ਕੋਲਕਾਤਾ ਵਿਖੇ ਪੁਲਿਸ ਐਨਕਾਊਂਟਰ ‘ਚ ਮਾਰੇ ਗਏ ਗੈਂਗਸਟਰ ਜਸਪ੍ਰੀਤ ਸਿੰਘ ਜੱਸੀ ਦੀ ਖਰੜ ਪਹੁੰਚੀ ਲਾਸ਼

ਖਰੜ: ਪੰਜਾਬ ਦੇ ਕੁਖਿਆਤ ਗੈਂਗਸਟਰ ਜੈਪਾਲ ਭੁੱਲਰ ਅਤੇ ਜਸਪ੍ਰੀਤ ਸਿੰਘ ਜੱਸੀ ਖਰੜ ਦਾ ਕੋਲਕਾਤਾ ਵਿੱਚ ਬੀਤੇ ਦਿਨੀ ਕੀਤੇ ਗਏ ਇਨਕਾਊਂਟਰ ਤੋਂ ਬਾਅਦ ਜੈਪਾਲ ਭੁੱਲਰ ਦਾ ਪਰਿਵਾਰ ਕਾਫੀ ਸ਼ੋਕ ਵਿੱਚ ਹੈ। ਇਸੇ ਦੌਰਾਨ ਐਨਕਾਊਂਟਰ ‘ਚ ਮਾਰੇ ਗਏ ਗੈਂਗਸਟਰ ਜਸਪ੍ਰੀਤ ਸਿੰਘ ਜੱਸੀ ਦੀ ਲਾਸ਼ ਖਰੜ ਪਹੁੰਚ ਗਈ ਹੈ।

ਪੜੋ ਹੋਰ ਖਬਰਾਂ: ਜਾਪਾਨ ’ਚ ਕੋਰੋਨਾ ਦੀ ਚੌਥੀ ਲਹਿਰ ਮਚਾ ਸਕਦੀ ਹੈ ਕਹਿਰ, ਮਾਹਰਾਂ ਦੀ ਚਿਤਾਵਨੀ

ਮਿਲੀ ਜਾਣਕਾਰੀ ਅਨੁਸਾਰ ਦੋਵਾਂ ਗੈਂਗਸਟਰਾਂ ਦੇ ਪਰਿਵਾਰਾਂ ਨੂੰ ਕੋਲਕਾਤਾ ਵਿਖੇ ਬੁਲਾਇਆ ਗਿਆ ਸੀ। ਜਹਾਜ਼ ਰਾਹੀਂ ਦੋਵੇਂ ਪਰਿਵਾਰ ਕਲਕੱਤਾ ਪੁਲਿਸ ਪਾਸ ਪਹੁੰਚ ਗਏ ਨੇ ਅਤੇ ਮੁੱਢਲੀ ਪੁੱਛਗਿੱਛ ਤੋਂ ਬਾਅਦ ਪਰਿਵਾਰਾਂ ਕੋਲੋਂ ਦੋਵਾਂ ਦੀਆਂ ਮ੍ਰਿਤਕ ਦੇਹਾਂ ਦੀ ਸ਼ਨਾਖਤ ਕਰਵਾਈ ਜਾ ਰਹੀ ਹੈ।

ਪੜੋ ਹੋਰ ਖਬਰਾਂ: ਬਲੈਕ ਫੰਗਸ ਦੀ ਦਵਾਈ ਹੋਵੇਗੀ ਟੈਕਸ ਫ੍ਰੀ, ਕੋਰੋਨਾ ਵੈਕਸੀਨ ਉੱਤੇ 5 ਫੀਸਦੀ GST ਬਰਕਰਾਰ

ਸ਼ਨਾਖਤ ਅਤੇ ਕਾਗਜ਼ੀ ਕਾਰਵਾਈ ਪੂਰੀ ਕਰਨ ਤੋਂ ਬਾਅਦ ਹੀ ਪਰਿਵਾਰਾਂ ਨੂੰ ਮ੍ਰਿਤਕ ਦੇਹਾਂ ਦਿੱਤੀਆਂ ਗਈਆਂ ਹਨ।

-PTC News