ਡਾਂਸ ਕਰਨ ਦੇ ਕੀ-ਕੀ ਫਾਇਦੇ ਹੁੰਦੇ ਹਨ।


ਦਿਲ ਲਈ ਫਾਇਦੇਮੰਦ : 

ਇਕ ਰਿਪੋਰਟ ਤੋਂ ਪਤਾ ਲੱਗਿਆ ਹੈ ਕਿ 30 ਮਿੰਟ ਤੱਕ ਡਾਂਸ ਕਰਨ ਨਾਲ 130 ਤੋਂ 250 ਕੈਲੋਰੀ ਬਰਨ ਹੁੰਦੀ ਹੈ। ਦਸ ਦਈਏ ਕਿ ਨੱਚਣ ਨਾਲ ਦਿਲ ਦੀ ਸਿਹਤ 'ਚ ਸੁਧਾਰ ਹੁੰਦਾ ਹੈ ਅਤੇ ਸਰੀਰ ਮਜ਼ਬੂਤ ​​ਹੁੰਦਾ ਹੈ। ਇਹ ਸੰਤੁਲਨ ਅਤੇ ਤਾਲਮੇਲ ਬਣਾਉਣ 'ਚ ਮਦਦ ਕਰਦਾ ਹੈ। ਡਾਂਸਿੰਗ ਇੱਕ ਪੂਰੇ ਸਰੀਰ ਦੀ ਕਸਰਤ ਹੈ, ਜੋ ਤੁਹਾਨੂੰ ਸਰੀਰਕ ਅਤੇ ਮਾਨਸਿਕ ਤੌਰ 'ਤੇ ਬਿਹਤਰ ਬਣਾਉਂਦੀ ਹੈ।

ਡਿਪਰੈਸ਼ਨ ਨੂੰ ਦੂਰ ਕਰਨ 'ਚ ਮਦਦਗਾਰ : 

ਜਿਵੇ ਤੁਸੀਂ ਜਾਣਦੇ ਹੋ ਕਿ ਅੱਜਕਲ ਬਹੁਤੇ ਲੋਕ ਇਕੱਲੇਪਣ ਅਤੇ ਡਿਪਰੈਸ਼ਨ ਤੋਂ ਪੀੜਤ ਰਹਿੰਦੇ ਹਨ। ਅਜਿਹੇ 'ਚ ਡਾਂਸ ਇੱਕ ਵਧੀਆ ਵਿਕਲਪ ਹੈ, ਜੋ ਤਣਾਅ ਨੂੰ ਦੂਰ ਕਰਦਾ ਹੈ। ਅਜਿਹੇ 'ਚ ਜੇਕਰ ਤੁਸੀਂ ਇਨ੍ਹਾਂ ਸਮਸਿਆਵਾਂ ਨੂੰ ਦੂਰ ਕਰਨਾ ਚਾਹੁੰਦੇ ਹੋ, ਤਾਂ ਤੁਹਾਨੂੰ ਜ਼ਰੂਰ ਡਾਂਸ ਕਰਨਾ ਚਾਹੀਦਾ ਹੈ।

ਨੀਂਦ ਨਾ ਆਉਣ ਦੀ ਸਮੱਸਿਆ ਨੂੰ ਦੂਰ ਕਰਨ 'ਚ ਫਾਇਦੇਮੰਦ : 

ਦਸ ਦਈਏ ਕਿ ਡਾਂਸ ਕਰਨ ਨਾਲ ਸਰੀਰ 'ਚ ਥਕਾਵਟ ਪੈਦਾ ਹੁੰਦੀ ਹੈ, ਜਿਸ ਨਾਲ ਨੀਂਦ ਚੰਗੀ ਆਉਂਦੀ ਹੈ। ਅਜਿਹੇ 'ਚ ਜਿਨ੍ਹਾਂ ਲੋਕਾਂ ਨੂੰ ਨੀਂਦ ਨਾ ਆਉਣ ਦੀ ਸਮੱਸਿਆ ਰਹਿੰਦੀ ਹੈ, ਉਨ੍ਹਾਂ ਲਈ ਡਾਂਸ ਬਿਹਤਰ ਵਿਕਲਪ ਹੈ।

ਭਾਰ ਘਟਾਉਣ 'ਚ ਮਦਦਗਾਰ : 

ਜੇਕਰ ਤੁਸੀਂ ਆਪਣੇ ਵਧਦੇ ਭਾਰ ਤੋਂ ਪ੍ਰੇਸ਼ਾਨ ਹੋ ਅਤੇ ਭਾਰ ਘਟਾਉਣਾ ਚਾਹੁੰਦੇ ਹੋ ਤਾਂ ਤੁਹਾਨੂੰ ਆਪਣੀ ਰੋਜ਼ਾਨਾ ਦੀ ਰੋਟੀਨ 'ਚ ਡਾਂਸ ਨੂੰ ਸ਼ਾਮਲ ਕਰਨਾ ਚਾਹੀਦਾ ਹੈ ਕਿਉਂਕਿ ਡਾਂਸ ਕਰਨ ਨਾਲ ਕੈਲੋਰੀ ਤੇਜ਼ੀ ਨਾਲ ਬਰਨ ਹੋਣ ਲੱਗਦੀ ਹੈ। ਜਿਸ ਨਾਲ ਭਾਰ ਤੇਜ਼ੀ ਨਾਲ ਘਟ ਹੁੰਦਾ ਹੈ।

ਸਰੀਰ ਨੂੰ ਚੁਸਤ-ਦਰੁਸਤ ਬਣਾਉਣ ਲਈ ਫਾਇਦੇਮੰਦ : 

ਜੇਕਰ ਤੁਸੀਂ ਬਹੁਤ ਜਲਦੀ ਥਕਾਵਟ ਮਹਿਸੂਸ ਕਰਨ ਲੱਗਦੇ ਹੋ ਤਾਂ ਤੁਹਾਨੂੰ ਡਾਂਸ ਕਰਨਾ ਚਾਹੀਦਾ ਹੈ ਕਿਉਂਕਿ ਇਹ ਸਰੀਰ 'ਚ ਸਟੈਮਿਨਾ ਵਧਾਉਣ ਦਾ ਕੰਮ ਕਰਦਾ ਹੈ, ਜੋ ਜੋੜਾਂ ਦੇ ਦਰਦ ਦੀ ਸਮੱਸਿਆ ਤੋਂ ਰਾਹਤ ਦਵਾਉਣ 'ਚ ਮਦਦ ਕਰਦਾ ਹੈ ਇਸ ਤੋਂ ਇਲਾਵਾ ਨਿਯਮਿਤ ਤੌਰ 'ਤੇ ਡਾਂਸ ਕਰਨ ਨਾਲ ਸਰੀਰ ਲਚਕੀਲਾ ਹੋ ਜਾਂਦਾ ਹੈ। ਅਜਿਹੇ 'ਚ ੜਾਂ ਦੇ ਦਰਦ ਦੀ ਸਮੱਸਿਆ ਤੋਂ ਬਚਿਆ ਜਾਂਦਾ ਹੈ।

(ਡਿਸਕਲੇਮਰ : ਇਹ ਲੇਖ ਆਮ ਜਾਣਕਾਰੀ ਲਈ ਹੈ ਕੋਈ ਵੀ ਉਪਾਅ ਅਪਣਾਉਣ ਤੋਂ ਪਹਿਲਾਂ ਤੁਹਾਨੂੰ ਡਾਕਟਰ ਦੀ ਸਲਾਹ ਜ਼ਰੂਰ ਲੈਣੀ ਚਾਹੀਦੀ ਹੈ।)

ਇਹ ਵੀ ਪੜ੍ਹੋ: Justin Bieber Cry: ਜਸਟਿਨ ਬੀਬਰ ਨੇ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀਆਂ ਰੋਂਦੀਆਂ ਹੋਈਆਂ ਤਸਵੀਰਾਂ, ਪ੍ਰਸ਼ੰਸਕ ਹੋਏ ਪਰੇਸ਼ਾਨ

- PTC NEWS

Top News view more...

Latest News view more...