10 ਰੁਪਏ ਦੇ ਕੇ ਕੀਤਾ 9 ਸਾਲਾ ਬੱਚੀ ਦਾ 52 ਸਾਲਾ ਆਦਮੀ ਨੇ ਬਲਾਤਕਾਰ, ਬਾਅਦ 'ਚ ਕਿਹਾ ," ਕਿਸੇ ਨੂੰ ਦੱਸੀ ਨਾ, ਆ ਲੈ ਦਸ ਰੁਪਏ ਹੋਰ

By  Joshi August 12th 2018 08:00 AM -- Updated: August 12th 2018 10:12 AM

ਅਜਿਹੇ ਇਨਸਾਨ ਨੂੰ ਅਸੀਂ ਦਰਿੰਦਾ ਕਹਿ ਕੇ ਹੀ ਬੁਲਾ ਸਕਦੇ ਹਾਂ ਜਿਸ ਦੇ ਆਪਣੇ ਘਰ ਕੁੜੀਆਂ ਹੋਣ ਦੇ ਬਾਵਜੂਦ ਵੀ ਉਸ ਨੂੰ ਬੇਗਾਨੇ ਘਰ ਦੀ ਮਾਸੂਮ ਬੱਚੀ ਦੀ ਇੱਜ਼ਤ ਨੂੰ ਲੁੱਟਣ ਲੱਗਿਆਂ ਸ਼ਰਮ ਨਾ ਆਈ ਹੋਵੇ। ਸੂਰਤ ਸ਼ਹਿਰ ਦੇ ਚਲਥਾਣ ਵਿੱਚ ਸ਼ੁਕਰਵਾਰ ਨੂੰ 9 ਸਾਲ ਦੀ ਮਾਸੂਮ ਬਾਲੜੀ ਦੇ ਨਾਲ 52 ਵਰ੍ਹਿਆਂ ਦੇ ਮਕਾਨ ਮਾਲਕ ਨੇ ਬਲਾਤਕਾਰ ਕੀਤਾ। ਉਕਤ ਬੱਚੀ ਆਪਣੇ ਪਰਿਵਾਰ ਨਾਲ ਉਸਦੇ ਘਰ ਕਿਰਾਏ 'ਤੇ ਰਹਿੰਦੀ ਹੈ। ਤੁਹਾਨੂੰ ਦੱਸ ਦੇਈਏ ਕਿ ਦੋਸ਼ੀ ਦਰਿੰਦੇ ਨੇ ਉਸ ਵਕਤ ਉਸਨੂੰ ਆਪਣੀ ਹਵਸ ਦਾ ਸ਼ਿਕਾਰ ਬਣਾਇਆ ਜਦੋਂ ਉਕਤ ਪੀੜਤ ਮਾਸੂਮ ਬੱਚੀ ਪੜ੍ਹਨ ਲਈ ਸਕੂਲ ਵੱਲ ਨਿਕਲੀ ਸੀ। ਮਿਲੀ ਜਾਣਕਾਰੀ ਅਨੁਸਾਰ ਪਹਿਲਾਂ ਉਸ ਨੇ ਬੱਚੀ ਨੂੰ ਆਪਣੇ ਕੋਲ ਬੁਲਾਇਆ ਫਿਰ ਉਸਨੂੰ 10 ਰੁਪਏ ਅਤੇ ਕੁਝ ਚਾਕਲੇਟ ਦੇ ਕੇ ਗੈਰਾਜ ਵਿੱਚ ਲੈ ਗਿਆ । ਉੱਥੇ ਦੋਸ਼ੀ ਰਾਜੂ ਨੇ ਪਹਿਲਾਂ ਉਸਨੂੰ ਬੇਹੋਸ਼ੀ ਦੀ ਦਵਾਈ ਪਿਆਈ ਤੇ ਜਦੋਂ ਬੱਚੀ ਬੇਹੋਸ਼ ਹੋ ਗਈ ਫਿਰ ਉਸਨੇ ਉਸਦਾ ਬਲਾਤਕਾਰ ਕੀਤਾ। ਲਗਭਗ ੩ ਵਜੇ ਦੇ ਕਰੀਬ ਜਦੋਂ ਬੱਚੀ ਨੂੰ ਹੋਸ਼ ਆਈ ਤੇ ਉਸਨੇ ਬੱਚੀ ਨੂੰ ਮੁੜ ਤੋਂ 10 ਰੁਪਏ ਦਿੱਤੇ ਤੇ ਕਿਸੇ ਨੂੰ ਨਾ ਦੱਸਣ ਲਈ ਕਿਹਾ। ਪਰ ਬੱਚੀ ਜਦ ਰੋਂਦੀ ਹੋਈ ਘਰ ਪੁੱਜੀ ਤੇ ਉਸਨੇ ਸਾਰੀ ਘਟਨਾ ਆਪਣੀ ਮਾਂ ਨੂੰ ਦੱਸ ਦਿੱਤੀ। ਜ਼ਿਕਰਯੋਗ ਹੈ ਕਿ ਹਰਿਆਣਾ ਦਾ ਨਿਵਾਸੀ ਦੋਸ਼ੀ ਰਾਜੂ ਪਿਛਲੇ 35 ਸਾਲਾਂ ਤੋਂ ਤੁਲਸੀ ਪਾਰਕ 'ਚ ਰਹਿ ਰਿਹਾ ਹੈ ਅਤੇ ਗੈਰਜ ਵਿੱਚ ਕੰਮ ਕਰਦਾ ਹੈ।ਉਸਦੇ ਆਪਣੇ ਤਿੰਨ ਬੱਚੇ ਹਨ ਅਤੇ ਸਭ ਤੋਂ ਛੋਟੀ ਲੜਕੀ 21 ਸਾਲ ਦੀ ਹੈ।ਜਿਸ ਸਮੇਂ ਇਹ ਘਟਨਾ ਹੋਈ ਉਸ ਸਮੇਂ ਗੈਰਜ ਵਿੱਚ ਕੋਈ ਮੌਜੂਦ ਨਹੀਂ ਸੀ। ਬੱਚੀ ਦੀ ਮਾਂ ਨੇ ਇਸ ਘਟਨਾ ਦੀ ਜਾਣਕਾਰੀ ਆਪਣੇ ਰਿਸ਼ਤੇਦਾਰਾਂ ਅਤੇ ਗਵਾਂਢੀਆਂ ਨੂੰ ਦਿੱਤੀ ਤਾਂ ਰੋਹ ਵਿੱਚ ਆਏ ਇਨ੍ਹਾਂ ਲੋਕਾਂ ਵੱਲੋਂ ਪਹਿਲਾਂ ਦੋਸ਼ੀ ਦੀ ਖੂਬ ਮਾਰ-ਕੁਟਾਈ ਕੀਤੀ ਅਤੇ ਫਿਰ ਉਸਦੇ ਗੈਰਜ ਨੂੰ ਸਾੜ ਦਿੱਤਾ। ਮਾਸੂਮ ਬੱਚੀ ਇਨ੍ਹੀ ਕੁ ਸਹਿਮ ਗਈ ਕਿ ਹਸਪਤਾਲ ਵਿੱਚ ਕਿਸੇ ਨਾਲ ਗੱਲ ਨਹੀਂ ਕਰ ਪਾ ਰਹੀ ਸੀ ਬਲਕਿ ਮਾਂ ਨਾਲ ਚਿੰਬੜੀ ਰਹੀ ।ਓਧਰ ਜਦ ਹਸਪਤਾਲ 'ਚ ਇਹ ਦੱਸ ਦਿੱਤਾ ਗਿਆ ਕਿ ਬੱਚੀ ਦਾ ਰੇਪ ਹੋਇਆ ਹੈ ਤਾਂ ਇਸਦੇ ਬਾਦ ਵੀ ਪੁਲਿਸ ਇਸ ਮਸਲੇ 'ਚ ਉਲਝੀ ਰਹੀ ਕਿ ਛੇੜਛਾੜ ਹੈ ਜਾਂ ਬਲਾਤਕਾਰ! ਤਕਰੀਬਨ ਰਾਤ 10 ਵਜੇ ਦੀ ਕਰੀਬ ਮਾਮਲਾ ਦਰਜ ਕੀਤਾ ਗਿਆ। —PTC News

Related Post