ਦਿੱਲੀ ਦੇ ਇਜ਼ਰਾਇਲੀ ਦੂਤਘਰ ਨੇੜੇ ਹੋਇਆ ਧਮਾਕਾ ਜਾਂਚ ਜਾਰੀ

By  Jagroop Kaur January 29th 2021 06:34 PM -- Updated: January 29th 2021 06:57 PM

ਨਵੀਂ ਦਿੱਲੀ– ਦਿੱਲੀ ’ਚ ਇਜ਼ਰਾਇਲੀ ਦੂਤਘਰ ਦੇ ਨੇੜੇ ਧਮਾਕਾ ਹੋਣ ਦੀ ਖ਼ਬਰ ਹੈ। ਧਮਾਕੇ ਦੀ ਪੁਸ਼ਟੀ ਦਿੱਲੀ ਪੁਲਸ ਨੇ ਕੀਤੀ ਹੈ। ਮੌਕੇ 'ਤੇ ਮੌਜੂਦ ਪੁਲਿਸ ਦਾ ਕਹਿਣਾ ਹੈ ਕਿ ਧਮਾਕੇ ਨਾਲ ਨੇੜੇ ਖੜੀਆਂ 4-5 ਕਾਰਾਂ ਦੇ ਸ਼ੀਸ਼ੇ ਟੁੱਟ ਗਏ ਹਨ। ਫਿਲਹਾਲ ਧਮਾਕੇ ’ਚ ਕਿਸੇ ਦੀ ਜ਼ਖਮੀ ਹੋਣ ਦੀ ਸੂਚਨਾ ਨਹੀਂ ਮਿਲੀ।ਸਪੈਸ਼ਲ ਸੈੱਲ ਦੀ ਟੀਮ ਮੌਕੇ ’ਤੇ ਪਹੁੰਚ ਗਈ ਹੈ। ਇਹ ਧਮਾਕਾ ਇਜ਼ਰਾਇਲੀ ਦੂਤਘਰ ਤੋਂ ਕਰੀਬ 150 ਕਿਲੋਮੀਟਰ ਦੀ ਦੂਰੀ ’ਤੇ ਹੋਇਆ ਹੈ। ਫਾਇਰ ਬ੍ਰਿਗੇਡ ਦੀ ਟੀਮ ਵੀ ਮੌਕੇ ’ਤੇ ਪਹੁੰਚ ਗਈ ਹੈ। ਦਿੱਲੀ ਪੁਲਸ ਦੇ ਸੀਨੀਅਰ ਅਧਿਕਾਰੀ ਵੀ ਘਟਨਾ ਵਾਲੀ ਥਾਂ ’ਤੇ ਮੌਜੂਦ ਹਨ। ਦੱਸ ਦਈਏ ਕਿ ਇਜ਼ਰਾਇਲ ਦਾ ਦੂਤਘਰ ਡਾ. ਏ.ਪੀ.ਜੇ. ਅਬਦੁਲ ਕਲਾਮ ਰੋਡ ’ਤੇ ਸਥਿਤ ਹੈ। ਪੜ੍ਹੋ ਹੋਰ ਖ਼ਬਰਾਂ : ਰਾਕੇਸ਼ ਟਿਕੈਤ ਦੇ ਹੰਝੂਆਂ ਤੋਂ ਬਾਅਦ ਗਾਜ਼ੀਪੁਰ ਬਾਰਡਰ ‘ਤੇ ਵੱਡੀ ਗਿਣਤੀ ‘ਚ ਪਹੁੰਚੇ ਕਿਸਾਨ Image ਪੜ੍ਹੋ ਹੋਰ ਖ਼ਬਰਾਂ : ਦਿੱਲੀ ਹਿੰਸਾ ਮਾਮਲੇ ‘ਚ ਦੀਪ ਸਿੱਧੂ ਅਤੇ ਲੱਖਾ ਸਿਧਾਣਾ ਦੀ ਗ੍ਰਿਫ਼ਤਾਰੀ ਦੇ ਹੁਕਮ

ਫਿਲਹਾਲ ਸੁਖ ਦੀ ਖਬਰ ਇਹ ਰਹੀ ਕਿ ਇਸ ਧਮਾਕੇ 'ਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ |ਫਿਲਹਾਲ ਸੈੱਲ ਵੱਲੋਂ ਜਾਂਚ ਜਾਰੀ ਹੈ , ਇਹ ਬ੍ਲਾਸ੍ਟ ਕਿਵੇਂ ਹੋਇਆ ,ਇਸ ਦਾ ਪਤਾ ਨਹੀਂ ਲੱਗ ਸਕਿਆ। ਪੁਲਿਸ ਵੱਲੋਂ ਕਲੋਜ਼-ਸਰਕਿਟ ਟੈਲੀਵੀਜ਼ਨ ਕੋਲ ਲੱਗੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਕੀਤੀ ਜਾ ਰਹੀ ਹੈ ਤਾਂ ਕਿ ਘਟਨਾਵਾਂ ਦੇ ਕ੍ਰਮ ਦਾ ਪਤਾ ਲਗਾਇਆ ਜਾ ਸਕੇ। ਵਿਸਫੋਟਕ ਦੇ ਨਮੂਨਿਆਂ ਨੂੰ ਚੁੱਕਣ ਲਈ ਦਿੱਲੀ ਪੁਲਿਸ ਦੇ ਫੋਰੈਂਸਿਕ ਮਾਹਰ ਮੌਕੇ 'ਤੇ ਹਨ।
Israel Says Iran Was Behind Bombs in India and Georgia - The New York Timesਅਧਿਕਾਰੀਆਂ ਨੇ ਕਿਹਾ ਕਿ ਇਸ ਧਮਾਕੇ ਪਿੱਛੇ ਕੌਣ ਹੋ ਸਕਦਾ ਹੈ ਇਸ ਬਾਰੇ ਕੁਝ ਕਹਿਣਾ ਜਲਦਬਾਜ਼ੀ ਹੋਵੇਗੀ। ਇਜ਼ਰਾਈਲ ਦੇ ਦੂਤਾਵਾਸ ਦੇ ਨੇੜੇ ਅੱਠ ਸਾਲਾਂ ਵਿੱਚ ਇਹ ਦੂਜਾ ਧਮਾਕਾ ਹੈ। ਇਸੇ ਤਰ੍ਹਾਂ ਦਾ ਧਮਾਕਾ 13 ਫਰਵਰੀ, 2012 ਨੂੰ ਹੋਇਆ ਸੀ, ਜਦੋਂ ਇੱਕ ਇਜ਼ਰਾਈਲੀ ਡਿਪਲੋਮੈਟ, ਤਲ ਯੇਹੋਸ਼ੁਆ ਕੋਰੇਨ ਦੀ ਕਾਰ ਉੱਤੇ ਇੱਕ ਚਿਪਕਿਆ ਬੰਬ ਰੱਖਿਆ ਗਿਆ ਸੀ। ਦਿੱਲੀ ਪੁਲਿਸ ਦਾ ਵਿਸ਼ੇਸ਼ ਸੈੱਲ ਫਰਵਰੀ 2012 ਵਿੱਚ ਹੋਏ ਅੱਤਵਾਦੀ ਹਮਲੇ ਦੀ ਜਾਂਚ ਲਈ ਤਹਿਰਾਨ ਗਿਆ ਸੀ ਪਰ ਇਸ ਮਾਮਲੇ ਵਿੱਚ ਅਜੇ ਤੱਕ ਕੋਈ ਕਾਮਯਾਬੀ ਹਾਸਿਲ ਨਹੀਂ ਹੋਈ।

Related Post