Lok Sabha Election 2024: 12 ਰਾਜਾਂ ਦੀਆਂ 93 ਸੀਟਾਂ 'ਤੇ ਲਗਭਗ 61 ਫੀਸਦੀ ਹੋਈ ਵੋਟਿੰਗ , ਸਭ ਤੋਂ ਵੱਧ ਵੋਟਿੰਗ ਅਸਾਮ 'ਚ ਹੋਈ
ਲੋਕ ਸਭਾ ਚੋਣਾਂ ਦਾ ਤੀਜਾ ਪੜ੍ਹਾਅ ਜਾਰੀ ਹੈ। ਵੋਟਰਾਂ ਵੱਲੋਂ ਵੋਟਿੰਗ ਲਈ ਉਤਸ਼ਾਹ ਵਿਖਾਇਆ ਜਾ ਰਿਹਾ ਹੈ। 3 ਵਜੇ ਤੱਕ ਕੁੱਲ ਵੋਟਿੰਗ 50 ਫ਼ੀਸਦੀ ਤੋਂ ਵੱਧ ਵੋਟਿੰਗ ਰਹੀ।
ਅਸਾਮ 63.08
ਬਿਹਾਰ 46.69
ਛੱਤੀਸਗੜ੍ਹ 58.19
ਦਾਦਰਾ ਅਤੇ ਨਗਰ ਹਵੇਲੀ ਅਤੇ ਦਮਨ ਅਤੇ ਦੀਉ 52.43
ਗੋਆ 61.39
ਗੁਜਰਾਤ 47.03
ਕਰਨਾਟਕ 54.20
ਮੱਧ ਪ੍ਰਦੇਸ਼ 54.09
ਮਹਾਰਾਸ਼ਟਰ 42.63
ਉੱਤਰ ਪ੍ਰਦੇਸ਼ 46.78
ਪੱਛਮੀ ਬੰਗਾਲ 63.11
ਕਾਮਰੂਪ: ਆਸਾਮ ਦੇ ਮੁੱਖ ਮੰਤਰੀ ਹਿਮਾਂਤਾ ਬਿਸਵਾ ਸਰਮਾ ਨੇ ਬਾਰਪੇਟਾ ਸੰਸਦੀ ਹਲਕੇ ਦੇ ਇੱਕ ਪੋਲਿੰਗ ਸਟੇਸ਼ਨ 'ਤੇ ਆਪਣੀ ਵੋਟ ਪਾਈ।
ਐਨਡੀਏ ਨੇ ਅਸਮ ਗਣ ਪ੍ਰੀਸ਼ਦ (ਏ.ਜੀ.ਪੀ.) ਦੇ ਉਮੀਦਵਾਰ ਫਣੀ ਭੂਸ਼ਣ ਚੌਧਰੀ ਨੂੰ ਕਾਂਗਰਸ ਦੇ ਦੀਪ ਬੇਨ ਦੇ ਮੁਕਾਬਲੇ ਮੈਦਾਨ ਵਿੱਚ ਉਤਾਰਿਆ ਹੈ।#WATCH | Kamrup: Assam Chief Minister Himanta Biswa Sarma casts his vote at a polling station in Barpeta Parliamentary Constituency.
— ANI (@ANI) May 7, 2024
NDA has fielded Asom Gana Parishad (AGP) candidate Phani Bhusan Choudhury against Congress' Deep Bayan.#LokSabhaElections2024 pic.twitter.com/Oq3RYrwkVq
ਪੱਛਮੀ ਬੰਗਾਲ: ਮਾਲਦਾ ਵਿੱਚ ਔਰਤਾਂ ਨੇ ਆਪਣੇ ਖੇਤਰ ਵਿੱਚ ਵਿਕਾਸ ਦੇ ਮੁੱਦਿਆਂ ਨੂੰ ਲੈ ਕੇ ਪ੍ਰਦਰਸ਼ਨ ਕੀਤਾ; ਨੇ ਲੋਕ ਸਭਾ ਚੋਣਾਂ 2024 ਦੇ ਤੀਜੇ ਪੜਾਅ ਦੀ ਵੋਟਿੰਗ ਦਾ ਬਾਈਕਾਟ ਕੀਤਾ ਹੈ।
#WATCH | Malda, West Bengal: A woman boycotting the voting says, "No development work has been done in our area, roads and bridges have not been built. The MP and MLA of the area are absent from here. The government will have to listen to us. We will sit here as long as the… pic.twitter.com/th5xp3mCNH
— ANI (@ANI) May 7, 2024
ਅਸਾਮ- 45.88%
ਬਿਹਾਰ- 36.69%
ਬੰਗਾਲ- 49.27%
ਮੱਧ ਪ੍ਰਦੇਸ਼- 44.67%
ਗੁਜਰਾਤ- 37.83%
ਉੱਤਰ ਪ੍ਰਦੇਸ਼- 38.12%
ਕਰਨਾਟਕ- 41.59%
ਛੱਤੀਸਗੜ੍ਹ- 46.14%
ਗੋਆ- 49.04%
ਮਹਾਰਾਸ਼ਟਰ- 31.55%
ਗੁਜਰਾਤ- 37.83%
ਗੁਜਰਾਤ: ਕਾਂਗਰਸ ਨੇਤਾ ਮੁਮਤਾਜ਼ ਪਟੇਲ ਨੇ ਭਰੂਚ ਵਿੱਚ ਪੋਲਿੰਗ ਬੂਥ 'ਤੇ ਆਪਣੀ ਵੋਟ ਪਾਈ। ਇਸ ਸੀਟ 'ਤੇ ਭਾਜਪਾ ਦੇ ਮੌਜੂਦਾ ਸਾਂਸਦ ਮਨਸੁਖਭਾਈ ਵਸਾਵਾ ਦਾ ਮੁਕਾਬਲਾ ਆਮ ਆਦਮੀ ਪਾਰਟੀ ਦੀ ਚੈਤਰਾ ਵਸਾਵਾ ਨਾਲ ਹੈ।
ਅਡਾਨੀ ਗਰੁੱਪ ਦੇ ਚੇਅਰਮੈਨ ਗੌਤਮ ਅਡਾਨੀ ਗੁਜਰਾਤ ਦੇ ਅਹਿਮਦਾਬਾਦ ਵਿੱਚ ਇੱਕ ਪੋਲਿੰਗ ਬੂਥ 'ਤੇ ਆਪਣੀ ਵੋਟ ਪਾਉਣ ਲਈ ਪਹੁੰਚੇ।
#WATCH | Adani group chairman Gautam Adani arrives at a polling booth in Ahmedabad, Gujarat to cast his vote for #LokSabhaElections2024 pic.twitter.com/fLwAWxCesx
— ANI (@ANI) May 7, 2024
ਲੋਕ ਸਭਾ ਚੋਣਾਂ ਦਾ ਤੀਜਾ ਪੜ੍ਹਾਅ ਜਾਰੀ ਹੈ। ਵੋਟਰਾਂ ਵੱਲੋਂ ਵੋਟਿੰਗ ਲਈ ਉਤਸ਼ਾਹ ਵਿਖਾਇਆ ਜਾ ਰਿਹਾ ਹੈ। 11 ਵਜੇ ਤੱਕ ਕੁੱਲ ਵੋਟਿੰਗ 25 ਫ਼ੀਸਦੀ ਤੋਂ ਵੱਧ ਰਹੀ।
ਅਸਾਮ 27.34%
ਬਿਹਾਰ 24.41%
ਛੱਤੀਸਗੜ੍ਹ 29.90%
ਦਾਦਰਾ ਅਤੇ ਨਗਰ ਹਵੇਲੀ ਅਤੇ ਦਮਨ ਅਤੇ ਦੀਉ 24.69%
ਗੋਆ 30.94%
ਗੁਜਰਾਤ 24.35%
ਕਰਨਾਟਕ 24.48%
ਮੱਧ ਪ੍ਰਦੇਸ਼ 30.21%
ਮਹਾਰਾਸ਼ਟਰ 18.18%
ਉੱਤਰ ਪ੍ਰਦੇਸ਼ 26.12%
ਪੱਛਮੀ ਬੰਗਾਲ 32.82%
ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਕਿਹਾ ਕਿ ਕਰਨਾਟਕ ਵਿੱਚ ਸਾਨੂੰ ਬਹੁਮਤ ਮਿਲੇਗਾ। ਅਜਿਹੀ ਰਿਪੋਰਟ ਸਾਨੂੰ ਅੱਜ ਸਾਡੇ ਕਾਂਗਰਸ ਪ੍ਰਧਾਨ ਸ਼ਿਵਕੁਮਾਰ ਨੇ ਦਿੱਤੀ ਹੈ। ਹੈਦਰਾਬਾਦ ਵਿੱਚ ਸਥਿਤੀ ਚੰਗੀ ਹੈ ਅਤੇ ਬੈਂਗਲੁਰੂ ਵਿੱਚ ਵੀ ਦੇਖਿਆ ਜਾ ਰਿਹਾ ਹੈ, ਜਦੋਂ ਅਸੀਂ ਫਾਈਨਲ ਡਾਟਾ ਅਸੀਂ ਦੱਸ ਸਕਾਂਗੇ।ਭਾਜਪਾ ਨੂੰ ਰੋਕਣ ਲਈ ਜੋ ਵੀ ਨੰਬਰ ਦੀ ਲੋੜ ਹੋਵੇਗੀ, ਅਸੀਂ ਦੇਵਾਂਗੇ।
#WATCH कांग्रेस अध्यक्ष मल्लिकार्जुन खरगे ने कहा, "कर्नाटक में हमें बहुमत मिलेगा। ऐसी रिपोर्ट हमें आज हमारे कांग्रेस अध्यक्ष शिवकुमार ने दिया है...हैदराबाद में भी अच्छी स्थिति है और बेंगलुरु में भी देखा जा रहा है, फाइनल डाटा मिलेगा तब हम बता पाएंगे।.....बीजेपी को रोकने के लिए… pic.twitter.com/jNGYYGCT6B
— ANI_HindiNews (@AHindinews) May 7, 2024
ਕਰਨਾਟਕ: ਕਾਂਗਰਸ ਦੇ ਰਾਸ਼ਟਰੀ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਕਲਬੁਰਗੀ ਦੇ ਇੱਕ ਪੋਲਿੰਗ ਸਟੇਸ਼ਨ 'ਤੇ ਆਪਣੀ ਵੋਟ ਪਾਈ। ਦੱਸ ਦਈਏ ਕਿ ਕਾਂਗਰਸ ਨੇ ਪਾਰਟੀ ਪ੍ਰਧਾਨ ਮੱਲਿਕਾਰਜੁਨ ਖੜਗੇ ਦੇ ਜਵਾਈ ਰਾਧਾਕ੍ਰਿਸ਼ਨ ਡੋਡਾਮਣੀ ਨੂੰ ਕਲਬੁਰਗੀ ਹਲਕੇ ਤੋਂ ਅਤੇ ਭਾਜਪਾ ਨੇ ਉਮੇਸ਼ ਜੀ ਜਾਧਵ ਨੂੰ ਮੈਦਾਨ ਵਿੱਚ ਉਤਾਰਿਆ ਹੈ।
#WATCH | Karnataka: Congress national president Mallikarjun Kharge casts his vote at a polling station in Kalaburagi.
— ANI (@ANI) May 7, 2024
Congress has fielded party chief Mallikarjun Kharge's son-in-law Radhakrishna Doddamani from Kalaburagi constituency and BJP has fielded Umesh G Jadhav.… pic.twitter.com/ynfFT0bspi
ਵੋਟਰਾਂ ਦੀ ਗਿਣਤੀ ਇੰਨੀ ਘੱਟ ਹੋਣ ਦਾ ਕੀ ਕਾਰਨ ਹੋ ਸਕਦਾ ਹੈ? ਸੁਣੋ ਤੇ ਜਾਣੋ ਤੇ ਦੱਸੋ ਤੁਹਾਡਾ ਕੀ ਵਿਚਾਰ ਹੈ?
ਤੀਜੇ ਪੜਾਅ ਵਿੱਚ ਅਸਾਮ (4), ਬਿਹਾਰ (5), ਛੱਤੀਸਗੜ੍ਹ (7), ਗੋਆ (2), ਗੁਜਰਾਤ (26), ਕਰਨਾਟਕ (14), ਮੱਧ ਪ੍ਰਦੇਸ਼ (8), ਮਹਾਰਾਸ਼ਟਰ (11) ਉੱਤਰ ਪ੍ਰਦੇਸ਼ (10) ਪੱਛਮੀ ਬੰਗਾਲ (4), ਦਾਦਰਾ ਅਤੇ ਨਗਰ ਹਵੇਲੀ ਅਤੇ ਦਮਨ ਅਤੇ ਦੀਵ (2) ਸੀਟਾਂ 'ਤੇ ਵੋਟਿੰਗ ਹੋ ਰਹੀ ਹੈ।
ਦੇਸ਼ ਦੇ 11 ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੀਆਂ 93 ਸੀਟਾਂ ਲਈ ਅੱਜ ਤੀਜੇ ਪੜਾਅ ਦੀ ਵੋਟਿੰਗ ਹੋ ਰਹੀ ਹੈ। ਜੰਮੂ-ਕਸ਼ਮੀਰ ਦੀਆਂ ਅਨੰਤਨਾਗ ਅਤੇ ਰਾਜੌਰੀ ਸੀਟਾਂ 'ਤੇ ਚੋਣਾਂ 25 ਮਈ ਤੱਕ ਮੁਲਤਵੀ ਕਰ ਦਿੱਤੀਆਂ ਗਈਆਂ ਹਨ।
ਐਨਸੀਪੀ ਨੇਤਾ ਅਜੀਤ ਪਵਾਰ ਅਤੇ ਉਨ੍ਹਾਂ ਦੀ ਪਤਨੀ ਸੁਨੇਤਰਾ ਪਵਾਰ ਵੋਟ ਪਾਉਣ ਪਹੁੰਚੇ। ਸੁਨੇਤਰਾ ਬਾਰਾਮਤੀ ਲੋਕ ਸਭਾ ਸੀਟ ਤੋਂ ਚੋਣ ਲੜ ਰਹੀ ਹੈ। ਇਸ ਸੀਟ ਤੋਂ ਸ਼ਰਦ ਪਵਾਰ ਦੀ ਬੇਟੀ ਸੁਪ੍ਰੀਆ ਸੁਲੇ ਚੋਣ ਲੜ ਰਹੀ ਹੈ।
#WATCH | Prime Minister Narendra Modi greets people after casting his vote for #LokSabhaElections2024 at a polling booth in Ahmedabad, Gujarat
— ANI (@ANI) May 7, 2024
Union Home Minister Amit Shah is also present. pic.twitter.com/iXuVdQsRDs
Lok Sabha Polls 2024 Phase 3 Live Update: ਲੋਕ ਸਭਾ ਚੋਣਾਂ 2024 ਦੇ ਤੀਜੇ ਪੜਾਅ ਲਈ ਵੋਟਿੰਗ 7 ਮਈ ਯਾਨੀ ਅੱਜ ਹੋ ਰਹੀ ਹੈ। ਇਸ ਪੜਾਅ 'ਚ 12 ਰਾਜਾਂ ਦੀਆਂ 93 ਸੀਟਾਂ 'ਤੇ ਉਮੀਦਵਾਰਾਂ ਦੀ ਕਿਸਮਤ ਈਵੀਐੱਮ 'ਚ ਕੈਦ ਹੋਵੇਗੀ। ਕੜਕਦੀ ਗਰਮੀ ਦੌਰਾਨ ਵੋਟਰਾਂ ਨੂੰ ਘਰਾਂ ਤੋਂ ਬਾਹਰ ਕੱਢਣਾ ਚੋਣ ਕਮਿਸ਼ਨ ਲਈ ਚੁਣੌਤੀ ਬਣਿਆ ਹੋਇਆ ਹੈ।
ਵੋਟਿੰਗ ਸਵੇਰੇ 7 ਵਜੇ ਤੋਂ ਸ਼ੁਰੂ ਹੋ ਗਈ ਹੈ ਜੋ ਕਿ ਸ਼ਾਮ 5 ਵਜੇ ਖਤਮ ਹੋਵੇਗੀ। ਇਸ ਪੜਾਅ 'ਚ ਬਿਹਾਰ, ਛੱਤੀਸਗੜ੍ਹ, ਕਰਨਾਟਕ, ਕੇਰਲ, ਮੱਧ ਪ੍ਰਦੇਸ਼, ਮਹਾਰਾਸ਼ਟਰ, ਉੱਤਰ ਪ੍ਰਦੇਸ਼ ਅਤੇ ਪੱਛਮੀ ਬੰਗਾਲ ਵਰਗੇ ਕੁਝ ਵੱਡੇ ਰਾਜਾਂ 'ਚ ਵੋਟਿੰਗ ਹੋਵੇਗੀ।
ਇਸ ਤੋਂ ਪਹਿਲਾਂ ਜੰਮੂ-ਕਸ਼ਮੀਰ ਦੀ ਅਨੰਤਨਾਗ-ਰਾਜੌਰੀ ਲੋਕ ਸਭਾ ਸੀਟ ਲਈ ਵੀ ਇਸੇ ਦਿਨ ਵੋਟਿੰਗ ਹੋਣੀ ਸੀ, ਪਰ ਇੱਥੇ ਵੋਟਿੰਗ 25 ਮਈ ਕਰ ਦਿੱਤੀ ਗਈ ਹੈ। ਸਾਰੀਆਂ ਸੀਟਾਂ 'ਤੇ ਵੋਟਾਂ ਦੀ ਗਿਣਤੀ 4 ਜੂਨ ਨੂੰ ਹੋਣੀ ਹੈ।
ਤੀਜੇ ਪੜਾਅ 'ਚ 120 ਔਰਤਾਂ ਸਮੇਤ 1300 ਤੋਂ ਵੱਧ ਉਮੀਦਵਾਰ ਚੋਣ ਮੈਦਾਨ 'ਚ ਹਨ। ਪ੍ਰਮੁੱਖ ਨੇਤਾਵਾਂ ਵਿੱਚ ਕੇਂਦਰੀ ਮੰਤਰੀ ਅਮਿਤ ਸ਼ਾਹ (ਗਾਂਧੀਨਗਰ), ਜਯੋਤੀਰਾਦਿਤਿਆ ਸਿੰਧੀਆ (ਗੁਣਾ), ਮਨਸੁਖ ਮਾਂਡਵੀਆ (ਪੋਰਬੰਦਰ), ਪੁਰਸ਼ੋਤਮ ਰੁਪਾਲਾ (ਰਾਜਕੋਟ), ਪ੍ਰਹਿਲਾਦ ਜੋਸ਼ੀ (ਧਾਰਵਾੜ) ਅਤੇ ਐਸਪੀ ਸਿੰਘ ਬਘੇਲ (ਆਗਰਾ) ਸ਼ਾਮਲ ਹਨ।
ਇਹ ਵੀ ਪੜ੍ਹੋ: ਚਰਨਜੀਤ ਚੰਨੀ ਦੀ ਹਵਾਈ ਫੌਜ 'ਤੇ ਹਮਲੇ ਬਾਰੇ 'ਸਟੰਟਬਾਜ਼ੀ' ਟਿੱਪਣੀ ਕੀ ਹੈ, ਸਾਬਕਾ CM ਨੇ ਸਪੱਸ਼ਟੀਕਰਨ ਦੇ ਕੇ ਦੱਸਿਆ...ਪੜ੍ਹੋ ਪੂਰਾ ਮਾਮਲਾ
- PTC NEWS