ਕੋਰੋਨਾ ਮਾਮਲਿਆਂ 'ਤੇ ਲੱਗੀ ਬ੍ਰੇਕ, ਪਿਛਲੇ 24 ਘੰਟਿਆਂ 'ਚ 9,283 ਨਵੇਂ ਮਾਮਲੇ ਆਏ ਸਾਹਮਣੇ

By  Riya Bawa November 24th 2021 11:06 AM -- Updated: November 24th 2021 11:07 AM

Coronavirus Cases in India: ਦੇਸ਼ ਵਿਚ ਕੋਰੋਨਾਵਾਇਰਸ ਦਾ ਪ੍ਰਕੋਪ ਲਗਾਤਾਰ ਜਾਰੀ ਹੈ ਹਾਲਾਂਕਿ, ਹੁਣ ਨਵੇਂ ਮਾਮਲਿਆਂ ਵਿੱਚ ਮਾਮੂਲੀ ਕਮੀ ਆਈ ਹੈ। ਦੇਸ਼ 'ਚ ਪਿਛਲੇ 24 ਘੰਟਿਆਂ 'ਚ ਕੋਰੋਨਾ ਵਾਇਰਸ ਦੇ 9 ਹਜ਼ਾਰ 283 ਨਵੇਂ ਮਾਮਲੇ ਸਾਹਮਣੇ ਆਏ ਹਨ। ਪਿਛਲੇ 24 ਘੰਟਿਆਂ ਵਿੱਚ 437 ਲੋਕਾਂ ਦੀ ਮੌਤ ਹੋ ਗਈ ਹੈ। ਨਵੇਂ ਕੇਸਾਂ ਦੇ ਆਉਣ ਤੋਂ ਬਾਅਦ ਹੁਣ ਦੇਸ਼ ਵਿੱਚ ਐਕਟਿਵ ਮਰੀਜ਼ਾਂ ਦੀ ਗਿਣਤੀ ਇੱਕ ਲੱਖ 11 ਹਜ਼ਾਰ 481 ਹੋ ਗਈ ਹੈ।

Corona virus, Corona virus Update india, Corona virus Update कोरोना वायरस, कोरोना वायरस अपडेट इंडिया, कोरोना वायरस अपडेट

ਕੇਂਦਰੀ ਸਿਹਤ ਮੰਤਰਾਲੇ ਵੱਲੋਂ ਜਾਰੀ ਅੰਕੜਿਆਂ ਮੁਤਾਬਕ ਦੇਸ਼ ਵਿੱਚ ਬੀਤੇ ਦਿਨ 10 ਹਜ਼ਾਰ 949 ਲੋਕ ਕੋਰੋਨਾ ਤੋਂ ਠੀਕ ਹੋ ਚੁੱਕੇ ਹਨ। ਇਸ ਦੇ ਨਾਲ ਹੀ ਇਸ ਵਾਇਰਸ ਕਾਰਨ ਜਾਨ ਗੁਆਉਣ ਵਾਲਿਆਂ ਦੀ ਗਿਣਤੀ 4 ਲੱਖ 66 ਹਜ਼ਾਰ 584 ਹੋ ਗਈ ਹੈ। ਅੰਕੜਿਆਂ ਮੁਤਾਬਕ ਹੁਣ ਤੱਕ 3 ਕਰੋੜ 45 ਲੱਖ 35 ਹਜ਼ਾਰ 736 ਲੋਕ ਸੰਕਰਮਣ ਤੋਂ ਠੀਕ ਹੋ ਚੁੱਕੇ ਹਨ। ਦੇਸ਼ ਵਿਆਪੀ ਟੀਕਾਕਰਨ ਮੁਹਿੰਮ ਤਹਿਤ ਹੁਣ ਤੱਕ 118 ਕਰੋੜ 44 ਲੱਖ 23 ਹਜ਼ਾਰ 573 ਡੋਜ਼ਾਂ ਐਂਟੀ-ਕੋਰੋਨਾ ਟੀਕਿਆਂ ਦੀਆਂ ਦਿੱਤੀਆਂ ਜਾ ਚੁੱਕੀਆਂ ਹਨ।

ਇਕ ਰਿਪੋਰਟ ਦੇ ਮੁਤਾਬਿਕ ਲਗਾਤਾਰ 47ਵੇਂ ਦਿਨ ਕੋਰੋਨਾ ਸੰਕਰਮਣ ਦੇ ਰੋਜ਼ਾਨਾ ਮਾਮਲੇ 20,000 ਤੋਂ ਘੱਟ ਅਤੇ ਲਗਾਤਾਰ 150ਵੇਂ ਦਿਨ 50,000 ਤੋਂ ਘੱਟ ਹਨ। ਮੰਤਰਾਲੇ ਨੇ ਕਿਹਾ ਕਿ ਸਰਗਰਮ ਮਰੀਜ਼ਾਂ ਦੀ ਗਿਣਤੀ ਕੁੱਲ ਸੰਕਰਮਣ ਮਾਮਲਿਆਂ ਦਾ 0.32 ਪ੍ਰਤੀਸ਼ਤ ਹੈ, ਜੋ ਮਾਰਚ 2020 ਤੋਂ ਬਾਅਦ ਸਭ ਤੋਂ ਘੱਟ ਹੈ, ਜਦਕਿ ਕੋਰੋਨਾ ਤੋਂ ਠੀਕ ਹੋਣ ਵਾਲੇ ਮਰੀਜ਼ਾਂ ਦੀ ਦਰ 98.33 ਪ੍ਰਤੀਸ਼ਤ ਦਰਜ ਕੀਤੀ ਗਈ ਹੈ, ਜੋ ਮਾਰਚ 2020 ਤੋਂ ਬਾਅਦ ਸਭ ਤੋਂ ਵੱਧ ਹੈ। . ਪਿਛਲੇ 24 ਘੰਟਿਆਂ ਵਿੱਚ ਸਰਗਰਮ ਮਰੀਜ਼ਾਂ ਦੀ ਗਿਣਤੀ ਵਿੱਚ 2,103 ਦੀ ਕਮੀ ਆਈ ਹੈ।

-PTC News

Related Post