ਨਾਸਿਕ 'ਚ ਸਵਾਰੀਆਂ ਨਾਲ ਭਰੀ ਬੱਸ ਨੂੰ ਲੱਗੀ ਅੱਗ, ਬੱਚੇ ਸਣੇ 11 ਦੀ ਮੌਤ; 38 ਝੁਲਸੇ

By  Ravinder Singh October 8th 2022 08:58 AM

ਨਾਸਿਕ : ਮਹਾਰਾਸ਼ਟਰ ਦੇ ਨਾਸਿਕ 'ਚ ਅੱਜ ਸਵੇਰੇ ਯਾਤਰੀਆਂ ਨਾਲ ਭਰੀ ਇਕ ਬੱਸ ਨੂੰ ਅੱਗ ਲੱਗਣ ਕਾਰਨ ਘੱਟੋ-ਘੱਟ 11 ਲੋਕਾਂ ਦੀ ਮੌਤ ਹੋ ਗਈ। ਇਸ 'ਚ ਇਕ ਬੱਚਾ ਵੀ ਸ਼ਾਮਲ ਸੀ। ਇਨ੍ਹਾਂ ਤੋਂ ਇਲਾਵਾ ਇਸ ਹਾਦਸੇ ਵਿੱਚ 38 ਹੋਰ ਯਾਤਰੀ ਝੁਲਸ ਗਏ ਹਨ। ਸਾਰੇ ਜ਼ਖਮੀਆਂ ਨੂੰ ਇਲਾਜ ਲਈ ਸਿਵਲ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ।

ਨਾਸਿਕ 'ਚ ਸਵਾਰੀਆਂ ਨਾਲ ਭਰੀ ਬੱਸ ਨੂੰ ਲੱਗੀ ਅੱਗ, ਬੱਚੇ ਸਣੇ 11 ਦੀ ਮੌਤ; 38 ਝੁਲਸੇ

ਸਥਾਨਕ ਪੁਲਿਸ ਦਾ ਕਹਿਣਾ ਹੈ ਕਿ ਉਹ ਅਜੇ ਵੀ ਮੌਤਾਂ ਦੀ ਸਹੀ ਗਿਣਤੀ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਹਾਦਸਾ ਸਵੇਰੇ ਕਰੀਬ 5 ਵਜੇ ਨਾਸਿਕ ਦੇ ਨੰਦੂਰ ਨਾਕਾ ਮਿਰਚੀ ਹੋਟਲ ਨੇੜੇ ਔਰੰਗਾਬਾਦ ਰੋਡ 'ਤੇ ਵਾਪਰਿਆ। ਜਾਣਕਾਰੀ ਮੁਤਾਬਕ ਬੱਸ ਨੂੰ ਕੰਟੇਨਰ ਨਾਲ ਟਕਰਾਉਣ ਕਾਰਨ ਅੱਗ ਲੱਗ ਗਈ। ਬੱਸ ਯਵਤਮਾਲ ਤੋਂ ਮੁੰਬਈ ਜਾ ਰਹੀ ਸੀ, ਜਦਕਿ ਕੰਟੇਨਰ ਟਰੱਕ ਨਾਸਿਕ ਤੋਂ ਪੁਣੇ ਜਾ ਰਿਹਾ ਸੀ।

ਘਟਨਾ ਦੀ ਸੂਚਨਾ ਮਿਲਦੇ ਹੀ ਅਧਿਕਾਰੀ ਫੋਰਸ ਸਮੇਤ ਮੌਕੇ ਉਤੇ ਪਹੁੰਚ ਗਏ ਅਤੇ ਰਾਹਤ ਕਾਰਜ ਸ਼ੁਰੂ ਕਰ ਦਿੱਤੇ। ਹਾਦਸੇ ਦੀ ਵੀਡੀਓ 'ਚ ਸਾਫ ਦਿਖਾਈ ਦੇ ਰਿਹਾ ਹੈ ਕਿ ਯਾਤਰੀ ਬੱਸ ਅੱਗ ਦਾ ਗੋਲਾ ਬਣ ਕੇ ਧੂੰਏਂ ਨਾਲ ਸੜ ਰਹੀ ਹੈ। ਅੱਗ ਲੱਗਣ ਤੋਂ ਬਾਅਦ ਇਕਦਮ ਹਾਹਾਕਾਰ ਮਚ ਗਿਆ ਪਰ ਅੱਗ ਨੇ ਬੱਸ ਨੂੰ ਬੁਰੀ ਤਰ੍ਹਾਂ ਆਪਣੀ ਲਪੇਟ ਵਿਚ ਲੈ ਲਿਆ। ਦੇਖਦੇ ਹੀ ਦੇਖਦੇ ਬੱਸ ਅੱਗ ਦਾ ਗੋਲਾ ਬਣ ਗਈ ਅਤੇ ਅੰਦਰ ਬੈਠੇ ਯਾਤਰੀ ਬੁਰੀ ਤਰ੍ਹਾਂ ਝੁਲਸੇ ਗਏ।

-PTC News

ਇਹ ਵੀ ਪੜ੍ਹੋ : ਰਾਸ਼ਟਰਪਤੀ ਦ੍ਰੋਪਦੀ ਮੁਰਮੂ ਤੇ ਰਾਜਨਾਥ ਸਿੰਘ ਚੰਡੀਗੜ੍ਹ ਵਿਚ ਕਰਵਾਏ ਜਾ ਰਹੇ ਏਅਰ ਸ਼ੋਅ 'ਚ ਕਰਨਗੇ ਸ਼ਿਰਕਤ

Related Post