Mon, May 27, 2024
Whatsapp

ਅਨੰਤਨਾਗ 'ਚ ਗੁਰਦਾਸਪੁਰ ਦਾ ਜਵਾਨ ਸ਼ਹੀਦ; ਸਰਚ ਆਪਰੇਸ਼ਨ ਦੌਰਾਨ ਖਾਈ 'ਚ ਡਿੱਗ ਗਈ ਸੀ ਗੱਡੀ

ਮਿਲੀ ਜਾਣਕਾਰੀ ਮੁਤਾਬਿਕ ਜਵਾਨ ਲਾਸ ਨਕਾਇਕ ਗੁਰਪ੍ਰੀਤ ਸਿੰਘ 19 ਆਰਆਰ ਅਨੰਤਨਾਗ ’ਚ ਤਾਇਨਾਤ ਸੀ। ਫਿਲਹਾਲ ਇਸ ਘਟਨਾ ਮਗਰੋਂ ਸ਼ਹੀਦ ਜਵਾਨ ਦੇ ਘਰ ਮਾਤਮ ਛਾ ਗਿਆ ਹੈ।

Written by  Aarti -- May 05th 2024 04:16 PM
ਅਨੰਤਨਾਗ 'ਚ ਗੁਰਦਾਸਪੁਰ ਦਾ ਜਵਾਨ ਸ਼ਹੀਦ; ਸਰਚ ਆਪਰੇਸ਼ਨ ਦੌਰਾਨ ਖਾਈ 'ਚ ਡਿੱਗ ਗਈ ਸੀ ਗੱਡੀ

ਅਨੰਤਨਾਗ 'ਚ ਗੁਰਦਾਸਪੁਰ ਦਾ ਜਵਾਨ ਸ਼ਹੀਦ; ਸਰਚ ਆਪਰੇਸ਼ਨ ਦੌਰਾਨ ਖਾਈ 'ਚ ਡਿੱਗ ਗਈ ਸੀ ਗੱਡੀ

Gurdaspur Soldier Martyred Anantnag: ਸ਼੍ਰੀਨਗਰ ਦੇ ਅਨੰਤਨਾਗ 'ਚ ਅੱਤਵਾਦੀ ਗਤੀਵਿਧੀਆਂ ਦੇ ਇਨਪੁਟ ਤੋਂ ਬਾਅਦ ਫੌਜ ਦੇ ਜਵਾਨਾਂ ਵਲੋਂ ਚਲਾਏ ਜਾ ਰਹੇ ਸਰਚ ਆਪਰੇਸ਼ਨ ਦੌਰਾਨ ਫੌਜੀਆਂ ਦੀ ਗੱਡੀ ਅਚਾਨਕ ਖਾਈ 'ਚ ਡਿੱਗ ਗਈ। ਇਸ ਦੌਰਾਨ ਗੱਡੀ ਵਿੱਚ ਸਵਾਰ ਅੱਠ ਜਵਾਨ ਜ਼ਖ਼ਮੀ ਹੋ ਗਏ। ਇਨ੍ਹਾਂ ਜਵਾਨਾਂ ਵਿੱਚ ਗੁਰਦਾਸਪੁਰ ਦੇ ਪਿੰਡ ਸਰਾਵਾਂ ਦਾ ਰਹਿਣ ਵਾਲਾ ਗੁਰਪ੍ਰੀਤ ਸਿੰਘ ਪੁੱਤਰ ਲਖਵਿੰਦਰ ਸਿੰਘ ਸ਼ਹੀਦ ਹੋ ਗਿਆ।

ਮਿਲੀ ਜਾਣਕਾਰੀ ਮੁਤਾਬਿਕ ਜਵਾਨ ਲਾਸ ਨਕਾਇਕ ਗੁਰਪ੍ਰੀਤ ਸਿੰਘ 19 ਆਰਆਰ ਅਨੰਤਨਾਗ ’ਚ ਤਾਇਨਾਤ ਸੀ। ਫਿਲਹਾਲ ਇਸ ਘਟਨਾ ਮਗਰੋਂ ਸ਼ਹੀਦ ਜਵਾਨ ਦੇ ਘਰ ਮਾਤਮ ਛਾ ਗਿਆ ਹੈ। ਪਰਿਵਾਰ ਦਾ ਰੋ ਰੋ ਬੁਰਾ ਹਾਲ ਹੋਇਆ ਪਿਆ ਹੈ।


ਦੱਸ ਦਈਏ ਕਿ ਇਸ ਹਾਦਸੇ ਦੌਰਾਨ ਗੱਡੀ ਵਿੱਚ ਸਵਾਰ 8 ਜਵਾਨ ਜ਼ਖਮੀ ਹੋ ਗਏ ਅਤੇ ਗੁਰਦਾਸਪੁਰ ਦੇ ਪਿੰਡ ਸਰਾਵਾਂ ਦਾ ਰਹਿਣ ਵਾਲਾ ਜਵਾਨ ਗੁਰਪ੍ਰੀਤ ਸਿੰਘ ਪੁੱਤਰ ਲਖਵਿੰਦਰ ਸਿੰਘ ਸ਼ਹਾਦਤ ਦਾ ਜਾਮ ਪੀ ਗਿਆ ਜਿਸਦਾ ਅੱਜ ਪਿੰਡ ਸਰਾਵਾਂ ਵਿਖੇ ਅੰਤਿਮ ਸਸਕਾਰ ਕੀਤਾ ਜਾਵੇਗਾ।

ਇਹ ਵੀ ਪੜ੍ਹੋ: Hoshiarpur Farmer Murder: ਹੁਸ਼ਿਆਰਪੁਰ ’ਚ ਕਿਸਾਨ ਆਗੂ ਦਾ ਬੇਰਹਿਮੀ ਨਾਲ ਕਤਲ, ਜਾਂਚ ’ਚ ਜੁਟੀ ਪੁਲਿਸ

- PTC NEWS

Top News view more...

Latest News view more...

LIVE CHANNELS
LIVE CHANNELS