ਆਜ਼ਾਦੀ ਦਿਵਸ 'ਤੇ ਰਾਜ ਪੱਧਰੀ ਸਮਾਗਮ ਜਲੰਧਰ ਵਿਖੇ ਮੁੱਖ ਮੰਤਰੀ ਲਹਿਰਾਉਣਗੇ ਤਿਰੰਗਾ

By  Jashan A July 26th 2019 04:19 PM -- Updated: July 26th 2019 04:32 PM

ਆਜ਼ਾਦੀ ਦਿਵਸ 'ਤੇ ਰਾਜ ਪੱਧਰੀ ਸਮਾਗਮ ਜਲੰਧਰ ਵਿਖੇ ਮੁੱਖ ਮੰਤਰੀ ਲਹਿਰਾਉਣਗੇ ਤਿਰੰਗਾ,ਚੰਡੀਗੜ੍ਹ: 15 ਅਗਸਤ 1947 ਨੂੰ ਭਾਰਤ ਦੇ ਨਿਵਾਸੀਆਂ ਨੇ ਲੱਖਾਂ ਕੁਰਬਾਨੀਆਂ ਦੇ ਕੇ ਬਰਤਾਨਵੀ ਸ਼ਾਸਨ ਤੋਂ ਸੁਤੰਤਰਤਾ ਪ੍ਰਾਪਤ ਕੀਤੀ। ਇਹ ਰਾਸ਼ਟਰੀ ਤਿਉਹਾਰ ਭਾਰਤ ਦੇ ਗੌਰਵ ਦਾ ਪ੍ਰਤੀਕ ਹੈ। ਇਸ ਮਹਾਨ ਦਿਨ ਦੀ ਯਾਦ ਵਿੱਚ ਭਾਰਤ ਦੇ ਪ੍ਰਧਾਨਮੰਤਰੀ ਹਰ ਸਾਲ ਦੇਸ਼ 'ਚ ਝੰਡਾ ਲਹਰਾਉਦੇ ਹਨ। ਇਸ ਵਾਰ ਵੀ ਦੇਸ਼ ਭਰ 'ਚ 73ਵਾਂ ਆਜ਼ਾਦੀ ਦਿਵਸ ਮਨਾਇਆ ਜਾਵੇਗਾ। ਹੋਰ ਪੜ੍ਹੋ: ਵਰਲਡ ਫੂਡ ਇੰਡੀਆ ਵਿੱਚ 1 ਟਨ ਖਿਚੜੀ ਬਣਾ ਕੇ ਬਣਾਇਆ ਗਿੰਨੀਜ਼ ਰਿਕਾਰਡ ਪੰਜਾਬ 'ਚ ਆਜ਼ਾਦੀ ਦਿਵਸ 'ਤੇ ਰਾਜ ਪੱਧਰੀ ਸਮਾਗਮ ਹੋਣਗੇ। ਇਸ ਸਬੰਧ ਜਾਰੀ ਕੀਤੀ ਲਿਸਟ ਮੁਤਾਬਕ ਜਲੰਧਰ 'ਚ ਹੋਣ ਵਾਲੇ ਰਾਜ ਪੱਧਰੀ ਸਮਾਗਮ 'ਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਝੰਡਾ ਚੜ੍ਹਾਉਣ ਦੀ ਰਸਮ ਅਦਾ ਕਰਨਗੇ।ਇਸ ਤੋਂ ਇਲਾਵਾ ਰਾਣਾ ਕੇ.ਪੀ ਸਿੰਘ ਮੋਹਾਲੀ, ਬ੍ਰਹਮ ਮਹਿੰਦਰਾ, ਸੰਗਰੂਰ, ਮਨਪ੍ਰੀਤ ਬਾਦਲ, ਸ੍ਰੀ ਮੁਕਤਸਰ ਸਾਹਿਬ, ਓਮ ਪ੍ਰਕਾਸ਼ ਸੋਨੀ ਬਠਿੰਡਾ, ਸਾਧੂ ਸਿੰਘ ਧਰਮਸੋਤ ਮਾਨਸਾ, ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਫਤਹਿਗੜ੍ਹ ਸਾਹਿਬ, ਰਾਣਾ ਗੁਰਮੀਤ ਸੋਢੀ ਪਟਿਆਲਾ, ਚਰਨਜੀਤ ਚੰਨੀ ਕਪੂਰਥਲਾ, ਅਰੁਣਾ ਚੌਧਰੀ ਗੁਰਦਸਪੁਰ,ਰਜ਼ੀਆ ਸੁਲਤਾਨਾ ਰੋਪੜ, ਸੁਖਜਿੰਦਰ ਰੰਧਾਵਾ ਅੰਮ੍ਰਿਤਸਰ, ਸੁਖਬਿੰਦਰ ਸਿੰਘ ਸਰਕਾਰੀਆਮੋਗਾ , ਗੁਰਪ੍ਰੀਤ ਸਿੰਘ ਕਾਂਗੜ ਫਿਰੋਜ਼ਪੁਰ, ਬਲਬੀਰ ਸਿੰਘ ਸਿੱਧੂ ਹੁਸ਼ਿਆਰਪੁਰ, ਵਿਜੈ ਇੰਦਰ ਸਿੰਗਲਾ, ਲੁਧਿਆਣਾ, ਸੁੰਦਰ ਸ਼ਾਮ ਅਰੋੜਾ, ਐਸ ਬੀ ਐਸ ਨਗਰ ਅਤੇ ਭਾਰਤ ਭੂਸ਼ਣ ਆਸ਼ੂ ਪਠਾਨਕੋਟ ਵਿਕੇ ਤਿਰੰਗਾ ਲਹਿਰਾਉਣਗੇ। -PTC News

Related Post