ਪੰਜਾਬ 'ਚ ਕੋਰੋਨਾ ਦੇ 6812 ਨਵੇਂ ਮਾਮਲੇ, 138 ਦੀ ਹੋਈ ਮੌਤ

By  Jagroop Kaur April 29th 2021 09:22 PM

ਪੰਜਾਬ 'ਚ ਲਗਭਗ ਸਾਰੇ ਜ਼ਿਲ੍ਹਿਆਂ 'ਚ ਕੋਰੋਨਾ ਮਹਾਮਾਰੀ ਤੇਜ਼ ਹੁੰਦੀ ਦਿਖਾਈ ਦੇ ਰਹੀ ਹੈ। ਦਿਨ ਵੀਰਵਾਰ ਨੂੰ ਪੰਜਾਬ 'ਚ ਕੋਰੋਨਾ ਦੇ 6812 ਨਵੇਂ ਮਾਮਲੇ ਸਾਹਮਣੇ ਆਏ ਹਨ। ਇਸ ਦੇ ਨਾਲ ਹੀ ਅੱਜ 138 ਦੀ ਕੋਰੋਨਾ ਕਾਰਣ ਮੌਤ ਹੋਈ ਹੈ। ਹੁਣ ਤੱਕ ਰਾਜ 'ਚ 364910 ਪਾਜ਼ੇਟਿਵ ਮਰੀਜ਼ ਸਾਹਮਣੇ ਆ ਚੁੱਕੇ ਹਨ ਜਦੋਂਕਿ ਇਨ੍ਹਾਂ 'ਚੋਂ 8909 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ। ਅੱਜ ਰਾਜ 'ਚ ਕੁੱਲ 55469 ਲੋਕਾਂ ਦੇ ਕੋਰੋਨਾ ਸੈਂਪਲ ਲਏ ਗਏ ਹਨ। ਜਿਨ੍ਹਾਂ 'ਚੋਂ 6812 ਲੋਕ ਪਾਜ਼ੇਟਿਵ ਪਾਏ ਗਏ ਹਨ। ਰਾਜ 'ਚ ਹੁੱਣ ਤੱਕ 7163789 ਲੋਕਾਂ ਦੀ ਕੋਰੋਨਾ ਸੈਂਪਲਿੰਗ ਕੀਤੀ ਜਾ ਚੁੱਕੀ ਹੈ।Coronavirus India Updates: 3.79 lakh new Covid-19 cases, 3,645 deaths

READ MORE : ਹਿਮਾਚਲ ‘ਚ ਲਗਾਤਾਰ ਵੱਧ ਰਹੀ ਮੌਤ ਦਰ ਨੇ ਵਧਾਈ ਪ੍ਰਸ਼ਾਸਨ ਦੀ ਚਿੰਤਾ, ਜਾਰੀ ਕੀਤੀਆਂ…

ਉੱਥੇ ਹੀ ਅੱਜ ਅੰਮ੍ਰਿਤਸਰ 14, ਬਰਨਾਲਾ 1, ਬਠਿੰਡਾ 21, ਫਰੀਦਕੋਟ 4, ਫਤਿਹਗੜ੍ਹ ਸਾਹਿਬ 2, ਫਾਜ਼ਿਲਕਾ 1, ਫਿਰੋਜ਼ਪੁਰ 3, ਗੁਰਦਾਸਪੁਰ 6, ਹੁਸ਼ਿਆਰਪੁਰ 6, ਜਲੰਧਰ 7, ਲੁਧਿਆਣਾ 18, ਮਾਨਸਾ 4, ਮੋਗਾ 1, ਐੱਸ.ਏ.ਐੱਸ ਨਗਰ 8, ਸ੍ਰੀ ਮੁਕਤਸਰ ਸਾਹਿਬ 4, ਪਠਾਨਕੋਟ 5, ਪਟਿਆਲਾ 11, ਰੋਪੜ 2, ਸੰਗਰੂਰ 12, ਐੱਸ. ਬੀ. ਐੱਸ ਨਗਰ 4 ਅਤੇ ਤਰਨਤਾਰਨ 'ਚ 4 ਦੀ ਕੋਰੋਨਾ ਕਾਰਨ ਮੌਤ ਹੋਈ ਹੈ।

Click here to follow PTC News on Twitter

Related Post