ਆਲੂ-ਪਿਆਜ਼ ਨਾਲੋਂ ਵੀ ਸਸਤੇ ਕਾਜੂ ਮਿਲਦੇ ਹਨ, ਜਾਣੋਂ ਕਿੱਥੋਂ 

By  Shanker Badra October 21st 2017 08:49 PM -- Updated: October 21st 2017 09:49 PM

ਆਲੂ-ਪਿਆਜ਼ ਨਾਲੋਂ ਵੀ ਸਸਤੇ ਕਾਜੂ ਮਿਲਦੇ ਹਨ, ਜਾਣੋਂ ਕਿੱਥੋਂ :ਅਕਸਰ ਹੀ ਕਿਹਾ ਜਾਂਦਾ ਹੈ ਕਿ ਕਾਜੂ ਖਾਣ ਨਾਲ ਸਰੀਰ ਨੂੰ ਤੰਦਰੁਸਤੀ ਮਿਲਦੀ ਹੈ।ਪਰ ਜਦ ਖਾਣ ਦੀ ਗੱਲ ਆਉਂਦੀ ਹੈ ਤਾਂ ਇੰਨੇ ਮਹਿੰਗੇ ਭਾਅ ਦੇ ਕਾਜੂ ਸਾਡੇ ਤੋਂ ਖਰੀਦੇ ਨਹੀਂ ਜਾਂਦੇ ਪਰ ਇੱਕ ਸੂਬਾ ਅਜਿਹਾ ਵੀ ਹੈ ਜਿੱਥੇ   ਕਾਜੂ ਦੀ ਕੀਮਤ ਆਲੂ-ਪਿਆਜ਼ ਤੋਂ ਵੀ ਘੱਟ ਹੈ ।ਆਲੂ-ਪਿਆਜ਼ ਨਾਲੋਂ ਵੀ ਸਸਤੇ ਕਾਜੂ ਮਿਲਦੇ ਹਨ, ਜਾਣੋਂ ਕਿੱਥੋਂ ਜੇਕਰ ਤੁਸੀ ਦਿੱਲੀ ਦੇ ਵਿੱਚ  800 ਰੁਪਏ ਕਿੱਲੋਂ ਕਾਜੂ ਖ਼ਰੀਦਦੇ ਹੋ ਤਾਂ ਇੱਥੋਂ 12 ਸੌ ਕਿਲੋਮੀਟਰ ਦੂਰ ਝਾਰਖੰਡ ਵਿੱਚ ਕਾਜੂ ਬੇਹੱਦ ਸਸਤੇ ਹਨ। ਜਾਮਤਾੜਾ ਜ਼ਿਲ੍ਹੇ ਵਿੱਚ ਕਾਜੂ 10 ਤੋਂ 20 ਰੁਪਏ ਪ੍ਰਤੀ ਕਿੱਲੋਂ ਵਿਕਦੇ ਹਨ । ਜਾਮਤਾੜਾ ਵਿੱਚ ਕਰੀਬ 49 ਏਕੜ ਇਲਾਕੇ ਵਿੱਚ ਕਾਜੂਆਂ ਦੇ ਬਾਗ਼ ਹਨ। ਕਾਜੂ ਦੀ ਫ਼ਸਲ ਵਿੱਚ ਫ਼ਾਇਦਾ ਹੋਣ ਦੇ ਕਰਕੇ ਇਲਾਕੇ ਦੇ ਕਾਫ਼ੀ ਲੋਕਾਂ ਦਾ ਰੁਝੇਵਾਂ ਇਸ ਵੱਲ ਹੋ ਰਿਹਾ ਹੈ। ਜਾਮਤਾੜਾ ਵਿੱਚ ਕਾਜੂ ਦੀ ਇੰਨੀ ਵੱਡੀ ਫ਼ਸਲ ਕੁੱਝ ਸਾਲਾਂ ਦੀ ਮਿਹਨਤ  ਦੇ ਬਾਅਦ ਸ਼ੁਰੂ ਹੋਈ ਹੈ ।ਆਲੂ-ਪਿਆਜ਼ ਨਾਲੋਂ ਵੀ ਸਸਤੇ ਕਾਜੂ ਮਿਲਦੇ ਹਨ, ਜਾਣੋਂ ਕਿੱਥੋਂ  ਇਲਾਕੇ ਦੇ ਲੋਕ ਦੱਸਦੇ ਹਨ ਕਿ ਜਾਮਤਾੜਾ ਦੇ ਪੂਰਵ ਡਿਪਟੀ ਕਮਿਸ਼ਨਰ ਕ੍ਰਿਪਾਨੰਦ ਝਾਅ ਨੂੰ ਕਾਜੂ ਖਾਣਾ ਬੇਹੱਦ ਪਸੰਦ ਸੀ। ਇਸ ਲਈ ਉਹ ਚਾਹੁੰਦੇ ਸੀ ਕਿ ਜਾਮਤਾੜਾ ਵਿੱਚ ਕਾਜੂ ਦੇ ਬਾਗ਼ ਲੱਗ ਜਾਣ ਤਾਂ ਉਹ ਤਾਜ਼ੇ ਅਤੇ ਸਸਤੇ ਕਾਜੂ ਖਾ ਸਕੇ ।ਕ੍ਰਿਪਾਨੰਦ ਝਾਅ ਉਡੀਸ਼ਾ ਵਿੱਚ ਕਾਜੂ ਦੀ ਖੇਤੀ ਕਰਨ ਵਾਲਿਆਂ  ਨੂੰ ਮਿਲੇ। ਇਸ ਤੋਂ ਬਾਅਦ ਉੱਥੇ ਕਾਜੂ ਦੀ ਬਾਗ਼ਬਾਨੀ ਸ਼ੁਰੂ ਕਰਵਾਈ । ਵੇਖਦੇ ਹੀ ਵੇਖਦੇ ਕੁੱਝ ਸਾਲਾਂ ਵਿੱਚ ਇੱਥੇ ਕਾਜੂ ਦੀ ਵੱਡੇ ਪੈਮਾਨੇ ਉੱਤੇ ਖੇਤੀ ਹੋਣ ਲੱਗੀ।ਆਲੂ-ਪਿਆਜ਼ ਨਾਲੋਂ ਵੀ ਸਸਤੇ ਕਾਜੂ ਮਿਲਦੇ ਹਨ, ਜਾਣੋਂ ਕਿੱਥੋਂ ਕ੍ਰਿਪਾਨੰਦ ਝਾਅ ਦੇ ਇੱਥੋਂ ਜਾਣ ਦੇ ਬਾਅਦ ਨਿਮਾਈ ਚੰਦਰ ਘੋਸ਼ ਐਂਡ ਕੰਪਨੀ ਨੂੰ ਕੇਵਲ ਤਿੰਨ ਲੱਖ ਰੁਪਏ ਭੁਗਤਾਨ ਉੱਤੇ ਤਿੰਨ ਸਾਲ ਲਈ ਬਾਂਗਾਂ ਦੀ ਨਿਗਰਾਨੀ ਦਾ ਜਿੰਮਾ ਦਿੱਤਾ ਗਿਆ । ਇੱਕ ਅਨੁਮਾਨ ਦੇ ਮੁਤਾਂਬਿਕ ਬਾਂਗਾਂ ਵਿੱਚ ਹਰ ਸਾਲ ਹਜ਼ਾਰਾਂ ਕੁਇੰਟਲ ਕਾਜੂ ਲੱਗਦੇ ਹਨ।

     --PTC News

Related Post