ਕਮਿਊਨਿਟੀ ਸੈਂਟਰ 'ਚ ਮਰੀਜ਼ ਦੀ ਮੌਤ ਮਗਰੋਂ ਡਾਕਟਰ ਤੇ ਸਟਾਫ਼ ਖ਼ਿਲਾਫ਼ ਮਾਮਲਾ ਦਰਜ

By  Ravinder Singh August 17th 2022 08:10 AM

ਜਲੰਧਰ : ਜਲੰਧਰ ਪੱਛਮੀ ਦੇ ਕਮਿਊਨਿਟੀ ਹੈਲਥ ਸੈਂਟਰ ਦੇ ਡਾਕਟਰਾਂ ਤੇ ਸਟਾਫ ਵੱਲੋਂ ਇਲਾਜ ਲਈ ਆਏ ਵਿਅਕਤੀ ਦੀ ਸਾਰ ਨਾ ਲੈਣ ਕਾਰਨ ਮਰੀਜ਼ ਦੀ ਮੌਤ ਹੋ ਗਈ । ਪੁਲਿਸ ਨੇ ਅਰਬਨ ਕਮਿਊਨਿਟੀ ਹੈਲਥ ਸੈਂਟਰ ਦੇ ਡਿਊਟੀ ਉਤੇ ਤਾਇਨਾਤ ਸਾਰੇ ਸਟਾਫ਼ ਮੁਲਾਜ਼ਮਾਂ, ਡਾਕਟਰਾਂ ਖ਼ਿਲਾਫ਼ ਧਾਰਾ 304-ਏ ਤਹਿਤ ਕੇਸ ਦਰਜ ਕਰ ਲਿਆ ਹੈ। ਸਾਰੇ ਮੁਲਜ਼ਮ ਫ਼ਰਾਰ ਹਨ। ਥਾਣਾ ਇੰਚਾਰਜ ਨੇ ਦੱਸਿਆ ਕਿ ਅਰਬਨ ਕਮਿਊਨਿਟੀ ਸੈਂਟਰ ਦੇ ਮੌਜੂਦਾ ਡਾਕਟਰਾਂ ਅਤੇ ਸਟਾਫ਼ ਦੀ ਅਣਗਹਿਲੀ ਕਾਰਨ ਮਰੀਜ਼ ਦੀ ਮੌਤ ਹੋਈ ਹੈ। ਇਸ ਤੋਂ ਬਾਅਦ ਪੁਲਿਸ ਨੇ ਮਾਮਲਾ ਦਰਜ ਕਰਕੇ ਛਾਪੇਮਾਰੀ ਸ਼ੁਰੂ ਕਰ ਦਿੱਤੀ ਹੈ।

ਕਮਿਊਨਿਟੀ ਸੈਂਟਰ 'ਚ ਮਰੀਜ਼ ਦੀ ਮੌਤ ਮਗਰੋਂ ਡਾਕਟਰ ਤੇ ਸਟਾਫ਼ ਖ਼ਿਲਾਫ਼ ਮਾਮਲਾ ਦਰਜਬਸਤੀ ਗੁਜ਼ਾਂ ਸਥਿਤ ਕਮਿਊਨਿਟੀ ਹੈਲਥ ਸੈਂਟਰ 'ਚ ਮਰੀਜ਼ ਦੀ ਮੌਤ ਹੋਣ ਕਾਰਨ ਰਿਸ਼ਤੇਦਾਰਾਂ ਵੱਲੋਂ ਹੰਗਾਮਾ ਕੀਤਾ ਗਿਆ। ਦੋਸ਼ ਸੀ ਕਿ ਉਨ੍ਹਾਂ ਦਾ ਮਰੀਜ਼ ਤੜਫ-ਤੜਫ ਕੇ ਮਰ ਗਿਆ ਪਰ ਕਿਸੇ ਨੇ ਵੀ ਉਸ ਦੀ ਸਾਰ ਨਹੀਂ ਲਈ। ਮੌਕੇ ਉਪਰ ਸਿਹਤ ਵਿਭਾਗ ਦੇ ਅਧਿਕਾਰੀ ਤੇ ਪੁਲਿਸ ਪ੍ਰਸ਼ਾਸਨ ਨੇ ਪਹੁੰਚ ਕੇ ਮਾਮਲੇ ਨੂੰ ਸ਼ਾਂਤ ਕੀਤਾ। ਬਸਤੀ ਮਿੱਠੂ ਵਾਸੀ ਸਤਨਾਮ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਪਿਤਾ ਸ਼ੇਰ ਸਿੰਘ ਮੋਢੇ 'ਚ ਦਰਦ ਹੋਣ ਦੀ ਦਵਾਈ ਲੈਣ ਲਈ ਹਸਪਤਾਲ ਪਹੁੰਚੇ। ਉਹ ਆਪੇ ਹੀ ਸਕੂਟਰ ਚਲਾ ਕੇ ਹਸਪਤਾਲ ਤੱਕ ਗਏ ਜਿੱਥੇ ਉਨ੍ਹਾਂ ਨੇ ਆਪਣਾ ਐਕਸਰੇ ਵੀ ਕਰਵਾਇਆ। ਕੁਝ ਦੇਰ ਮਗਰੋਂ ਉਸ ਨੂੰ ਫੋਨ 'ਤੇ ਸੂਚਨਾ ਮਿਲੀ ਕਿ ਉਸ ਦੇ ਪਿਤਾ ਦੀ ਸਿਹਤ ਖ਼ਰਾਬ ਹੋ ਗਈ ਹੈ ਤੇ ਉਹ ਡਿੱਗ ਪਏ ਹਨ। ਉਹ ਤੁਰੰਤ ਹਸਪਤਾਲ ਪੁੱਜੇ ਤਾਂ ਵੇਖਿਆ ਕਿ ਉਨ੍ਹਾਂ ਦੇ ਪਿਤਾ ਹਸਪਤਾਲ ਦੇ ਐਂਟਰੀ ਗੇਟ 'ਚ ਡਿੱਗੇ ਪਏ ਸਨ। ਉਨ੍ਹਾਂ ਦੋਸ਼ ਲਾਇਆ ਕਿ ਡਿਊਟੀ 'ਤੇ ਤਾਇਨਾਤ ਕਿਸੇ ਵੀ ਡਾਕਟਰ ਨੇ ਸਾਰ ਨਹੀਂ ਲਈ।

ਕਮਿਊਨਿਟੀ ਸੈਂਟਰ 'ਚ ਮਰੀਜ਼ ਦੀ ਮੌਤ ਮਗਰੋਂ ਡਾਕਟਰ ਤੇ ਸਟਾਫ਼ ਖ਼ਿਲਾਫ਼ ਮਾਮਲਾ ਦਰਜਇੱਥੋਂ ਤਕ ਕਿ ਪਿਤਾ ਦੀ ਮਦਦ ਕਰ ਰਹੇ ਹਨ ਵਿਅਕਤੀ ਨੂੰ ਵੀ ਪੁਲਿਸ ਮਾਮਲਾ ਹੋਣ ਦੀ ਗੱਲ ਕਹਿ ਕੇ ਧਮਕਾਉਣ ਦੇ ਦੋਸ਼ ਲਾਏ ਗਏ। ਉਨ੍ਹਾਂ ਨੇ ਪੁਲਿਸ ਤੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਹਸਪਤਾਲ ਦੇ ਡਾਕਟਰ ਖਿਲਾਫ ਮਾਮਲਾ ਦਰਜ ਕਰ ਸਸਪੈਂਡ ਕਰਨ ਦੀ ਮੰਗ ਰੱਖੀ ਹੈ। ਓਟਸ ਸੈਂਟਰ 'ਚ ਦਵਾਈ ਲੈਣ ਲਈ ਆਏ ਮੁਕੇਸ਼ ਕੁਮਾਰ ਨੇ ਦੱਸਿਆ ਕਿ ਉਕਤ ਵਿਅਕਤੀ ਦੇ ਨੱਕ ਤੇ ਮੂੰਹ ਤੋਂ ਖ਼ੂਨ ਵੱਗ ਰਿਹਾ ਸੀ ਤੇ ਤੜਫ ਰਿਹਾ ਸੀ। ਉਨ੍ਹਾਂ ਨੇ ਰੌਲਾ ਪਾਇਆ ਤਾਂ ਵੀ ਕੋਈ ਡਾਕਟਰ ਉਨ੍ਹਾਂ ਕੋਲ ਨਹੀਂ ਪੁੱਜਾ। ਉਨ੍ਹਾਂ ਦੀ ਜੇਬ ਵਿਚੋਂ ਮੋਬਾਈਲ ਕੱਢ ਕੇ ਘਰੇ ਸੂਚਨਾ ਦਿੱਤੀ।

ਇਹ ਵੀ ਪੜ੍ਹੋ : ਰਣਜੀਤ ਸਾਗਰ ਡੈਮ ਦੇ ਅੱਜ ਖੋਲ੍ਹੇ ਜਾਣਗੇ ਫਲੱਡ ਗੇਟ, ਲੋਕਾਂ ਨੂੰ ਹਦਾਇਤਾਂ ਜਾਰੀ

ਮਾਮਲੇ ਨੂੰ ਲੈ ਕੇ ਕਰੀਬ 5 ਘੰਟੇ ਤੱਕ ਪਰਿਵਾਰ ਵੱਲੋਂ ਹਸਪਤਾਲ 'ਚ ਧਰਨਾ ਦਿੱਤਾ ਗਿਆ। ਮੌਕੇ ਉਤੇ ਪੁਲਿਸ ਪ੍ਰਸ਼ਾਸਨ ਤੋਂ ਇਲਾਵਾ ਸਿਹਤ ਵਿਭਾਗ ਦੇ ਅਧਿਕਾਰੀ ਪੁੱਜੇ ਤੇ ਉਨ੍ਹਾਂ ਨੇ ਮਾਮਲੇ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕੀਤੀ। ਡਾਕਟਰਾਂ ਤੇ ਸਟਾਫ ਖ਼ਿਲਾਫ਼ ਮਾਮਲਾ ਦਰਜ ਹੋਣ ਉਤੇ ਮ੍ਰਿਤਕ ਦੇ ਰਿਸ਼ਤੇਦਾਰਾਂ ਨੇ ਧਰਨਾ ਚੁੱਕ ਲਿਆ। ਹਸਪਤਾਲ ਦੇ ਡਾਕਟਰ ਮਹੇਸ਼ ਪ੍ਰਭਾਕਰ ਨੇ ਦੋਸ਼ਾਂ ਨੂੰ ਨਕਾਰਿਆ ਹੈ। ਉਨ੍ਹਾਂ ਕਿਹਾ ਕਿ ਮਰੀਜ਼ ਦੀ ਪਰਚੀ ਬਣਾ ਕੇ ਉਸ ਦੀ ਜਾਂਚ ਲਈ ਐਕਸਰੇ ਕਰਵਾਏ ਗਏ ਤੇ ਇਲਾਜ ਦੀ ਪ੍ਰਕਿਰਿਆ ਚੱਲ ਰਹੀ ਸੀ। ਤਬੀਅਤ ਖ਼ਰਾਬ ਹੋਣ ਮਗਰੋਂ ਉਹ ਡਿੱਗ ਗਿਆ। ਸਿਵਲ ਹਸਪਤਾਲ 'ਚ ਸ਼ਿਫਟ ਕਰਵਾਉਣ ਤੋਂ ਪਹਿਲਾਂ ਉਸ ਦੀ ਮੌਤ ਹੋ ਗਈ।

 

Related Post