ਕੋਰੋਨਾ ਦੀ ਦੂਜੀ ਲਹਿਰ ਦੌਰਾਨ ਹੁਣ ਤੱਕ 719 ਡਾਕਟਰਾਂ ਦੀ ਹੋਈ ਮੌਤ

By  Baljit Singh June 12th 2021 06:20 PM

ਨਵੀਂ ਦਿੱਲੀ: ਦੇਸ਼ ਭਰ ਵਿਚ ਕੋਰੋਨਾ ਵਾਇਰਸ ਮਹਾਮਾਰੀ ਦੀ ਦੂਜੀ ਲਹਿਰ ਅਜੇ ਖਤਮ ਨਹੀਂ ਹੋਈ ਹੈ। ਇਹੀ ਕਾਰਨ ਹੈ ਕਿ ਡਾਕਟਰ ਹਰ ਦਿਨ ਕੋਵਿਡ ਸਥਾਪਤ ਮਰੀਜ਼ਾਂ ਦੀ ਜਾਨ ਬਚਾਉਂਦੇ ਹੋਏ ਆਪਣੀ ਜਾਨ ਗੁਆ ਰਹੇ ਹਨ। ਮਹਾਮਾਰੀ ਦੀ ਦੂਜੀ ਲਹਿਰ ਵਿਚ ਹੁਣ ਤੱਕ 719 ਡਾਕਟਰ ਆਪਣੀ ਜਾਨ ਗੁਆਵਾ ਚੁੱਕੇ ਹਨ।

ਪੜੋ ਹੋਰ ਖਬਰਾਂ: ਜਾਪਾਨ ’ਚ ਕੋਰੋਨਾ ਦੀ ਚੌਥੀ ਲਹਿਰ ਮਚਾ ਸਕਦੀ ਹੈ ਕਹਿਰ, ਮਾਹਰਾਂ ਦੀ ਚਿਤਾਵਨੀ

ਇੰਡੀਅਨ ਮੈਡੀਕਲ ਐਸੋਸੀਏਸ਼ਨ ਅਨੁਸਾਨ ਇਸ ਵਿਚ ਸਭ ਤੋਂ ਜ਼ਿਆਦਾ ਬਿਹਾਰ ਵਿਚ 111 ਡਾਕਟਰਾਂ ਅਤੇ ਦਿੱਲੀ ਵਿਚ 109 ਡਾਕਟਰਾਂ ਦੀ ਮੌਤ ਹੋਈ ਹੈ, ਜਦੋਂ ਕਿ ਕੋਰੋਨਾ ਦੀ ਵਜ੍ਹਾ ਨਾਲ ਉੱਤਰ ਪ੍ਰਦੇਸ਼ ਵਿਚ 79 ਅਤੇ ਪੱਛਮ ਬੰਗਾਲ ਵਿਚ 63 ਡਾਕਟਰਾਂ ਦੀ ਜਾਨ ਗਈ ਹੈ।

ਪੜੋ ਹੋਰ ਖਬਰਾਂ: ਬਲੈਕ ਫੰਗਸ ਦੀ ਦਵਾਈ ਹੋਵੇਗੀ ਟੈਕਸ ਫ੍ਰੀ, ਕੋਰੋਨਾ ਵੈਕਸੀਨ ਉੱਤੇ 5 ਫੀਸਦੀ GST ਬਰਕਰਾਰ

ਆਈਐੱਮਏ ਅਨੁਸਾਰ ਕੋਰੋਨਾ ਵਾਇਰਸ ਮਹਾਮਾਰੀ ਦੀ ਸ਼ੁਰੂਆਤ ਤੋਂ ਹੁਣ ਤੱਕ ਕੁੱਲ 1,467 ਡਾਕਟਰਾਂ ਦੀ ਮੌਤ ਹੋ ਚੁੱਕੀ ਹੈ। ਮਹਾਮਾਰੀ ਦੀ ਪਹਿਲੀ ਲਹਿਰ ਦੇ ਦੌਰਾਨ 748 ਡਾਕਟਰਾਂ ਦੀ ਜਾਨ ਚਲੀ ਗਈ ਸੀ। ਆਈਐੱਮਏ ਅਨੁਸਾਰ, ਕੋਵਿਡ-19 ਦੀ ਦੂਜੀ ਲਹਿਰ ਦੌਰਾਨ ਸਭ ਤੋਂ ਜ਼ਿਆਦਾ 30 ਤੋਂ 55 ਸਾਲ ਵਿਚਾਲੇ ਦੇ ਡਾਕਟਰਾਂ ਨੇ ਆਪਣੀ ਜਾਨ ਗੁਆਈ ਹੈ, ਜਿਸ ਵਿਚ ਰੈਜੀਡੈਂਟ ਡਾਕਟਰ ਅਤੇ ਇੰਟਰਨ ਦੇ ਰੂਪ ਵਿਚ ਕੰਮ ਕਰਨ ਵਾਲੇ ਡਾਕਟਰ ਵੀ ਸ਼ਾਮਿਲ ਹਨ। ਇਸ ਡਾਕਟਰਾਂ ਤੋਂ ਇਲਾਵਾ, ਕਈ ਗਰਭਵਤੀ ਮਹਿਲਾ ਡਾਕਟਰਾਂ ਨੇ ਵੀ ਡਿਊਟੀ ਦੇ ਦੌਰਾਨ ਆਪਣੀ ਜਾਨ ਗੁਆਈ ਹੈ।

ਪੜੋ ਹੋਰ ਖਬਰਾਂ: ਕੋਲਕਾਤਾ ਵਿਖੇ ਪੁਲਿਸ ਐਨਕਾਊਂਟਰ ‘ਚ ਮਾਰੇ ਗਏ ਗੈਂਗਸਟਰ ਜਸਪ੍ਰੀਤ ਸਿੰਘ ਜੱਸੀ ਦੀ ਖਰੜ ਪਹੁੰਚੀ ਲਾਸ਼

-PTC News

Related Post